PreetNama
ਖਬਰਾਂ/News

‘ਮੋਦੀ ਭਜਾਓ, ਦੇਸ਼ ਬਚਾਓ’ ਜਾਗਰੂਕਤਾ ਰੋਡ ਸ਼ੋਅ 27 ਨੂੰ

ਅੰਮਿ੫ਤਸਰ : ਨੌਜਵਾਨ ਕਾਂਗਰਸੀ ਆਗੂ ਗੁਰਵਿੰਦਰ ਸਿੰਘ ਪੂਹਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੱਸਿਆ ਕਿ ਦੇਸ਼ ਦੇ ਪ੫ਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀ ਜਨਤਾ ਨਾਲ ਕੀਤੇ ਵਾਅਦੇ ਪੂਰੇ ਨਹੀ ਕੀਤੇ, ਸਗੋਂ ਮੋਦੀ ਨੇ 5 ਸਾਲਾਂ ਵਿਚ ਲੋਕਾਂ ਨੂੰ ਆਪਣੇ ਜੁਮਲਿਆ ਤੱਕ ਹੀ ਸੀਮਤ ਰੱਖਿਆ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਦਾ ਹਰੇਕ ਨਾਗਰਿਕ ਮੋਦੀ ਦੀਆਂ ਲੋਕ ਮਾਰੂ ਨੀਤੀਆਂ ਤੋਂ ਤੰਗ ਪ੫ੇਸ਼ਾਨ ਹੈ ਅਤੇ ਇਸ ਤੋਂ ਇਲਾਵਾ ਮੋਦੀ ਨੇ ਨੋਟਬੰਦੀ ਅਤੇ ਜੀਐੱਸਟੀ ਲਗਾ ਕੇ ਹਰੇਕ ਵਰਗ ਅਤੇ ਵਪਾਰੀ ਵਰਗ ਦਾ ਕਚੂਮਰ ਕੱਢ ਕੇ ਰੱਖ ਦਿੱਤਾ ਹੈ। ਗੁਰਵਿੰਦਰ ਪੂਹਲਾ ਨੇ ਕਿਹਾ ਕਿ ਆ ਰਹੀਆਂ 2019 ਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਲੋਕਾਂ ਵਿਚ ਜਾਗਰੂਕਤਾ ਲਿਆਉਣ ਲਈ ‘ਮੋਦੀ ਭਜਾਓ, ਦੇਸ਼ ਬਚਾਓ’ ਜਾਗਰੂਕਤਾ ਰੋਡ ਸ਼ੋਅ 27 ਜਨਵਰੀ ਦਿਨ ਐਤਵਾਰ ਨੂੰ ਕੱਿਢਆ ਜਾਵੇਗਾ। ਇਹ ਜਾਗਰੂਕਤਾ ਰੋਡ ਸ਼ੋਅ ਜੱਲਿ੍ਹਆਂ ਵਾਲਾ ਬਾਗ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਥਾਵਾਂ ਤੋ ਹੁੰਦਾ ਹੋਇਆ ਖਾਲਸਾ ਕਾਲਜ ਵਿੱਖੇੇ ਸਮਾਪਤ ਹੋਵੇਗਾ।

Related posts

ਖੇਡ ਮੰਤਰੀ ਮੀਤ ਹੇਅਰ ਨੇ ਦੇਸ਼ ਦੇ ਮਹਾਨ ਮੁੱਕੇਬਾਜ਼ ਕੌਰ ਸਿੰਘ ਦੇ ਦੇਹਾਂਤ ‘ਤੇ ਦੁੱਖ ਪ੍ਰਗਟਾਇਆ

On Punjab

ਨਰੇਗਾ ਕੰਮ ਨੂੰ ਪਾਰਦਰਸ਼ੀ ਢੰਗ ਨਾਲ ਨਾ ਚਲਾਉਣ ਖਿਲਾਫ ਸੰਘਰਸ਼ ਛੇੜਿਆ ਜਾਵੇਗਾ: ਗੋਲਡਨ, ਛੱਪੜੀਵਾਲਾ

Pritpal Kaur

Apex court protects news anchor from arrest for interviewing Bishnoi in jail

On Punjab