PreetNama
ਖਬਰਾਂ/News

ਸੜਕ ਹਾਦਸੇ ‘ਚ 4 ਲੋਕਾਂ ਦੀ ਮੌਤ, ਨਕੋਦਰ ਮੱਥਾ ਟੇਕਣ ਜਾ ਰਹੇ ਸੀ ਕਾਰ ਸਵਾਰ

ਬਰਨਾਲਾ-ਲੁਧਿਆਣਾ ਮੁੱਖ ਪਿੰਡ ਭੱਦਲਵੱਢ ਵਿਖੇ ਸ਼ੁੱਕਰਵਾਰ ਸਵੇਰੇ 5 ਵਜੇ ਦੇ ਕਰੀਬ ਵਾਪਰੇ ਸੜਕ ਹਾਦਸੇ ‘ਚ 4 ਵਿਅਕਤੀਆਂ ਦੀ ਮੌਤ ਹੋ ਜਾਣ ਦੀ ਦੁਖਦਾਇਕ ਖ਼ਬਰ ਮਿਲੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਠੁੱਲੀਵਾਲ ਦੇ ਮੁੱਖ ਅਫ਼ਸਰ ਬਲਦੇਵ ਸਿੰਘ ਮਾਨ ਨੇ ਦੱਸਿਆ ਕਿ ਵਿਕਾਸ ਪੁੱਤਰ ਦਿਆਨੰਦ ਵਾਸੀ 12 ਕੁਆਰਟਰ ਰੋਡ ਹਿਸਾਰ, ਅੰਮਿ੍ਤਪਾਲ ਪੁੱਤਰ ਚਰਨਜੀਤ ਵਾਸੀ ਹਿਸਾਰ,ਸੋਨੂ ਬਤਰਾ ਵਾਸੀ ਹਿਸਾਰ ਤੇ ਇੱਕ 11 ਸਾਲ ਦੇ ਕਰੀਬ ਉਮਰ ਦੇ ਬੱਚੇ ਨਾਲ ਰਾਤੀ 12 ਵਜੇ ਕਰੀਬ ਹਿਸਾਰ ਤੋਂ ਨਕੋਦਰ ਡੇਰੇ ਮੱਥਾ ਟੇਕਣ ਲਈ ਰਵਾਨਾਂ ਹੋਏ ਸਨ | ਜਦੋਂ ਸਵੇਰੇ 5 ਵਜੇ ਦੇ ਕਰੀਬ ਉਹ ਪਿੰਡ ਭੱਦਲਵੱਢ ਵਿਖੇ ਪੁੱਜੇ ਤਾਂ ਅੱਗੇ ਜਾ ਰਹੀ ਇੱਟਾਂ ਨਾਲ ਭਰੀ ਟਰਾਲੀ ਨਾਲ ਕਾਰ ਦੀ ਟੱਕਰ ਹੋ ਗਈ | ਇਸ ਹਾਦਸੇ ‘ਚ ਕਾਰ ਸਵਾਰ ਚਾਰੋਂ ਵਿਅਕਤੀਆਂ ਦੀ ਮੌਤ ਹੋ ਗਈ | ਉਨ੍ਹਾਂ ਦਾ ਦੱਸਿਆ ਮ੍ਰਿਤਕ ਵਿਅਕਤੀਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਰਨਾਲਾ ਭੇਜ ਦਿੱਤਾ ਗਿਆ | ਮਿ੍ਤਕ ਵਿਅਕਤੀਆਂ ਦੇ ਵਾਰਸਾਂ ਦੇ ਬਿਆਨਾਂ ਤੋਂ ਬਾਅਦ ਅਗਲੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ |

Related posts

ਭਾਜਪਾ ਆਗੂ ਪ੍ਰਨੀਤ ਕੌਰ ਦਾ ਕੇਜਰੀਵਾਲ ’ਤੇ ਤੰਜ… ਨਿਰਦੋਸ਼ ਸੀ ਤਾਂ ED ਸਾਹਮਣੇ ਪੇਸ਼ ਹੋ ਜਾਂਦੇ

On Punjab

ਵਿਦੇਸ਼ ਪਾਇਲਟਾਂ ਦੀ ਹੜਤਾਲ: ਏਅਰ ਕੈਨੇਡਾ ਨੇ ਸਰਕਾਰ ਤੋਂ ਦਖਲ ਮੰਗਿਆ

On Punjab

ਆਪਣੇ ਖ਼ਿਲਾਫ਼ ਦੋਸ਼ਾਂ ’ਚੋਂ ਬੇਦਾਗ਼ ਹੋ ਕੇ ਨਿਕਲਾਂਗੀ: ਕਵਿਤਾ

On Punjab