PreetNama
ਸਮਾਜ/Social

ਨਾਗ ਨਸ਼ੇ ਦਾ

ਨਾਗ ਨਸ਼ੇ ਦਾ

ਪਾਣੀ ਸਿਰ ਤੋਂ ਲੰਘ ਗਿਆ ਹੈ।
ਚਿੱਟਾ ਸਭ ਨੂੰ ਰੰਗ ਗਿਆ ਹੈ।।

ਨਾਗ ਨਸ਼ੇ ਦਾ ਜ਼ਹਿਰੀ ਬਾਹਲਾ
ਕੁੱਲ ਜਵਾਨੀ ਡੰਗ ਗਿਆ ਹੈ।

ਉਹ ਨਾ ਮੁੜਕੇ ਘਰ ਨੂੰ ਆਇਆ
ਜੋ ਚਿੱਟੇ ਦੇ ਸੰਗ ਗਿਆ ਹੈ।

ਮਿੱਟੀ ਹੀ ਬਸ ਗੱਭਰੂ ਕੀਤੇ
ਲੱਗ ਨਸ਼ੇ ਦਾ ਜੰਗ ਗਿਆ ਹੈ।

ਨਸ਼ਿਆਂ ਸੰਗ ਜੋ ਗੱਭਰੂ ਮਰਿਆ
ਮਾਪੇ ਸੂਲੀ ਟੰਗ ਗਿਆ ਹੈ।

ਜੋ ਨਸ਼ਿਆਂ ਦੀ ਮੰਡੀ ਵੜਿਆ
ਉਹ ਤਾਂ ਹੋਕੇ ਨੰਗ ਗਿਆ ਹੈ।

ਚਿੱਟੇ ਦਾ ਹਰ ਕਾਲਾ ਕਾਰਾ
ਕਰਕੇ ਸਭ ਨੂੰ ਦੰਗ ਗਿਆ ਹੈ।

ਕੀਤਾ ਕਾਰਾ ਏਸ ਨਸ਼ੇ ਨੇ
ਤੋੜ ਕਿਸੇ ਦੀ ਵੰਗ ਗਿਆ ਹੈ।

ਆਖਣ ਦੂਰ ਨਸ਼ਾ ਹੈ ਕੀਤਾ
ਖ਼ਬਰੇ ਕਿਹੜੇ ਢੰਗ ਗਿਆ ਹੈ?

ਸੱਚ ਸੁਣਾਇਆ “ਬਿਰਦੀ” ਕੌੜਾ
ਕਰਕੇ ਨਾ ਉਹ ਸੰਗ ਗਿਆ ਹੈ।

ਹਰਦੀਪ ਬਿਰਦੀ
9041600900

Related posts

‘ਅਪਰੇਸ਼ਨ ਸਿੰਧੂਰ’ ਨੇ ਨਵਾਂ ਆਤਮ-ਵਿਸ਼ਵਾਸ ਪੈਦਾ ਕੀਤਾ: ਮੋਦੀ

On Punjab

ਹੜ੍ਹਾਂ ਦੇ ਅੱਲੇ ਜ਼ਖ਼ਮ: ਸੰਭਾਵੀ ਖਤਰੇ ਦੇ ਚਲਦਿਆਂ ਪਿੰਡ ਵਾਸੀ ਪਹਿਲਾਂ ਤੋਂ ਚੌਕਸ

On Punjab

ਅੰਜਨਾ ਓਮ ਕਸ਼ਯਪ ’ਤੇ ਫੁੱਟਿਆ ਸੋਸ਼ਲ ਮੀਡੀਆ ਦਾ ਗੁੱਸਾ; ਧਰਮਿੰਦਰ ਦੀ ‘ਝੂਠੀ ਮੌਤ ਦੀ ਖ਼ਬਰ’ ਤੋਂ ਬਾਅਦ ਹੋਈ ਟ੍ਰੋਲਿੰਗ ਦਾ ਸ਼ਿਕਾਰ !

On Punjab