PreetNama
ਫਿਲਮ-ਸੰਸਾਰ/Filmy

ਮਸ਼ਹੂਰ ਸ਼ਾਇਰ ਮੁਨੱਵਰ ਰਾਣਾ ਦਾ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ, 71 ਸਾਲ ਦੀ ਉਮਰ ‘ਚ ਲਏ ਆਖ਼ਰੀ ਸਾਹ

ਮਸ਼ਹੂਰ ਸ਼ਾਇਰ ਮੁਨੱਵਰ ਰਾਣਾ ਦਾ 71 ਸਾਲ ਦੀ ਉਮਰ ’ਚ ਐਤਵਾਰ ਰਾਤ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਕਾਫ਼ੀ ਸਮੇਂ ਤੋਂ ਬਿਮਾਰ ਚੱਲ ਰਹੇ ਰਾਣਾ ਸੰਜੇ ਗਾਂਧੀ ਪੀਜੀਆਈ ਹਸਪਤਾਲ ’ਚ ਦਾਖ਼ਲ ਸਨ। ਸੋਮਵਾਰ ਨੂੰ ਉਨ੍ਹਾਂ ਨੂੰ ਸਪੁਰਦ-ਏ-ਖ਼ਾਕ ਕੀਤਾ ਜਾਵੇਗਾ। ਮੁਨੱਵਰ ਰਾਣਾ ਉਰਦੂ ਸਾਹਿਤ ਦੇ ਵੱਡਾ ਨਾਂ ਸੀ। 26 ਨਵੰਬਰ 1952 ਨੂੰ ਰਾਏ ਬਰੇਲੀ ’ਚ ਪੈਦਾ ਹੋਏ ਰਾਣਾ ਨੂੰ 2014 ’ਚ ਸਾਹਿਤ ਅਕਾਦਮੀ ਪੁਰਸਕਾਰ ਨਾਲ ਨਵਾਜਿਆ ਗਿਆ ਸੀ। ਉਹ ਆਪਣੀ ਬੇਬਾਕ ਬਿਆਨਬਾਜ਼ੀ ਲਈ ਵੀ ਜਾਣੇ ਜਾਂਦੇ ਸਨ। ਕਿਡਨੀ ਤੇ ਦਿਲ ਨਾਲ ਸਬੰਧਤ ਬਿਮਾਰੀਆਂ ਤੋਂ ਗ੍ਰਸਤ ਰਾਣਾ ਨੂੰ ਗੰਭੀਰ ਹਾਲਤ ’ਚ ਬੀਤੇ ਮੰਗਲਵਾਰ ਨੂੰ ਆਈਸੀਯੂ ’ਚ ਦਾਖ਼ਲ ਕੀਤਾ ਗਿਆ ਸੀ। ਉਹ ਲੰਬੇ ਸਮੇਂ ਤੋਂ ਡਾਇਲਸਿਸ ’ਤੇ ਸਨ। ਫੇਫੜਿਆਂ ’ਚ ਇਨਫੈਕਸ਼ਨ ਕਾਰਨ ਉਨ੍ਹਾਂ ਨੂੰ ਵੈਂਟੀਲੈਟਰ ’ਤੇ ਰੱਖਿਆ ਗਿਆ ਸੀ। ਐਤਵਾਰ ਸ਼ਾਮ ਨੂੰ ਉਨ੍ਹਾਂ ਦੀ ਹਾਲਤ ਗੰਭੀਰ ਹੋਣ ਲੱਗੀ ਸੀ। ਰਾਤ ਕਰੀਬ 11 ਵਜੇ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ।

Related posts

Rajesh Khanna Birthday : ਜਦੋਂ ਰਾਜੇਸ਼ ਖੰਨਾ ਨੂੰ ਆਪਣੀ ਫਿਲਮ ’ਚ ਲੈਣ ਲਈ ਮੇਕਰਜ਼ ਨੇ ਲਗਾ ਦਿੱਤੀ ਸੀ ਹਸਪਤਾਲ ’ਚ ਲਾਈਨ

On Punjab

ਦੂਜੇ ਦਿਨ ਹੀ 100 ਕਰੋੜੀ ਕਲੱਬ ‘ਚ ਸ਼ਾਮਲ ਹੋਈ Avengers Endgame

On Punjab

ਅਮਰੀਕਾ ਦੇ ਤਾਕਤਵਰ ਅਮੀਰਾਂ ਨੂੰ ਧੋਖਾ ਦੇਣ ਵਾਲੀ ਅੰਨਾ ਸੋਰੋਕਿਨ ਨੂੰ ਮਿਲੀ ਰਿਹਾਈ, ਇਸ ਤੁੱਰਮ ਖਾਨ ‘ਤੇ ਬਣ ਚੁੱਕੀ ਹੈ ਸੀਰੀਜ਼

On Punjab