83.48 F
New York, US
August 5, 2025
PreetNama
ਖਾਸ-ਖਬਰਾਂ/Important News

ਵਿਸ਼ਵ ਸ਼ਕਤੀ ਅਮਰੀਕਾ ਦੀ ਪੰਜਾਬਣ ਹੱਥ ਹੋਏਗੀ ਕਮਾਨ? ਮਾਝੇ ਦੀ ਨਿਮਰਤਾ ਕੌਰ ਰੰਧਾਵਾ ਉਰਫ ਨਿੱਕੀ ਹੈਲੀ ਦੀ ਚੜ੍ਹਤ

ਪੰਜਾਬ ਦੇ ਤਰਨ ਤਾਰਨ ਦੇ ਪਿੰਡ ਪੰਡੋਰੀ ਰਣ ਸਿੰਘ ਦੀ ਰਹਿਣ ਵਾਲੀ ਨਿਮਰਤਾ ਕੌਰ ਰੰਧਾਵਾ ਅੱਜ ਪੂਰੇ ਅਮਰੀਕਾ ਵਿੱਚ ਨਿੱਕੀ ਹੈਲੀ ਦੇ ਨਾਂ ਨਾਲ ਜਾਣੀ ਜਾਂਦੀ ਹੈ। ਭਾਰਤੀ ਮੂਲ ਦੀ ਨਿੱਕੀ ਹੈਲੀ ਨੇ ਅਮਰੀਕਾ ਵਿੱਚ ਰਾਸ਼ਟਰਪਤੀ ਚੋਣ ਲੜਨ ਦਾ ਐਲਾਨ ਕੀਤਾ ਹੈ। ਹਾਲਾਂਕਿ ਉਨ੍ਹਾਂ ਦੀ ਰਿਪਬਲਿਕਨ ਪਾਰਟੀ ਨੇ ਅਜੇ ਆਪਣੇ ਉਮੀਦਵਾਰ ਦਾ ਫੈਸਲਾ ਕਰਨਾ ਹੈ। ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਪਹਿਲਾਂ ਹੀ ਦਾਅਵੇਦਾਰੀ ਜ਼ਾਹਿਰ ਕਰ ਚੁੱਕੇ ਹਨ।

ਅੰਦਰ ਟਰੰਪ ਦੀ ਕੱਟੜ ਵਿਰੋਧੀ ਨਿੱਕੀ

ਜੇ ਹੁਣ ਕੋਈ ਨਵੀਂ ਦਾਅਵੇਦਾਰੀ ਨਹੀਂ ਆਈ ਤਾਂ ਰਿਪਬਲਿਕਨ ਪਾਰਟੀ ਨੂੰ ਟਰੰਪ ਤੇ ਨਿੱਕੀ ਵਿੱਚੋਂ ਇੱਕ ਦੀ ਚੋਣ ਕਰਨੀ ਪਵੇਗੀ। ਨਿੱਕੀ (51) ਪਾਰਟੀ ਅੰਦਰ ਟਰੰਪ ਦੀ ਕੱਟੜ ਵਿਰੋਧੀ ਰਹੀ ਹੈ। ਇਹ ਵੀ ਅਹਿਮ ਹੈ ਕਿ ਟਰੰਪ ਦੀ ਲੋਕਪ੍ਰਿਅਤਾ ਵਿੱਚ ਗਿਰਾਵਟ ਦੇ ਨਾਲ ਹੀ ਨਿੱਕੀ ਦੀ ਮਕਬੂਲੀਅਤ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ।

ਅਮਰੀਕਾ ਨੂੰ ਪਹਿਲੀ ਵਾਰ ਮਿਲੇਗੀ ਮਹਿਲਾ ਰਾਸ਼ਟਰਪਤੀ 

ਦੂਜੇ ਪਾਸੇ ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਬਿਡੇਨ ਘਟਦੀ ਲੋਕਪ੍ਰਿਅਤਾ ਕਾਰਨ ਚੋਣ ਤੋਂ ਹਟ ਸਕਦੇ ਹਨ, ਅਜਿਹੇ ‘ਚ ਕਮਲਾ ਹੈਰਿਸ ਦਾਅਵੇਦਾਰ ਹੋਣਗੇ। ਉਹ ਵਾਈਸ ਪ੍ਰੈਜੀਡੈਂਟ ਹਨ। ਸੰਭਵ ਹੈ ਕਿ ਅਮਰੀਕੀ ਰਾਸ਼ਟਰਪਤੀ ਦੇ 191 ਸਾਲਾਂ ਦੇ ਇਤਿਹਾਸ ਵਿੱਚ ਦੋਵੇਂ ਦਾਅਵੇਦਾਰ ਭਾਰਤੀ ਮੂਲ ਦੇ ਹੋ ਸਕਦੇ ਹਨ। ਇਸ ਨਾਲ ਹੀ ਅਮਰੀਕਾ ਨੂੰ ਪਹਿਲੀ ਵਾਰ ਮਹਿਲਾ ਰਾਸ਼ਟਰਪਤੀ ਮਿਲੇਗੀ।

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ‘ਚ ਪ੍ਰੋਫੈਸਰ ਸੀ ਨਿੱਕੀ ਦੇ ਪਿਤਾ

ਨਿੱਕੀ ਦੇ ਪਿਤਾ ਅਜੀਤ ਸਿੰਘ ਰੰਧਾਵਾ ਲੁਧਿਆਣਾ ਦੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਸਨ ਤੇ ਖੇਤੀਬਾੜੀ ਵਿੱਚ ਪੀਐਚਡੀ ਕਰਨ ਤੋਂ ਬਾਅਦ 1960 ਵਿੱਚ ਅਮਰੀਕਾ ਚਲੇ ਗਏ ਸਨ। ਮਾਤਾ ਰਾਜ ਕੌਰ ਨੇ ਦਿੱਲੀ ਯੂਨੀਵਰਸਿਟੀ ਤੋਂ ਐਲਐਲਬੀ ਕੀਤੀ ਸੀ। ਨਿੱਕੀ ਦੇ ਨਾਨਕੇ ਕਟੜਾ ਦਲ ਸਿੰਘ, ਅੰਮ੍ਰਿਤਸਰ ਵਿੱਚ ਹਨ।

ਜਾਣੋ ਨਿੱਕੀ ਦਾ ਜਨਮ ਤੇ ਅਸਲ ਨਾਂ 

ਨਿੱਕੀ ਸੰਯੁਕਤ ਰਾਸ਼ਟਰ ਵਿੱਚ ਰਾਜਦੂਤ ਤੇ ਦੱਖਣੀ ਕੈਰੋਲੀਨਾ ਦੀ ਗਵਰਨਰ ਰਹਿ ਚੁੱਕੀ ਹੈ। ਨਿੱਕੀ ਦਾ ਜਨਮ 1972 ਵਿੱਚ ਅਮਰੀਕਾ ਵਿੱਚ ਹੋਇਆ ਸੀ। ਅਸਲੀ ਨਾਂ ਨਿਮਰਤਾ ਰੰਧਾਵਾ ਹੈ। ਪਿਤਾ ਅਜੀਤ ਸਿੰਘ ਰੰਧਾਵਾ, ਮਾਤਾ ਰਾਜ ਕੌਰ ਤਰਨ ਤਾਰਨ ਤੋਂ ਅਮਰੀਕਾ ਵਸ ਗਏ ਸਨ। ਉਨ੍ਹਾਂ ਦੇ ਨਾਨਕੇ ਅੰਮ੍ਰਿਤਸਰ ਵਿੱਚ ਹਨ। ਉਨ੍ਹਾਂ ਦੇ ਦੋ ਭਰਾ ਤੇ ਭੈਣ ਹਨ। ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਨਿੱਕੀ ਨੇ ਕਾਰਪੋਰੇਟ ਜਗਤ ਵਿੱਚ ਨਾਮ ਕਮਾਇਆ ਸੀ।

2004 ‘ਚ ਨੈਸ਼ਨਲ ਐਸੋਸੀਏਸ਼ਨ ਆਫ ਵੂਮੈਨ ਬਿਜ਼ਨਸ ਆਨਰ ਦੀ ਬਣੀ ਪ੍ਰਧਾਨ

ਪਰਿਵਾਰਕ ਕੰਪਨੀਆਂ ਚਲਾਉਣ ਤੋਂ ਬਾਅਦ, ਉਹ 1998 ਵਿੱਚ ਔਰੇਂਜਬਰਗ ਕਾਉਂਟੀ ਚੈਂਬਰ ਆਫ਼ ਕਾਮਰਸ ਦੇ ਬੋਰਡ ਆਫ਼ ਡਾਇਰੈਕਟਰਜ਼ ਵਿੱਚ ਸ਼ਾਮਲ ਹੋਈ। 2004 ਵਿੱਚ ਨੈਸ਼ਨਲ ਐਸੋਸੀਏਸ਼ਨ ਆਫ ਵੂਮੈਨ ਬਿਜ਼ਨਸ ਆਨਰ ਦੀ ਪ੍ਰਧਾਨ ਬਣੀ। ਸਮਾਜਕ ਕੰਮਾਂ ਵਿੱਚ ਜੁੱਟ ਜਾਣਾ ਸ਼ੁਰੂ ਕਰ ਦਿੱਤਾ। ਇਸ ਨਾਲ ਸਿਆਸਤ ਵਿਚ ਆਉਣ ਦਾ ਰਾਹ ਪੱਧਰਾ ਹੋ ਗਿਆ। ਉਨ੍ਹਾਂ ਨੇ ਅਮਰੀਕਾ ਵਿੱਚ ਸਭ ਤੋਂ ਘੱਟ ਉਮਰ (37 ਸਾਲ) ਗਵਰਨਰ ਬਣਨ ਦਾ ਰਿਕਾਰਡ ਵੀ ਬਣਾਇਆ ਹੈ।

Related posts

ਕੋਰੋਨਾ ਦਾ ਕਹਿਰ ਜਾਰੀ, ਇਸ ਦੇਸ਼ ‘ਚ ਸੜਕਾਂ ਤੇ ਘਰਾਂ ਵਿੱਚ ਸੜ ਰਹੀਆਂ ਨੇ ਲਾਸ਼ਾਂ

On Punjab

Bhagwant Mann: ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਵੱਡਾ ਐਲਾਨ

On Punjab

ਅਮਰੀਕਾ ਦੇ ਨਿਊ ਆਰਲਿਯੰਸ ‘ਚ ਗੋਲੀਬਾਰੀ, 2 ਦੀ ਮੌਤ, 11 ਜ਼ਖਮੀ

On Punjab