PreetNama
ਖਬਰਾਂ/News

ਵਿਆਹੁਤਾ ਦੀ ਲਾਸ਼ ਲਾਲ ਕੱਪੜੇ ‘ਚ ਲਪੇਟ ਕੇ ਥਾਣੇ ਬਾਹਰ ਰੱਖੀ

ਫਰੀਦਕੋਟ: ਬੀਤੇ ਦਿਨ ਵਿਆਹੁਤਾ ਅਮਨਦੀਪ ਕੌਰ ਦੀ ਭੇਦਭਰੇ ਹਾਲਾਤ ਵਿੱਚ ਹੋਈ ਮੌਤ ਦਾ ਮਾਮਲਾ ਗਰਮਾ ਗਿਆ ਹੈ। ਇਸ ਦੇ ਵਿਰੋਧ ਵਿੱਚ ਮ੍ਰਿਤਕਾ ਦੇ ਮਾਪਿਆਂ ਨੇ ਅਮਨਦੀਪ ਕੌਰ ਦੀ ਲਾਲ ਕੱਪੜੇ ਵਿੱਚ ਲੇਪਟੀ ਲਾਸ਼ ਥਾਣਾ ਸਿਟੀ ਫਰੀਦਕੋਟ ਦੇ ਬਾਹਰ ਰੱਖ ਕੇ ਧਰਨਾ ਲਾ ਦਿੱਤਾ।

ਪਰਿਵਾਰ ਨੇ ਇਸ ਤੋਂ ਪਹਿਲਾਂ ਵੀ ਇੱਕ ਵਾਰ ਧਰਨਾ ਲਾਇਆ ਸੀ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਕਰਨ ਕਰਕੇ ਰੋਸ ਵਜੋਂ ਅੱਜ ਵੱਡੀ ਗਿਣਤੀ ਪਿੰਡ ਵਾਸੀ ਤੇ ਮਜ਼ਦੂਰ ਜਥੇਬੰਦੀਆਂ ਦੇ ਲੋਕ ਥਾਣੇ ਬਾਹਰ ਡਟ ਗਏ।

ਪਰਿਵਾਰ ਵਾਲੇ ਕੇਸ ਵਿੱਚ ਨਾਮਜ਼ਦ ਮ੍ਰਿਤਕਾ ਦੀ ਪੁਲਿਸ ਮੁਲਾਜ਼ਮ ਸੱਸ ਤੇ ਉਸ ਦੇ ਦੂਸਰੇ ਸਾਥੀ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕਰ ਰਹੇ ਹਨ। ਪਰਿਵਾਰ ਨੇ ਕਿਹਾ ਹੈ ਕਿ ਧਾਰਾ 306 ਦੀ ਜਗ੍ਹਾ 302 ਦਾ ਕੇਸ ਦਰਜ ਕਰਕੇ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ।

Related posts

Release of RDF: SC to hear state’s plea on September 2

On Punjab

ਪੰਜਾਬ ‘ਚ ਖੋਲ੍ਹਿਆ ਜਾਵੇਗਾ ਪਹਿਲਾ ਬੁਟੀਕ ਹੋਟਲ, ਪਟਿਆਲਾ ਦੇ ਕਿਲ੍ਹਾ ਮੁਬਾਰਕ ‘ਚ ਬਣੇ ਹੋਟਲ ਨੂੰ CM ਮਾਨ ਕਰਨਗੇ ਲੋਕ ਨੂੰ ਸਮਰਪਿਤ

On Punjab

ਤਿੰਨ ਸਾਲਾ ਬੱਚੀ ਵੱਲੋਂ ਆਪਣੀ 4 ਸਾਲਾ ਭੈਣ ਦੀ ਗੋਲੀਆਂ ਮਾਰ ਕੇ ਹੱਤਿਆ

On Punjab