PreetNama
ਖਾਸ-ਖਬਰਾਂ/Important News

ਕੈਨੇਡਾ ‘ਚ ਹੁਣ ਭਾਰਤੀ 2 ਸਾਲ ਤਕ ਨਹੀਂ ਕਰ ਸਕਣਗੇ ਇਹ ਕੰਮ, ਟਰੂਡੋ ਸਰਕਾਰ ਨੇ ਦਿੱਤਾ ਵੱਡਾ ਝਟਕਾ

ਕੈਨੇਡਾ ‘ਚ ਰਹਿਣ ਵਾਲੇ ਵਿਦੇਸ਼ੀ ਲੋਕ ਜੇਕਰ ਆਪਣੇ ਘਰ ਦਾ ਸੁਪਨਾ ਸਾਕਾਰ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਲਈ ਇਕ ਬੁਰੀ ਖ਼ਬਰ ਹੈ। ਕੈਨੇਡਾ ‘ਚ ਜਸਟਿਸ ਟਰੂਡੋ ਦੀ ਸਰਕਾਰ ਨੇ ਵਿਦੇਸ਼ੀ ਲੋਕਾਂ ਦੇ ਘਰ ਖਰੀਦਣ ‘ਤੇ ਦੋ ਸਾਲ ਦੀ ਪਾਬੰਦੀ ਲਗਾ ਦਿੱਤੀ ਹੈ। ਹਾਲਾਂਕਿ ਨਿਯਮਾਂ ਵਿਚ ਕੁਝ ਲੋਕਾਂ ਨੂੰ ਛੋਟ ਦਿੱਤੀ ਗਈ ਹੈ। ਜਿਵੇਂ ਕਿ ਕੈਨੇਡਾ ‘ਚ ਰਹਿਣ ਵਾਲੇ ਸਥਾਈ ਲੋਕ ਤੇ ਸ਼ਰਨਾਰਥੀ ਆਪਣਾ ਘਰ ਲੈ ਸਕਦੇ ਹਨ। ਸਰਕਾਰ ਦਾ ਕਹਿਣਾ ਹੈ ਕਿ ਸਥਾਨਕ ਲੋਕਾਂ ਲਈ ਘਰ ਨਹੀਂ ਉਪਲਬਧ ਹੋ ਪਾ ਰਹੇ ਸਨ, ਇਸ ਲਈ ਦੋ ਸਾਲ ਲਈ ਇਹ ਨਿਯਮ ਲਾਗੂ ਕੀਤਾ ਗਿਆ ਹੈ। ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਨਿਯਮ ਸਿਰਫ਼ ਸ਼ਹਿਰੀ ਘਰਾਂ ‘ਤੇ ਲਾਗੂ ਕੀਤਾ ਗਿਆ ਹੈ।

2021 ਦੀਆਂ ਚੋਣਾਂ ਤੋਂ ਪਹਿਲਾਂ ਹੀ ਜਸਟਿਨ ਟਰੂਡੋ ਨੇ ਇਸ ਪਾਬੰਦੀ ਦੀ ਗੱਲ ਕੀਤੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਕੈਨੇਡਾ ਦੇ ਰਹਿਣ ਵਾਲੇ ਲੋਕਾਂ ਲਈ ਘਰ ਦੀ ਕੀਮਤ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਹੋ ਗਈ ਹੈ। ਉਨ੍ਹਾਂ ਦੀ ਲਿਬਰਲ ਪਾਰਟੀ ਨੇ ਕਿਹਾ ਸੀ , ਕੈਨੇਡਾ ਦੇ ਲੋਕਾਂ ਲਈ ਘਰ ਖਰੀਦਣਾ ਆਸਾਨ ਬਣਾਉਣਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ, ਪਰ ਵਿਦੇਸ਼ੀ ਲੋਕ ਜ਼ਿਆਦਾ ਕੀਮਤਾਂ ‘ਚ ਘਰ ਖਰੀਦ ਲੈਂਦੇ ਹਨ ਜਿਸ ਕਾਰਨ ਇਨ੍ਹਾਂ ਦੀ ਦਰ ਵਧ ਜਾਂਦੀ ਹੈ ਤੇ ਇੱਥੋਂ ਦੇ ਨਾਗਰਿਕਾਂ ਲਈ ਆਪਣਾ ਘਰ ਖਰੀਦਣਾ ਮੁਸ਼ਕਲ ਹੋ ਜਾਂਦਾ ਹੈ।

ਚੋਣਾਂ ‘ਚ ਜਿੱਤ ਤੋਂ ਬਾਅਦ ਲਿਬਰਲ ਪਾਰਟੀ ਨੇ ਵਿਦੇਸ਼ੀਆਂ ਦੇ ਘਰ ਖਰੀਦਣ ‘ਤੇ ਪਾਬੰਦੀ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਗ਼ੈਰ-ਕੈਨੇਡੀਅਨ ਐਕਟ ‘ਚ ਸੋਧ ਕੀਤੀ ਗਈ। ਇਸ ਤੋਂ ਇਲਾਵਾ ਟੋਰਾਂਟੋ ਤੇ ਵੈਨਕੁਵਰ ਵਰਗੇ ਵੱਡੇ ਸ਼ਹਿਰਾਂ ‘ਚ ਖਾਲੀ ਪਏ ਘਰਾਂ ‘ਤੇ ਵਾਧੂ ਟੈਕਸ ਲਾਉਣਾ ਸ਼ੁਰੂ ਕਰ ਦਿੱਤਾ। ਕੈਨੇਡਾ ਦੇ ਰੀਅਲ ਅਸਟੇਟ ਐਸੋਸੀਏਸ਼ਨ ਦੇ ਮੁਤਾਬਕ ਘਰਾਂ ਦੀਆਂ ਕੀਮਤਾਂ ‘ਚ 8 ਲੱਖ ਕੈਨੇਡੀਅਨ ਡਾਲਰ ਯਾਨੀ ਕਰੀਬ 6 ਲੱਖ ਅਮਰੀਕੀ ਡਾਲਰ ਦੀ ਘਾਟ ਦੇਖੀ ਗਈ।

Related posts

ਕੈਨੇਡਾ ਦੇ ਚੋਣ ਮੈਦਾਨ ਵਿੱਚ ਹੈ ਤਲਵਾੜਾ ਦਾ ਜੰਮਪਲ ਜਸਵਿੰਦਰ ਦਿਲਾਵਰੀ

On Punjab

ਅਮਰੀਕੀ ਵੀਜ਼ਿਆਂ ‘ਚ ਵੱਡੀ ਧੋਖਾਧੜੀ, ਟਰੰਪ ਸਰਕਾਰ ਨੇ ਚੁੱਕੇ ਸਖਤ ਕਦਮ

On Punjab

Russia Ukraine War : ਯੂਕਰੇਨ ਯੁੱਧ ਕਾਰਨ ਫ਼ੌਜੀ ਖ਼ਰਚਿਆਂ ਨੂੰ ਪੂਰਾ ਕਰਨ ਲਈ ਟੈਕਸ ਵਧਾ ਸਕਦਾ ਹੈ ਰੂਸ

On Punjab