PreetNama
ਖਾਸ-ਖਬਰਾਂ/Important News

Suicide attack in Pakistan: ਪਾਕਿਸਤਾਨ ‘ਚ ਕਾਫ਼ਲੇ ‘ਤੇ ਆਤਮਘਾਤੀ ਹਮਲਾ, 5 ਚੀਨੀ ਨਾਗਰਿਕਾਂ ਦੀ ਗਈ ਜਾਨ

ਪਾਕਿਸਤਾਨ ‘ਚ ਆਤਮਘਾਤੀ ਬੰਬ ਹਮਲੇ ‘ਚ 5 ਚੀਨੀ ਨਾਗਰਿਕਾਂ ਦੀ ਮੌਤ ਹੋ ਗਈ ਹੈ। ਪਾਕਿਸਤਾਨੀ ਪੁਲਿਸ ਦੇ ਇੱਕ ਸੂਤਰ ਨੇ ਦੱਸਿਆ ਕਿ ਚੀਨੀ ਨਾਗਰਿਕਾਂ ਦੇ ਕਾਫ਼ਲੇ ‘ਤੇ ਮੰਗਲਵਾਰ ਨੂੰ ਉੱਤਰ-ਪੱਛਮੀ ਪਾਕਿਸਤਾਨ ਵਿੱਚ ਇੱਕ ਆਤਮਘਾਤੀ ਹਮਲਾਵਰ ਨੇ ਹਮਲਾ ਕੀਤਾ। ਹਮਲੇ ਦੇ ਦੌਰਾਨ ਬੰਬ ਧਮਾਕੇ ਵਿੱਚ 5 ਚੀਨੀ ਨਾਗਰਿਕਾਂ ਦੀ ਮੌਤ ਹੋ ਗਈ।

ਪਾਕਿਸਤਾਨ ਦੀ ਪੱਤਰਕਾਰ ਆਰਜੂ ਕਾਜਮੀ ਨੇ ਐਕਸ ਹੈਂਡਲ ਰਾਹੀਂ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਖ਼ੈਬਰ ਪਖ਼ਤੂਨਖ਼ਵਾ ਸੂਬੇ ਦੇ ਸ਼ਾਂਗਲਾ ਜ਼ਿਲ੍ਹੇ ‘ਚ ਚੀਨੀ ਨਾਗਰਿਕਾਂ ‘ਤੇ ਆਤਮਘਾਤੀ ਹਮਲਾ ਕੀਤਾ ਗਿਆ ਹੈ। ਇਹ ਹਮਲਾ ਬੇਸ਼ਮ ਸ਼ਹਿਰ ਦੇ ਕੋਲ ਹੋਇਆ, ਜਿਸ ਵਿੱਚ ਪੰਜ ਚੀਨੀ ਨਾਗਰਿਕ ਮਾਰੇ ਗਏ। ਦੱਸਿਆ ਜਾ ਰਿਹਾ ਹੈ ਕਿ ਸਾਰੇ ਮ੍ਰਿਤਕ ਚੀਨ ਦੇ ਇੰਜੀਨੀਅਰ ਸਨ। ਕਿਤੇ ਨਾ ਕਿਤੇ ਇਹ ਖ਼ਬਰ ਪਾਕਿਸਤਾਨ ਦੇ ਲਈ ਮਹੱਤਵਪੂਰਣ ਹੈ, ਕਿਉਂਕਿ ਪਾਕਿਸਤਾਨ ਚੀਨ ਦਾ ਕਰੀਬੀ ਦੋਸਤ ਮੰਨਿਆ ਜਾਂਦਾ ਹੈ।

ਮੌਕੇ ‘ਤੇ ਨਜ਼ਰ ਆਈ ਸੜੀ ਹੋਈ ਕਾਰ

ਦੱਸਿਆ ਜਾ ਰਿਹਾ ਹੈ ਕਿ ਚੀਨੀ ਇੰਜੀਨੀਅਰਾਂ ਦਾ ਕਾਫ਼ਲਾ ਇਸਲਾਮਾਬਾਦ ਤੋਂ ਚੱਲਿਆ ਸੀ, ਜੋ ਖੈਬਰ ਪਖਤੂਨਖਵਾ ਸੂਬੇ ਦੇ ਦਾਸੂ ਕੈਂਪ ਤੋਂ ਲੰਘ ਰਿਹਾ ਸੀ। ਇਸ ਦੌਰਾਨ ਉਨ੍ਹਾਂ ਦੇ ਕਾਫ਼ਲੇ ‘ਤੇ ਆਤਮਘਾਤੀ ਹਮਲਾ ਕੀਤਾ ਗਿਆ। ਫਿਲਹਾਲ ਇਸ  ਹਾਦਸੇ ਵਿੱਚ ਕਿੰਨੇ ਲੋਕਾਂ ਦੀ ਮੌਤ ਹੋਈ ਹੈ, ਇਸ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਮਿਲੀ ਹੈ।

Related posts

ਉੱਘੇ ਅਦਾਕਾਰ ਮਨੋਜ ਕੁਮਾਰ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ

On Punjab

ਸਮੂਹਿਕ ਜਬਰ ਜਨਾਹ ਮਾਮਲਾ: ਦੱਖਣੀ ਕਲਕੱਤਾ ਲਾਅ ਕਾਲਜ ਮੁੜ ਖੁੱਲ੍ਹਿਆ

On Punjab

ਤਿੰਨ ਦੇਸ਼ਾਂ ਦੀ ਯਾਤਰਾ ਤੇ ਜਾਣਗੇ PM ਮੋਦੀ, ਜੀ20 ਸਿਖਰ ਸੰਮੇਲਨ ਚ ਵੀ ਲੈਣਗੇ ਹਿੱਸਾ

On Punjab