PreetNama
ਖਾਸ-ਖਬਰਾਂ/Important News

ਕੈਨੇਡਾ ਦੇ ਗੈਸ ਸਟੇਸ਼ਨ ‘ਤੇ 21 ਸਾਲਾ ਸਿੱਖ ਔਰਤ ਦੀ ਗੋਲੀ ਮਾਰ ਕੇ ਹੱਤਿਆ, ਮੁਲਜ਼ਮ ਫਰਾਰ

ਕੈਨੇਡਾ ਵਿੱਚ ਇੱਕ ਹੋਰ ਟਾਰਗੇਟ ਕਿਲਿੰਗ ਦੌਰਾਨ ਇੱਕ ਕੈਨੇਡੀਅਨ ਸਿੱਖ ਔਰਤ ਦਾ ਕਤਲ ਕਰ ਦਿੱਤਾ ਗਿਆ। ਮਿਸੀਸਾਗਾ ਪੁਲਿਸ ਨੇ ਦੱਸਿਆ ਕਿ ਬਰੈਂਪਟਨ ਦੀ ਵਸਨੀਕ 21 ਸਾਲਾ ਪਵਨਪ੍ਰੀਤ ਕੌਰ ਦੀ 3 ਦਸੰਬਰ ਨੂੰ ਰਾਤ ਕਰੀਬ 10:40 ਵਜੇ ਬ੍ਰਿਟਾਨੀਆ ਰੋਡ ਇਲਾਕੇ ਦੇ ਪੈਟਰੋ ਕੈਨੇਡਾ ਗੈਸ ਸਟੇਸ਼ਨ ‘ਤੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਕੈਨੇਡੀਅਨ ਪੁਲਿਸ ਨੇ ਦੱਸਿਆ ਕਿ ਜਦੋਂ ਉਹ ਮੌਕੇ ‘ਤੇ ਪਹੁੰਚੇ ਤਾਂ ਸਿੱਖ ਔਰਤ ਗੋਲੀਆਂ ਦੇ ਕਈ ਜ਼ਖਮਾਂ ਤੋਂ ਪੀੜਤ ਸੀ।

ਪੀਲ ਰੀਜਨਲ ਪੁਲਿਸ ਨੇ ਕਿਹਾ ਕਿ ਉਸਨੂੰ ਹਸਪਤਾਲ ਲਿਜਾਇਆ ਗਿਆ ਪਰ ਬਚਾਇਆ ਨਹੀਂ ਜਾ ਸਕਿਆ। ਪੁਲਿਸ ਸ਼ੱਕੀ ਦੀ ਭਾਲ ਕਰ ਰਹੀ ਹੈ, ਜਿਸ ਨੇ ਕਾਲੇ ਕੱਪੜੇ ਪਾਏ ਹੋਏ ਸਨ ਅਤੇ ਘਟਨਾ ਤੋਂ ਬਾਅਦ ਪੈਦਲ ਹੀ ਫਰਾਰ ਹੋ ਗਿਆ ਸੀ। ਪੁਲੀਸ ਨੇ ਇਸ ਨੂੰ ਯੋਜਨਾਬੱਧ ਘਟਨਾ ਦੱਸਦਿਆਂ ਕਤਲ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਨੇ ਦੱਸਿਆ ਕਿ ਅਜੇ ਤੱਕ ਮੌਕੇ ਤੋਂ ਕੋਈ ਹਥਿਆਰ ਬਰਾਮਦ ਨਹੀਂ ਹੋਇਆ ਹੈ। ਕੈਨੇਡਾ ਵਿੱਚ ਪਿਛਲੇ ਹਫ਼ਤੇ ਭਾਰਤੀ ਮੂਲ ਦੇ 18 ਸਾਲਾ ਮਹਾਕਪ੍ਰੀਤ ਸੇਠੀ ਦੀ ਸਕੂਲ ਦੀ ਪਾਰਕਿੰਗ ਵਿੱਚ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਇੱਕ ਭਾਰਤੀ ਵਪਾਰੀ ਦੇ ਸਟੋਰ ਦੀ ਭੰਨਤੋੜ ਅਤੇ ਲੁੱਟ ਕੀਤੀ ਗਈ।

Related posts

ਅਕਸ਼ੈ ਦੇ 57ਵੇਂ ਜਨਮ ਦਿਨ ’ਤੇ ਫਿਲਮ ‘ਕਨੱਪਾ’ ਦਾ ਪੋਸਟਰ ਰਿਲੀਜ਼

On Punjab

America: ਟਕਸਨ ਅਪਾਰਟਮੈਂਟ ‘ਚ ਗੋਲੀਬਾਰੀ, ਪੁਲਿਸ ਕਾਂਸਟੇਬਲ ਸਮੇਤ 4 ਦੀ ਮੌਤ

On Punjab

ਕਸੌਲ ਦੇ ਹੋਟਲ ’ਚ ਲੜਕੀ ਦੀ ਲਾਸ਼ ਛੱਡ ਕੇ ਬਠਿੰਡਾ ਦੇ ਨੌਜਵਾਨ ਫਰਾਰ

On Punjab