PreetNama
ਫਿਲਮ-ਸੰਸਾਰ/Filmy

ਫਿਰਕੂਵਾਦ ਖਿਲਾਫ ਡਟੇ ਨਸੀਰੂਦੀਨ ਨੂੰ ਆਸ਼ੂਤੋਸ਼ ਦੀ ਸਲਾਹ

ਮੁੰਬਈ: ਅਦਾਕਾਰ ਤੇ ਲੇਖਕ ਆਸ਼ੂਤੋਸ਼ ਰਾਣਾ ਨੇ ਨਸੀਰੂਦੀਨ ਸ਼ਾਹ ਦੀ ‘ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ’ ਵਾਲੀ ਵੀਡੀਓ ’ਤੇ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਕਿਹਾ ਕਿ ਲੋਕਾਂ ਨੂੰ ਬਿਹਤਰੀਨ ਤਰੀਕੇ ਨਾਲ ਆਪਣੀ ਰਾਏ ਪੇਸ਼ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸੁਤੰਤਰਤਾ ਤੇ ਘਬਰਾਉਣਾ ਦੋ ਵੱਖ-ਵੱਖ ਚੀਜ਼ਾਂ ਹਨ। ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਹੋਣੀ ਚਾਹੀਦੀ ਹੈ ਤੇ ਬੋਲਣ ਤੋਂ ਘਬਰਾਉਣਾ ਨਹੀਂ ਚਾਹੀਦਾ। ਵਿਚਾਰਾਂ ਦੇ ਪ੍ਰਗਟਾਵੇ ਦੀ ਸੁਤੰਤਰਤਾ ਵਿੱਚ ਦੋ ਜਣਿਆਂ ਵਿਚਾਲੇ ਵਿਚਾਰਾਂ ਸਬੰਧੀ ਮਤਭੇਦ ਹੋ ਸਕਦੇ ਹਨ ਪਰ ਇਹ ਜ਼ਰੂਰੀ ਨਹੀਂ ਕਿ ਅਸੀਂ ਬੇਢੰਗੇ ਤਰੀਕੇ ਨਾਲ ਖ਼ੁਦ ਨੂੰ ਵਿਅਕਤ ਕਰੀਏ।

ਯਾਦ ਰਹੇ ਕਿ ਆਪਣੀ ਵੀਡੀਓ ਵਿੱਚ ਸ਼ਾਹ ਨੇ ਦੇਸ਼ ਵਿੱਚ ਆਪਣੇ ਬੱਚਿਆਂ ਦੀ ਸੁਰੱਖਿਆ ਸਬੰਧੀ ਚਿੰਤਾ ਜਤਾਈ ਸੀ। ਉਨ੍ਹਾਂ ਕਿਹਾ ਸੀ ਕਿ ਜੋ ਲੋਕ ਭਾਰਤ ਵਿੱਚ ਅਨਿਆ ਖਿਲਾਫ ਖੜ੍ਹੇ ਹੁੰਦੇ ਹਨ, ਉਨ੍ਹਾਂ ਦੀ ਆਵਾਜ਼ ਨੂੰ ਚੁੱਪ ਕਰਾਇਆ ਜਾ ਰਿਹਾ ਹੈ। ਇਸ ਵੀਡੀਓ ’ਤੇ ਖਾਸਾ ਵਿਵਾਦ ਮੱਚਿਆ ਹੋਇਆ ਹੈ, ਜੋ ਹਾਲੇ ਤਕ ਜਾਰੀ ਹੈ। ਇਸ ਮੌਕੇ ਆਸ਼ੂਤੋਸ਼ ਆਪਣੀ ਫਿਲਮ ‘ਸਿੰਬਾ’ ਦੀ ਸਫਲਤਾ ਬਾਅਦ ਸ਼ਨੀਵਾਰ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਹਰੇਕ ਨੂੰ ਆਪਣੀ ਰਾਏ ਰੱਖਣ ਦਾ ਪੂਰਾ ਹੱਕ ਹੋਣਾ ਚਾਹੀਦਾ ਹੈ ਪਰ ਇਸ ਦੌਰਾਨ ਯਾਦ ਰੱਖਣਾ ਚਾਹੀਦਾ ਹੈ ਕਿ ਅਸੀਂ ਇੱਕ-ਦੂਜੇ ਦੇ ਦੁਸ਼ਮਣ ਨਹੀਂ, ਸਾਡੇ ਵਿੱਚ ਸਿਰਫ ਵਿਚਾਰਾਂ ਨੂੰ ਲੈ ਕੇ ਮਤਭੇਦ ਹੈ।

ਵੀਡੀਓ ’ਤੇ ਭਖੇ ਵਿਵਾਦ ਮਗਰੋਂ ਹਾਲ ਹੀ ਵਿੱਚ ਨਸੀਰੂਦੀਨ ਸ਼ਾਹ ਨੇ ਫਿਰ ਕਿਹਾ ਕਿ ਭਾਰਤ ਵਿੱਚ ਧਰਮ ਦੇ ਨਾਂ ਉੱਤੇ ਨਫ਼ਰਤ ਦੀ ਦੀਵਾਰ ਖੜ੍ਹੀ ਕੀਤੀ ਜਾ ਰਹੀ ਹੈ। ਇਸ ਅਨਿਆ ਖਿਲਾਫ ਆਵਾਜ਼ ਚੁੱਕਣ ਵਾਲਿਆਂ ਨੂੰ ਸਜ਼ਾ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਸੀ ਕਿ ਜੋ ਵੀ ਅਨਿਆ ਖਿਲਾਫ ਖੜ੍ਹਾ ਹੁੰਦਾ ਹੈ, ਉਸ ਨੂੰ ਚੁੱਪ ਕਰਾਉਣ ਲਈ ਉਨ੍ਹਾਂ ਦੇ ਦਫ਼ਤਰਾਂ ਵਿੱਚ ਛਾਪੇ ਮਾਰੇ ਜਾਂਦੇ ਹਨ ਤੇ ਲਾਇਸੈਂਸ ਰੱਦ ਕਰ ਦਿੱਤੇ ਜਾਂਦੇ ਹਨ।

Related posts

ਹੇਮਾ ਮਾਲਿਨੀ ਨੇ ਸੰਨੀ ਨਾਲ ਰਿਸ਼ਤੇ ‘ਤੇ ਕਹੀ ਵੱਡੀ ਗੱਲ, ਜਿਤੇਂਦਰ ਨਾਲ ਸੀਕ੍ਰੇਟ ਵਿਆਹ ਬਾਰੇ ਵੀ ਦੱਸਿਆ

On Punjab

ਦਿਲਜੀਤ ਦੋਸਾਂਝ ਦੇ ਪ੍ਰੋਗਰਾਮ ਲਈ ਸ਼ਰਾਬ ਦਾ ਪਰਮਿਟ ਰੱਦ

On Punjab

KBC 2020: ਅਮਿਤਾਭ ਬੱਚਨ ਨੇ ਲੌਕਡਾਊਨ ਦੌਰਾਨ ਘਰ ‘ਚ ਕੀਤਾ ਝਾੜੂ-ਪੋਚਾ, ਖੁਦ ਦੱਸਿਆ ਅਜੇ ਵੀ ਕਰਦੇ ਕੰਮ

On Punjab