72.05 F
New York, US
May 8, 2025
PreetNama
ਖਾਸ-ਖਬਰਾਂ/Important News

ਕੈਨੇਡਾ ‘ਚ ਪੜ੍ਹਾਈ ਲਈ ਭਾਰਤੀ ਮੂਲ ਦੇ ਵਿਦਿਆਰਥੀਆਂ ਦੀਆਂ ਅਰਜ਼ੀਆਂ ‘ਚ 40 ਫੀਸਦੀ ਗਿਰਾਵਟ

ਕੈਨੇਡਾ ਪਿਛਲੇ ਸਾਲਾਂ ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਆਮਦ ‘ਚ ਲਗਾਤਾਰ ਵਾਧਾ ਦੇਖਣ ਨੂੰ ਮਿਲਦਾ ਰਿਹਾ ਹੈ, ਜਿਨ੍ਹਾਂ ‘ਚ ਵੱਡੀ ਗਿਣਤੀ ਭਾਰਤੀ ਮੂਲ ਦੇ ਵਿਦਿਆਰਥੀਆਂ ਦੀ ਰਹੀ ਹੈ ਪਰ ਪਿੱਛਲੇ ਇੱਕ ਸਾਲ ਤੋਂ ਭਾਰਤ ਤੋਂ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਰੁਝਾਨ ਨੂੰ ਠੱਲ੍ਹ ਪਈ ਹੈ ।

ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਆਮਦ ਸੰਬੰਧੀ ਆਨ ਲਾਈਨ ਡਾਟਾ ਰੱਖਣ ਵਾਲੇ ਪਲੇਟਫਾਰਮ ਅਪਲਾਈ ਬੋਰਡ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ 2022 ‘ਚ ਭਾਰਤੀ ਵਿਦਿਆਰਥੀਆਂ ਦੀਆਂ ਸਟੱਡੀ ਪਰਮਿਟ ਲਈ 146,000 ਅਰਜ਼ੀਆਂ ਦੀ ਪ੍ਰਕਿਰਿਆ ਹੋਈ, ਜਦੋਂ ਕਿ 2023 ‘ਚ ਕੇਵਲ 87,000 ਹਜ਼ਾਰ ਅਰਜ਼ੀਆਂ ਪੜ੍ਹਾਈ ਦੇ ਵੀਜ਼ੇ ਲਈ ਆਈਆਂ ਹਨ । ਇਸ ਪ੍ਰਕਾਰ 2022 ਦੇ ਮੁਕਾਬਲੇ 2023 ‘ਚ ਭਾਰਤੀ ਵਿਦਿਆਰਥੀਆਂ ਦੀਆਂ ਅਰਜ਼ੀਆਂ ‘ਚ 60,000 ਦੀ ਕਮੀ ਵੇਖਣ ਨੂੰ ਮਿਲੀ ਹੈ।

ਜਾਣਕਾਰੀ ਅਨੁਸਾਰ ਕੈਨੇਡਾ ਆਉਣ ਦੀ ਭਾਰਤੀ ਵਿਦਿਆਰਥੀਆਂ ਦੀ ਰੁਚੀ ਘੱਟਣ ਦਾ ਕਾਰਨ ਸੋਸ਼ਲ ਮੀਡੀਆ ‘ਤੇ ਕੈਨੇਡਾ ‘ਚ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦਰਪੇਸ਼ ਮੁਸ਼ਕਿਲਾਂ ਲਗਾਤਾਰ ਪ੍ਰਚਾਰ ਹੋਣਾ ਹੈ ਜੋ ਕਾਫੀ ਹੱਦ ਸਹੀ ਹੈ । ਮਹਿੰਗਾਈ ਰਿਹਾਇਸ਼ ਅਤੇ ਕੰਮ ਦਾ ਮਿਲਣਾ ਇਸਦੇ ਮੁੱਖ ਕਾਰਨ ਦੱਸੇ ਜਾ ਰਹੇ ਹਨ ਪਰ ਪਿੱਛਲੇ ਸਾਲਾਂ ਦੇ ਮੁਕਾਬਲੇ ਘੱਟ ਅਰਜ਼ੀਆਂ ਆਉਣ ਦੇ ਬਾਵਜੂਦ ਕੈਨੇਡਾ ਇਮੀਗਰੇਸ਼ਨ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ ਵੀਜ਼ਾ ਜਾਰੀ ਕਰਨ ਦੇ ਅੰਕੜਿਆਂ ‘ਚ ਵਾਧਾ ਹੋਇਆ ਹੈ ।

2022 ‘ਚ ਕੈਨੇਡਾ ਨੇ 184 ਵੱਖ ਵੱਖ ਦੇਸ਼ਾਂ ਤੋਂ 551,405 ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸਵਾਗਤ ਕੀਤਾ ਗਿਆ, ਜਿਨ੍ਹਾਂ ‘ਚ 126,450 ਕੇਵਲ ਭਾਰਤ ਤੋਂ ਆਉਣ ਵਾਲੇ ਅੰਤਰਾਸ਼ਤਟਰੀ ਵਿਦਿਆਰਥੀ ਸਨ।

Related posts

ਹਸਪਤਾਲ ’ਚ ਦਾਖ਼ਲ ਨਵਜੰਮੇ ਬੱਚੇ ਨੂੰ ਬਚਾਉਣ ਲਈ ਅੱਗੇ ਆਈਆਂ 15 ਮਾਵਾਂ, ਸਰਜਰੀ ਤੋਂ ਬਾਅਦ ਬੱਚੇ ਨੂੰ ਪ੍ਰਤੀ ਦਿਨ 360 ਮਿਲੀਲੀਟਰ ਮਾਂ ਦੇ ਦੁੱਧ ਦੀ ਲੋੜ

On Punjab

ਅਮਰੀਕਾ ਨੇ H-1B ਤੇ ਦੂਸਰੇ ਵਰਕ ਵੀਜ਼ਾ ਬਿਨੈਕਾਰਾਂ ਨੂੰ 2022 ‘ਚ ਇੰਟਰਵਿਊ ਤੋਂ ਦਿੱਤੀ ਛੋਟ, ਭਾਰਤੀਆਂ ਨੂੰ ਹੋਵੇਗਾ ਫਾਇਦਾ

On Punjab

ਬਗਦਾਦੀ ਦੀ ਮੌਤ ਦਾ ਬਦਲਾ ਲੈ ਸਕਦੈ ਇਸਲਾਮਿਕ ਸਟੇਟ: ਕੈਨੇਥ ਮੈਕੈਂਜ਼ੀ

On Punjab