PreetNama
ਖਾਸ-ਖਬਰਾਂ/Important News

ਅਮਰੀਕਾ ਦੇ ਫਲੋਰਿਡਾ ‘ਚ ਪਤਨੀ ਨੂੰ 17 ਵਾਰ ਚਾਕੂ ਮਾਰਨ ਵਾਲੇ ਭਾਰਤੀ ਨੂੰ ਹੋਈ ਉਮਰ ਕੈਦ

ਅਮਰੀਕਾ ਦੇ ਫਲੋਰਿਡਾ ਸੂਬੇ ਵਿਚ ਆਪਣੀ ਪਤਨੀ ਦੀ ਹੱਤਿਆ ਕਰਨ ਵਾਲੇ ਭਾਰਤੀ ਫਿਲਿਪ ਮੈਥਿਊ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਹਸਪਤਾਲ ਬ੍ਰੋਵਾਰਡ ਹੈਲਥ ਕੋਰਲ ਸਪਿ੍ਰੰਗ ਦੇ ਪਾਰਕਿੰਗ ਲਾਟ ਵਿਚ 2020 ਵਿਚ ਫਿਲਿਪ ਨੇ 26 ਸਾਲਾ ਮੇਰਿਨ ਜੋਏ ’ਤੇ 17 ਵਾਰ ਚਾਕੂ ਨਾਲ ਵਾਰ ਕੀਤਾ ਤੇ ਫਿਰ ਉਸ ਨੂੰ ਕਾਰ ਨਾਲ ਦਰੜ ਕੇ ਭੱਜ ਗਿਆ। ਹਸਪਤਾਲ ਵਿਚ ਨਰਸ ਮੇਰਿਨ ਨੇ ਖ਼ਰਾਬ ਸਬੰਧਾਂ ਕਾਰਨ ਭੱਜਣ ਦੀ ਯੋਜਨਾ ਬਣਾਈ ਸੀ। ਫਿਲਿਪ ਨੇ ਸ਼ੁੱਕਰਵਾਰ ਨੂੰ ਦੋਸ਼ ਦਾ ਖੰਡਨ ਨਹੀਂ ਕੀਤਾ ਜਿਸ ਨਾਲ ਉਸ ਨੂੰ ਫਾਂਸੀ ਦੀ ਸਜ਼ਾ ਨਹੀਂ ਸੁਣਾਈ ਗਈ।

ਮੇੇਰਿਨ ਨਾਲ ਕੰਮ ਕਰਨ ਵਾਲੇ ਸਹਿਯੋਗੀ ਨੇ ਫਿਲਿਪ ਨੂੰ ਕਾਰ ਨਾਲ ਦਰੜਦੇ ਹੋਏ ਦੇਖਿਆ ਸੀ। ਸਾਥੀ ਮੁਲਾਜ਼ਮ ਉਸ ਨੂੰ ਬਚਾਉਣ ਲਈ ਨੱਠ ਪਿਆ ਸੀ। ਮੇਰਿਨ ਸਿਰਫ਼ ਇਹੀ ਕਹਿ ਰਹੀ ਸੀ, ‘ਮੇਰਾ ਇਕ ਬੱਚਾ ਹੈ।’ ਪੁਲਿਸ ਨੇ ਕਿਹਾ ਕਿ ਮਰਨ ਤੋਂ ਪਹਿਲਾਂ ਮੇਰਿਨ ਨੇ ਹਮਲਾਵਰ ਦੀ ਪਛਾਣ ਦੱਸ ਦਿੱਤੀ ਸੀ।

ਸ਼ੁੱਕਰਵਾਰ ਨੂੰ ਫਿਲਿਪ ਨੇ ਘਾਤਕ ਹਥਿਆਰ ਨਾਲ ਹਮਲੇ ਦੇ ਦੋਸ਼ ਦਾ ਬਚਾਅ ਕਰਨ ਤੋਂ ਮਨ੍ਹਾ ਕਰ ਦਿੱਤਾ। ਇਸ ਤੋਂ ਬਾਅਦ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਹਮਲੇ ਵਿਚ ਘਾਤਕ ਹਥਿਆਰ ਦੀ ਵਰਤੋਂ ਕਰਨ ਲਈ ਉਸ ਨੂੰ ਵੱਧ ਤੋਂ ਵੱਧ ਪੰਜ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ। ਸੂਬੇ ਦੇ ਅਟਾਰਨੀ ਦਫਤਰ ਦੇ ਬੁਲਾਰੇ ਨੇ ਕਿਹਾ ਕਿ ਉਮਰ ਕੈਦ ਯਕੀਨੀ ਹੋਣ ਤੇ ਅਪੀਲ ਦਾ ਅਧਿਕਾਰ ਛੱਡਣ ਕਾਰਨ ਉਸ ਨੂੰ ਫਾਂਸੀ ਦੀ ਸਜ਼ਾ ਨਹੀਂ ਦਿੱਤੀ ਗਈ।

Related posts

ਪਾਕਿਸਤਾਨ ਨੇ ਕਰਤਾਰਪੁਰ ਲਾਂਘੇ ਦੇ ਉਦਘਾਟਨ ਲਈ ਨਵਜੋਤ ਸਿੰਘ ਸਿੱਧੂ ਨੂੰ ਦਿੱਤਾ ਸੱਦਾ

On Punjab

ਸਰਕਾਰ ਨੇ ਸਹਿਕਾਰਤਾ ਲਈ 60 ਤੋਂ ਵੱਧ ਯੋਜਨਾਵਾਂ ਸ਼ੁਰੂ ਕੀਤੀਆਂ: ਸ਼ਾਹ

On Punjab

‘ਮੇਰੀ ਬਾਂਹ ਛੱਡ ਦੇ, ਨਹੀਂ ਤਾਂ ਆਵਦਾ ਹਿਸਾਬ ਲਾ ਲਈ’: ਹਰਮਨਪ੍ਰੀਤ ਕੌਰ ਦੀ ਦਲੇਰੀ ਨੇ ਪੰਜਾਬ ਦੀਆਂ ਧੀਆਂ ਦੀ ਅਣਖ ਵਧਾਈ

On Punjab