67.21 F
New York, US
August 27, 2025
PreetNama
ਫਿਲਮ-ਸੰਸਾਰ/Filmy

ਨਹੀਂ ਰਹੇ ਪ੍ਰਸਿੱਧ ਕਹਾਣੀਕਾਰ ਮਨਮੋਹਨ ਸਿੰਘ ਬਾਸਰਕੇ, ਲੇਖਕ ਵਰਗ ‘ਚ ਸੋਗ ਦੀ ਲਹਿਰ

ਕਹਾਣੀਕਾਰ ਮਨਮੋਹਨ ਸਿੰਘ ਬਾਸਰਕੇ (Manmohan Singh Basarke) ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਸਦੀਵੀਂ ਵਿਛੋੜਾ ਦੇ ਗਏ। ਕਹਾਣੀਕਾਰ ਬਾਸਰਕੇ ਕੁਝ ਸਮੇ ਤੋਂ ਠੀਕ ਨਹੀਂ ਸਨ ਤੇ ਉਨ੍ਹਾਂ ਦੇ ਅਚਨਚੇਤ ਹੋਏ ਇਸ ਦਿਹਾਂਤ ਕਾਰਨ ਲੇਖਕ ਵਰਗ ‘ਚ ਸੋਗ ਦੀ ਲਹਿਰ ਦੌੜ ਗਈ। ਕਹਾਣੀਕਾਰ ਮਨਮੋਹਨ ਸਿੰਘ ਬਾਸਰਕੇ ਨੇ ਕਈ ਪੰਜਾਬੀ ਪੁਸਤਕਾਂ ਪਾਠਕਾਂ ਦੀ ਝੋਲੀ ਪਾਈਆਂ ਤੇ ਬਾਲ ਸਾਹਿਤ ਵੀ ਰਚਿਆ। ਹਾਲ ਹੀ ਵਿਚ ਮਨਮੋਹਨ ਸਿੰਘ ਬਾਸਰਕੇ ਵਲੋਂ ਲਿਖਿਆ ਨਾਵਲ ‘ਖਾਰਾ ਪਾਣੀ’ ਵੀ ਚਰਚਾ ਵਿਚ ਰਿਹਾ ਤੇ ਪੁਸਤਕ ‘ਮੁੱਠੀ ‘ਚੋਂ ਕਿਰਦੀ ਰੇਤ’ ਵੀ ਪਾਠਕਾਂ ‘ਚ ਮਕਬੂਲ ਰਹੀ ਹੈ। ਉਨ੍ਹਾਂ ਦੇ ਦੇਹਾਂਤ ‘ਤੇ ਲੇਖਕ ਵਰਗ, ਬੁੱਧੀਜੀਵੀ ਵਰਗ ਤੇ ਪਾਠਕ ਵਰਗ ਵਲੋਂ ਡੂੰਘੇ ਦੁੱਖ ਦਾ ਪਰਗਟਾਵਾ ਕੀਤਾ ਗਿਆ।

Related posts

ਮਨਮੋਹਨ ਸਿੰਘ ਦੀ ਮੌਤ: ਸਲਮਾਨ ਖਾਨ ਦੀ ਫਿਲਮ ‘ਸਿਕੰਦਰ’ ਦਾ ਟੀਜ਼ਰ ਮੁਲਤਵੀ

On Punjab

happy birthday ajay devgan : ਦਿਲਾਂ ’ਤੇ ਰਾਜ ਕਰ ਰਿਹਾ ਬਾਲੀਵੁੱਡ ਦਾ ਸਿੰਘਮ, ਪਹਿਲੀ ਫਿਲਮ ਨਾਲ ਹੀ ਬਣ ਗਿਆ ਸੀ ਸਟਾਰ

On Punjab

ਸਪਨਾ ਚੌਧਰੀ ਖਿਲਾਫ਼ ਅਸ਼ਲੀਲਤਾ ਫੈਲਾਉਣ ਦੇ ਦੋਸ਼ ’ਚ ਸੁਣਵਾਈ ਸ਼ੁਰੂ

On Punjab