PreetNama
ਰਾਜਨੀਤੀ/Politics

ਹੁਣ ਕੇਜਰੀਵਾਲ ‘ਤੇ ਛਿੜਿਆ ਵਿਵਾਦ, ਭਾਜਪਾ ਆਗੂ ਦਾ ਇਲਜ਼ਾਮ- ਸੁਰੱਖਿਆ ‘ਚ ਤਾਇਨਾਤ 82 ਕਮਾਂਡੋ ਪੰਜਾਬ ਪੁਲਿਸ ਦੇ

ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਦੀ ਗੈਰ-ਹਾਜ਼ਰੀ ‘ਚ ਪੰਜਾਬ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਨੂੰ ਲੈ ਕੇ ਵਿਰੋਧ ਦਾ ਸਾਹਮਣਾ ਕਰ ਰਹੇ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ (AAP) ਦੇ ਕਨਵੀਨਰ ਅਰਵਿੰਦ ਕੇਜਰੀਵਾਲ ‘ਤੇ ਹੁਣ ਇਕ ਹੋਰ ਵੱਡਾ ਦੋਸ਼ ਲਗਾਇਆ ਗਿਆ ਹੈ। ਦਿੱਲੀ ਤੋਂ ਭਾਜਪਾ ਸੰਸਦ ਮੈਂਬਰ ਪਰਵੇਸ਼ ਸਾਹਿਬ ਸਿੰਘ ਨੇ ਟਵੀਟ ਕੀਤਾ ਹੈ ਜਿਸ ਵਿਚ ਲਿਖਿਆ ਹੈ- “ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਲਈ ਕੁੱਲ 190 ਪੁਲਿਸ ਮੁਲਾਜ਼ਮ ਤਾਇਨਾਤ ਹਨ। ਜੋ ਕਹਿੰਦੇ ਸਨ “ਮੈਂ ਕਦੇ ਸੁਰੱਖਿਆ ਨਹੀਂ ਲਵਾਂਗਾ, VIP ਕਲਚਰ ਖਤਮ ਕਰ ਦੇਵਾਂਗਾ”। ਇਸ ਦੇ ਨਾਲ ਹੀ ਉਨ੍ਹਾਂ ਲਿਖਿਆ ਹੈ ਕਿ ਕੇਜਰੀਵਾਲ ਕੋਲ ਪਹਿਲਾਂ ਦਿੱਲੀ ਪੁਲਿਸ ਦੇ 80 ਕਮਾਂਡੋ ਸਨ ਪਰ ਹੁਣ ਪੰਜਾਬ ਪੁਲਿਸ ਦੇ 82 ਕਮਾਂਡੋ ਹੋਰ ਉਨ੍ਹਾਂ ਦੀ ਸੁਰੱਖਿਆ ਲਈ ਲਗਾਏ ਗਏ ਹਨ। 18 ਉਨ੍ਹਾਂ ਦੇ ਘਰ ਲਈ ਤੇ 10 ਪਰਿਵਾਰ ਵਾਸਤੇ।

ਭਾਜਪਾ ਆਗੂ ਦੇ ਇਸ ਟਵੀਟ ਤੋਂ ਬਾਅਦ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਇਕ ਟਵੀਟ ਕੀਤਾ ਹੈ। ਉਨ੍ਹਾਂ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਨਾਲ-ਨਾਲ ਕੇਜਰੀਵਾਲ ਨੂੰ ਵੀ ਨਿਸ਼ਾਨੇ ‘ਤੇ ਲਿਆ ਹੈ। ਉਨ੍ਹਾਂ ਭਗਵੰਤ ਮਾਨ ਵੱਲੋਂ 122 ਸਾਬਕਾ ਵਿਧਾਇਕਾਂ ਤੇ ਮੰਤਰੀਆਂ ਦੀ ਸੁਰੱਖਿਆ ਵਾਪਸੀ ਨੂੰ ਲੈ ਕੇ ਵੀ ਤੰਨਜ਼ ਕੱਸਿਆ ਹੈ।

Related posts

ਨਵਜੋਤ ਸਿੱਧੂ ਨੇ ਖ਼ੁਦ ਨੂੰ CM ਚਿਹਰੇ ਦੇ ਰੂਪ ‘ਚ ਕੀਤਾ ਪੇਸ਼, ਕਿਹਾ- 2022 ਤੋਂ ਬਾਅਦ ਦੀ ਯੋਜਨਾ ਦੱਸ ਰਿਹਾਂ

On Punjab

57 ਮਿਲੀਅਨ ਫਾਲੋਅਰਜ਼ ਵਾਲੇ ਇਨਫਲੂਐਂਸਰ ਨਾਲ 50 ਲੱਖ ਦੀ ਠੱਗੀ

On Punjab

ਰਮਜ਼ਾਨ ਦੌਰਾਨ ਗੁਲਮਰਗ ’ਚ ਫੈਸ਼ਨ ਸ਼ੋਅ ਕਰਾਉਣ ਤੋਂ ਵਿਵਾਦ

On Punjab