PreetNama
ਖਬਰਾਂ/Newsਖਾਸ-ਖਬਰਾਂ/Important News

ਪੰਜਾਬ ਸਰਕਾਰ ਨੇ ਸੂਬੇ ਦੇ ਆਂਗਨਵਾੜੀ ਸੈਂਟਰਾਂ ‘ਚ ਕੀਤੀਆਂ ਛੁੱਟੀਆਂ, ਠੰਢ ਦੇ ਮੱਦੇਨਜ਼ਰ ਲਿਆ ਫ਼ੈਸਲਾ

ਪੰਜਾਬ ਸਰਕਾਰ ਨੇ ਸੂਬੇ ਦੇ ਆਂਗਨਵਾੜੀ ਸੈਂਟਰਾਂ ‘ਚ ਸਰਦੀਆਂ ਦੇ ਮੌਸਮ ਦੇ ਮੱਦੇਨਜ਼ਰ 3-6 ਸਾਲ ਦੇ ਬੱਚਿਆਂ ਨੂੰ 14 ਜਨਵਰੀ ਤੱਕ ਛੁੱਟੀਆਂ ਕਰਨ ਦਾ ਫ਼ੈਸਲਾ ਕੀਤਾ ਹੈ। ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ ਬਲਜੀਤ ਕੌਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਦੀਆਂ ਦੇ ਮੌਸਮ ਕਾਰਨ ਛੋਟੇ ਬੱਚਿਆ ਦਾ ਆਂਗਣਵਾੜੀ ਸੈਟਰਾਂ ਵਿੱਚ ਆਉਣਾ ਬਹੁਤ ਮੁਸ਼ਕਿਲ ਹੈ, ਜਿਸ ਦੇ ਮੱਦੇਨਜਰ ਪੰਜਾਬ ਸਰਕਾਰ ਵੱਲੋਂ ਆਂਗਣਵਾੜੀ ਸੈਟਰਾਂ ਵਿੱਚ 3 ਤੋਂ 6 ਸਾਲ ਦੇ ਬੱਚਿਆਂ ਨੂੰ 14 ਜਨਵਰੀ 2024 ਤੱਕ ਛੁੱਟੀਆਂ ਕੀਤੀਆਂ ਹਨ। ਆਂਗਣਵਾੜੀ ਵਰਕਰਾਂ ਵੱਲੋਂ 3-6 ਸਾਲ ਦੇ ਬੱਚਿਆ ਨੂੰ ਛੁੱਟੀਆਂ ਦੌਰਾਂਨ ਟੇਕਹੋਮ ਰਾਸ਼ਨ ਦਿੱਤਾ ਜਾਵੇ।

ਕੈਬਨਿਟ ਮੰਤਰੀ ਨੇ ਬਾਲ ਵਿਕਾਸ ਪ੍ਰੋਜੈਕਟ ਅਫਸਰਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਅਧੀਨ ਆਂਗਨਵਾੜੀ ਵਰਕਰਾਂ ਨੂੰ ਪੋਸ਼ਣ ਟਰੈਕਰ ਉੱਤੇ ਰੋਜਾਨਾ ਰਿਪੋਰਟਿੰਗ ਕਰਨ ਅਤੇ ਪ੍ਰੀ ਸਕੂਲ ਸਿੱਖਿਆ ਤੋਂ ਇਲਾਵਾ ਬਾਕੀ ਸਕੀਮਾਂ ਦਾ ਬਣਦਾ ਲਾਭ ਲਾਭਪਾਤਰੀਆਂ ਨੂੰ ਪਹਿਲਾਂ ਦੀ ਤਰ੍ਹਾ ਦੇਣਾ ਯਕੀਨੀ ਬਣਾਉਣ।

Related posts

ਓਪਨ ਏਆਈ ਚੈਟਜੀਪੀਟੀ ਨੇ ਵੀ ਜਾਰੀ ਕੀਤਾ Whatsapp ਨੰਬਰ, ਪੁੱਛ ਸਕਦੇ ਹੋ ਸਵਾਲ

On Punjab

ਜ਼ੇਲੈਂਸਕੀ ਨਾਲ ਮੁਲਾਕਾਤ ਉਪਰੰਤ ਟਰੰਪ ਵੱਲੋਂ ਰੂਸ-ਯੂਕਰੇਨ ਜੰਗ ਖਤਮ ਕਰਨ ਦੀ ਅਪੀਲ

On Punjab

ਅਦਾਲਤ ਨੇ ਲਾਲੂ ਯਾਦਵ, ਰਾਬੜੀ ਦੇਵੀ ਤੇ ਹੋਰ ਦੋਸ਼ੀਆਂ ਨੂੰ ਭੇਜਿਆ ਸੰਮਨ, ਨੌਕਰੀ ਦੇ ਬਦਲੇ ਜ਼ਮੀਨ ਲੈਣ ਦਾ ਮਾਮਲਾ

On Punjab