PreetNama
ਖਾਸ-ਖਬਰਾਂ/Important News

ਕਰੰਟ ਲੱਗਣ ਨਾਲ ਮਜ਼ਦੂਰ ਦੀ ਮੌਤ, ਘਰ ਦੀ ਉਸਾਰੀ ਦੇ ਚੱਲ ਰਹੇ ਕੰਮ ਦੌਰਾਨ ਵਾਪਰਿਆ ਹਾਦਸਾ

ਲੰਬੀ : ਬਾਬਾ ਦੀਪ ਸਿੰਘ ਨਗਰ ‘ਚ ਸਿੱਕਾ ਫੈਕਟਰੀ ਕੋਲ ਇਕ ਘਰ ਦੇ ਵਿੱਚ ਚੱਲ ਰਹੇ ਉਸਾਰੀ ਦੌਰਾਨ ਇੱਕ ਮਜ਼ਦੂਰ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਪੁਲਿਸ ਨੇ ਮੌਕੇ ‘ਤੇ ਪੁੱਜ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਬਾਬਾ ਦੀਪ ਸਿੰਘ ਨਗਰ ਵਿੱਚ ਸਿੱਕਾ ਫੈਕਟਰੀ ਕੋਲ ਸਵ. ਤ੍ਰਿਲੋਕ ਸਿੰਘ ਦੇ ਘਰ ਦੇ ਉਸਾਰੀ ਦਾ ਕੰਮ ਚੱਲ ਰਿਹਾ ਹੈ। ਬੁੱਧਵਾਰ ਨੂੰ ਦੁਪਹਿਰ ਵੇਲੇ ਉਸਾਰੀ ਦੌਰਾਨ ਘਰ ਦੀ ਛੱਤ ਕੰਮ ਕਰਦੇ ਕਰੀਬ 22 ਸਾਲਾ ਮਜ਼ਦੂਰ ਅਕਾਸ਼ਦੀਪ ਸਪੁੱਤਰ ਸਵ ਜਗਮੀਤ ਸਿੰਘ ਵਾਸੀ ਪਟੇਲ ਨਗਰ ਮਲੋਟ ਦੀ ਉਥੋਂ ਲੰਘਦੀਆਂ ਬਿਜਲੀ ਦੀ ਤਾਰਾਂ ਨਾਲ ਲੱਗ ਗਿਆ ਜਿਸ ਕਰਕੇ ਉਸਦੀ ਮੌਕੇ ‘ਤੇ ਮੌਤ ਹੋ ਗਈ।

Related posts

ਨਸ਼ਿਆਂ ਤੋਂ ਮੁਕਤ ਹੋਏ ਪਿੰਡ ਲੰਗੜੋਆ ਦੇ ਵਾਸੀਆਂ ਵੱਲੋਂ ਮੁੱਖ ਮੰਤਰੀ ਦੀ ਭਰਵੀਂ ਸ਼ਲਾਘਾ

On Punjab

ਢਾਬੀ ਗੁਜਰਾਂ ਬਾਰਡਰ ’ਤੇ ਕਿਸਾਨ ਮਹਾਂਪੰਚਾਇਤ ’ਚ ਖੇਤੀ ਖੇਤਰ ਨੂੰ ਮਜ਼ਬੂਤ ਕਰਨ ਦੀ ਲੋੜ ’ਤੇ ਜ਼ੋਰ

On Punjab

Visa Issue : ਭਾਰਤੀ ਵਿਦਿਆਰਥੀਆਂ ਲਈ ਵੀਜ਼ੇ ‘ਚ ਹੋ ਰਹੀ ਦੇਰੀ, ਸਰਕਾਰ ਨੇ ਕੈਨੇਡੀਅਨ ਅਧਿਕਾਰੀਆਂ ਨੂੰ ਪ੍ਰਕਿਰਿਆ ‘ਚ ਤੇਜ਼ੀ ਲਿਆਉਣ ਦੀ ਕੀਤੀ ਅਪੀਲ

On Punjab