PreetNama
ਸਮਾਜ/Social

ਡੋਰੀ

ਡੋਰੀ
ਬਾਬਲ ਮੇਰੇ ਡੋਰੀ ਹੱਥ ਤੇਰੇ
ਜਿਥੇ ਚਾਹਵੇ ਤੋਰ ਦਵੀ ।
ਪਰ ਇੱਕ ਗੱਲ ਮੰਨ ਧੀ ਆਪਣੀ ਦੀ
ਦਾਜ ਦੇ ਲੋਭੀ ਮੋੜ ਦਵੀ ।

ਧੀ ਦੇਣੀ ਇੱਕ ਧੰਨ ਦੇਣਾ
ਧੰਨ ਜਿਗਰਾ ਬਾਬਲ ਤੇਰਾ ਏ ।
ਤੂੰ ਦਾਤਾਂ ਏ ਦਿੰਦਾ ਕੋਲੋਂ
ਸਿਰ ਕਿਉਂ ਨੀਵਾਂ ਤੇਰਾ ਏ ।
ਸਿਰ ਚੱਕ ਤੁਰ ਕੇ ਸੰਗ ਕੁੜਮਾ ਦੇ
ਝੂਠੀਆਂ ਰਸਮਾਂ ਤੋੜ ਦਵੀ ।

ਹੋਣ ਵਪਾਰੀ ਮਾਪੇ ਜਿਹੜੇ
ਉਹ ਪੁੱਤਰਾਂ ਦਾ ਮੁੱਲ ਪਾਉਂਦੇ ਨੇ ।
ਜੇ ਘਾਟੇ ਦਾ ਸੌਦਾ ਦਿਸਦਾ
ਫਿਰ ਨੂਹਾਂ ਨੂੰ ਅੱਗ ਲਾਉਂਦੇ ਨੇ ।
ਲਾਡਾਂ ਦੇ ਨਾਲ ਪਾਲ ਪੋਸ ਕੇ
ਨਾ ਦਰਿਆਵੇ ਰੋੜ ਦਵੀਂ ।

ਨਿੱਤ ਅਖਬਾਰਾਂ ਦੇ ਵਿੱਚ ਆਉਂਦਾ
ਦਾਜ ਦੀ ਭੇਟਾ ਚੜ੍ਹੀ ਧੀਆਣੀ ।
ਰੱਬੀਆ ਦੱਸ ਕੀ ਹੋਣ ਸਜਾਂਵਾ
ਪੈਸੇ ਤੇ ਮੁੱਕ ਜਾਇ ਕਹਾਣੀ ।
ਮਹਿਲਾ ਦੇ ਨਾਂ ਸੁਪਨੇ ਬਾਬਲ
ਸੁਖੀ ਵਸਾ ਓਥੇ ਤੋਰ ਦਵੀਂ

 

ਹਰਵਿੰਦਰ ਸਿੰਘ ਰੱਬੀਆ (9464479469)

Related posts

ਭਾਗਵਤ ਦੇ ਬਿਆਨ ਤੋਂ ਸਪੱਸ਼ਟ ਹੈ, ਉਹ ਸੰਵਿਧਾਨ ਨੂੰ ਨਹੀਂ ਮੰਨਦੇ: ਬਘੇਲ

On Punjab

ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ਲਈ ਚੋਣਾਂ ਦੀ ਤਾਰੀਖ ਦਾ ਐਲਾਨ

On Punjab

ਏਅਰਫੋਰਸ ਜਵਾਨ ਨੇ ਖੁਦ ਨੂੰ ਮਾਰੀ ਗੋਲ਼ੀ

On Punjab