PreetNama
ਖਬਰਾਂ/News

ਸਿੱਖ ਜਥੇਬੰਦੀਆਂ ਵੱਲੋਂ ਗਣਤੰਤਰ ਦਿਵਸ ਸਮਾਗਮਾਂ ਦੇ ਬਾਈਕਾਟ ਦਾ ਸੱਦਾ

ਦਲ ਖ਼ਾਲਸਾ ਸਿੱਖ ਜਥੇਬੰਦੀ ਨੇ ਗਣਤੰਤਰ ਦਿਵਸ ਦੇ ਬਾਈਕਾਟ ਦਾ ਸੱਦਾ ਦਿੱਤਾ ਹੈ। ਜਥੇਬੰਦੀ ਵੱਲੋਂ ਸਵੈ-ਨਿਰਣੇ ਦਾ ਅਧਿਕਾਰ ਪ੍ਰਾਪਤ ਕਰਨ ਲਈ ਉਸੇ ਦਿਨ ਹੁਸ਼ਿਆਰਪੁਰ, ਲੁਧਿਆਣਾ ਤੇ ਜ਼ੀਰਾ ਵਿਚ ਮਾਰਚ ਕੀਤਾ ਜਾਵੇਗਾ। ਪ੍ਰੈੱਸ ਕਾਨਫਰੰਸ ਦੌਰਾਨ ਜਥੇਬੰਦੀ ਦੇ ਆਗੂ ਕੰਵਰ ਪਾਲ ਸਿੰਘ ਨੇ ਦੱਸਿਆ ਕਿ ਇਸ ਮਾਰਚ ਦੌਰਾਨ ਜਥੇਬੰਦੀ ਦੇ ਕਾਰਕੁਨ ਸੰਵਿਧਾਨਕ ਵਧੀਕੀਆਂ, ਬੇ-ਇਨਸਾਫੀਆਂ ਤੇ ਸਿੱਖਾਂ ਪ੍ਰਤੀ ਨਾਕਾਰਤਮਕ ਰੁਖ ਦਰਸਾਉਂਦੀਆਂ ਤਖ਼ਤੀਆਂ ਤੇ ਬੈਨਰ ਚੁੱਕ ਕੇ ਮਾਰਚ ਕਰਨਗੇ।

ਸੂਬਾ ਸਰਕਾਰ ਵੱਲੋਂ ਸੂਬਾ ਪੱਧਰੀ ਗਣਤੰਤਰ ਦਿਵਸ ਇਸ ਵਾਰ ਹੁਸ਼ਿਆਰਪੁਰ ਵਿਚ ਕਰਾਇਆ ਜਾ ਰਿਹਾ ਹੈ। ਸਿੱਖ ਜਥੇਬੰਦੀ ਵੱਲੋਂ ਵੀ ਆਪਣਾ ਮੁੱਖ ਸਮਾਗਮ ਹੁਸ਼ਿਆਰਪੁਰ ਵਿਚ ਰੱਖਿਆ ਗਿਆ ਹੈ। ਉਨ੍ਹਾਂ ਆਖਿਆ ਕਿ ਸਵੈ-ਨਿਰਣੇ ਦਾ ਅਧਿਕਾਰ ਦੇਣ ਦੀ ਮੰਗ ਸਬੰਧੀ ਇਕ ਪੱਤਰ ਭਾਰਤ ਸਰਕਾਰ ਅਤੇ ਸੰਯੁਕਤ ਰਾਸ਼ਟਰ ਨੂੰ ਵੀ ਭੇਜਿਆ ਜਾਵੇਗਾ।

ਉਨ੍ਹਾਂ ਆਖਿਆ ਕਿ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਤਿੰਨ ਜੂਨ 1947 ਨੂੰ ਪੰਜਾਬ ਸਮੇਤ ਸਾਰੇ ਸੂਬਿਆਂ ਦੇ ਲੋਕਾਂ ਨੂੰ ਸਵੈ-ਨਿਰਣੇ ਦਾ ਹੱਕ ਦੇਣ ਦਾ ਵਾਅਦਾ ਕੀਤਾ ਸੀ, ਜਿਸ ਨੂੰ ਆਜ਼ਾਦੀ ਤੋਂ ਬਾਅਦ ਹੁਕਮਰਾਨ ਭੁੱਲ ਗਏ। ਉਨ੍ਹਾਂ ਖ਼ੁਲਾਸਾ ਕੀਤਾ ਕਿ ਸਭ ਤੋਂ ਪਹਿਲਾਂ ਤਾਮਿਲਨਾਡੂ ਵਿਚ ਸਵੈ-ਨਿਰਣੇ ਦੀ ਮੰਗ ਉਠੀ ਸੀ ਤੇ ਉਸ ਤੋਂ ਬਾਅਦ ਪੰਜਾਬ ਅਤੇ ਹੋਰ ਸੂਬਿਆਂ ਵਿਚ ਇਹ ਮੰਗ ਉੱਭਰੀ।

Related posts

ਫਤਹਿਗੜ੍ਹ ਪੁਲਿਸ ਨੇ ਨਾਗਾਲੈਂਡ ਤੋਂ 10 ਕਿਲੋ ਅਫੀਮ ਸਮੇਤ ਨਸ਼ਾ ਤਸਕਰ ਕੀਤਾ ਗ੍ਰਿਫ਼ਤਾਰ

On Punjab

ਯੁਵਰਾਜ ਨਾ ਤਾਂ ਸਟਾਰਟ ਤੇ ਨਾ ਹੀ ਲਾਂਚ ਹੋ ਰਹੇ ਹਨ, PM ਮੋਦੀ ਦਾ ਕਾਂਗਰਸ ‘ਤੇ ਵੱਡਾ ਹਮਲਾ

On Punjab

Magnesium : ਮਾਸਪੇਸ਼ੀਆਂ ਦਾ ਵਾਰ-ਵਾਰ Cramps ਹੋ ਸਕਦੈ ਮੈਗਨੀਸ਼ੀਅਮ ਦੀ ਕਮੀ ਦਾ ਸੰਕੇਤ, ਜਾਣੋ ਇਸ ਦੇ ਹੋਰ ਲੱਛਣ

On Punjab