PreetNama
ਖਾਸ-ਖਬਰਾਂ/Important News

ਨਿਊਯਾਰਕ ਦੇ ਰਿਚਮੰਡ ਹਿੱਲ ਕਵੀਂਸ ਵਿੱਚ ਇਕ ਸਿੱਖ ਪੰਜਾਬੀ ਬਜੁਰਗ ‘ਤੇ ਹੋਏ ਹਮਲੇ ਨੂੰ ਵਕੀਲਾਂ ਨੇ ਨਫ਼ਰਤੀ ਅਪਰਾਧ ਦੱਸਿਆ

ਨਿਊਯਾਰਕ, 4 ਅਪ੍ਰੈਲ (ਰਾਜ ਗੋਗਨਾ)—ਨਿਊਯਾਰਕ ਦੇ ਰਿਚਮੰਡ ਹਿੱਲ  ਕਵੀਨਜ਼ ਚ’ ਗੁਰੂ ਘਰ ਸਿੱਖ ਕਲਚਰਲ ਸੋਸਾਇਟੀ ਦੇ ਰਸਤੇ ਤੇ ਬੀਤੇਂ ਦਿਨ ਐਤਵਾਰ ਦੀ ਸਵੇਰ ਨੂੰ ਇਕ ਸਿੱਖ ਬਜ਼ੁਰਗ ਨਿਰਮਲ ਸਿੰਘ ਉੱਤੇ ਹਮਲਾ ਕੀਤਾ ਗਿਆ ਜਦੋ ਉਹ ਪੈਦਲ ਹੀ ਜਾ ਰਿਹਾ ਸੀ ਅਤੇ ਕਿਸੇ ਅਣਪਛਾਤੇ ਵਿਅਕਤੀ ਨੇ ਪਿੱਛੇ ਤੋਂ ਆ ਕੇ ਉਸਦੇ ਮੂੰਹ ‘ਤੇ ਮਾਰਿਆ,” ਪੀੜ੍ਹਤ ਬਜ਼ੁਰਗ ਨਿਰਮਲ ਸਿੰਘ ਦੀਆਂ  ਸਲੀਵਜ਼ ਅਤੇ ਜੈਕੇਟ ਉੱਤੇ ਲਹੂ ਅਜੇ ਵੀ ਤਾਜ਼ਾ ਸੀ।ਇਸ ਸੰਬੰਧ ਚ’ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਦੁ ਪਬਲਿਕ ਪਾਲਿਸੀ ਦੇ ਚੇਅਰਮੈਨ ਹਰਪ੍ਰੀਤ ਸਿੰਘ ਤੂਰ ਨੇ ਪੀੜਤ ਦਾ ਅੰਗਰੇਜ਼ੀ ਚ’ ਅਨੁਵਾਦ ਕੀਤਾ ਕਿਉਂਕਿ ਪੀੜ੍ਹਤ ਬਜ਼ੁਰਗ ਨਿਰਮਲ ਸਿੰਘ ਨੂੰ ਅੰਗਰੇਜ਼ੀ ਨਹੀਂ ਆਉਂਦੀ। ਨਿਰਮਲ ਸਿੰਘ ਐਤਵਾਰ ਸਵੇਰੇ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਵੱਲ ਨੂੰ ਜਾ ਰਿਹਾ ਸੀ ਜਦੋਂ ਇੱਕ ਵਿਅਕਤੀ ਨੇ ਉਸ ਦੇ ਕੋਲ ਆ ਕੇ ਉਸ ਦੇ ਨੱਕ ਉੱਤੇ ਮੁੱਕਾ ਮਾਰਿਆ, ਜਿਸ ਕਾਰਨ ਉਹ ਜ਼ਮੀਨ ‘ਤੇ ਡਿੱਗ ਗਿਆ।ਤੂਰ ਦਾ ਮੰਨਣਾ ਹੈ ਕਿ 70 ਸਾਲਾ ਦੀ ਉਮਰ ਦੇ ਬਜ਼ੁਰਗ ਉੱਤੇ  ਉਸ ਦੇ ਦਿੱਖ ਕਾਰਨ ਹਮਲਾ ਹੋਇਆ ਹੈ। ਸਿਰਫ਼ ਇਸ ਲਈ ਕਿ ਸਿੱਖ ਵੱਖਰੇ ਦਿਖਾਈ ਦਿੰਦੇ ਹਨ।  ਇਹ ਹਰ ਕਿਸੇ ‘ਤੇ ਇਕ ਹਮਲਾ ਹੈ, ਨਾ ਕਿ ਸਿਰਫ਼ ਉਸ ਵਿਅਕਤੀ ‘ਤੇ, ਅਤੇ ਇਸ ਨੂੰ ਰੋਕਣਾ ਚਾਹੀਦਾ ਹੈ,’ ਤੂਰ ਨੇ ਕਿਹਾ।ਪੀੜਤ ‘ ਨਿਰਮਲ ਸਿੰਘ 95ਵੇਂ ਐਵੇਨਿਊ ਅਤੇ ਲੇਫਰਟਸ ਬੁਲੇਵਾਰਡ ਰਿਚਮੰਡ ਹਿੱਲ (ਕਵੀਨਜ ) ਨੇੜੇ ਸਵੇਰੇ 7:00 ਵਜੇ ਦੇ ਕਰੀਬ ਉਸ ਇਲਾਕੇ ਤੁਰnਕੇ ਜਾ ਰਿਹਾ ਸੀ ਜਿੱਥੇ ਹਮਲਾ ਹੋਇਆ ਸੀ। ਇਹ ਥਾਂ ਦੱਖਣੀ ਰਿਚਮੰਡ ਹਿੱਲ ਦਾ ਇਲਾਕਾ ਹੈ ਜੋ ਗੁਰੂ ਘਰ ਸਿੱਖ ਕਲਚਰਲ ਸੁਸਾਇਟੀ ਤੋਂ ਥੋੜੀ ਦੂਰੀ ‘ਤੇ ਹੈ, ਜਿੱਥੇ ਉਹ ਇਸ ਸਮੇਂ ਰਹਿ ਰਿਹਾ ਹੈ। ਪੀੜ੍ਹਤ ਬਜ਼ੁਰਗ ਜੋ ਕੈਨੇਡਾ ਤੋਂ ਸਿਰਫ਼ ਦੋ ਕੁ ਹਫ਼ਤੇ ਪਹਿਲਾਂ ਨਿਊਯਾਰਕ ਆਇਆ ਸੀ। ਅਤੇ  ਇਹ ਪਹਿਲੀ ਵਾਰ ਹੈ ਜਦੋਂ ਉਹ ਨਿਊਯਾਰਕ ਆ ਰਿਹਾ ਹੈ,ਚੇਅਰਮੈਨ  “ਤੂਰ ਨੇ ਕਿਹਾ, ਕਿ ਸਾਡੇ ਚਾਚੇ, ਸਾਡੇ ਮਾਤਾ-ਪਿਤਾ, ਉਹ ਗੁਰੂ ਘਰ ਚ’ ਅਰਦਾਸ  ਕਰਨ ਲਈ ਆ ਰਹੇ ਹਨ ਅਤੇ ਹੁਣ ਉਹ ਡਰ ਮਹਿਸੂਸ ਕਰਨ ਜਾ ਰਹੇ ਹਨ ਸ਼ਹਿਰ ਦੇ ਮਨੁੱਖੀ ਅਧਿਕਾਰਾ ਦੇ ਕਮਿਸ਼ਨਰ ਸਿੱਖ ਆਗੂ ਗੁਰਦੇਵ ਸਿੰਘ ਕੰਗ ਨੇ ਕਿਹਾ, “ਪਤਾ ਨਹੀਂ ਇਸ ਤਰ੍ਹਾਂ ਦੀ ਸਥਿਤੀ ਦਾ ਸ਼ਿਕਾਰ ਕੌਣ ਹੋਵੇਗਾ।” ਕੰਗ ਨੇ ਇਸ ਸੰਬੰਧ ਚ’ ਮੇਅਰ ਐਰਿਕ ਐਡਮਜ਼ ਅਤੇ NYPD ਦੇ ਕਮਿਸ਼ਨਰ ਕੀਚੈਂਟ ਸੇਵੇਲ ਨੂੰ ਇਸ ਮਾਮਲੇ ਦੀ ਜਾਂਚ ਕਰਨ ਲਈ ਬੁਲਾਇਆ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਹ ਵਿਸ਼ਵਾਸ ਕਰਦੇ ਹਨ। ਕੰਗ ਨੇ ਕਿਹਾ, “ਹਾਂ। ਇਸ ਖੇਤਰ ਵਿੱਚ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਅਜਿਹਾ ਹੋਇਆ ਹੈ। ਅਸੀਂ ਹਰ ਰੋਜ਼ ਘੱਟ ਗਿਣਤੀਆਂ ਦੇ ਲੋਕਾਂ ‘ਤੇ ਹਮਲੇ ਦੇਖਦੇ ਹਾਂ ਅਤੇ ਇਸ ਨੂੰ ਰੋਕਣਾ ਚਾਹੀਦਾ ਹੈ।” ਤੂਰ ਨੇ ਕਿਹਾ ਸਾਨੂੰ ਉਮੀਦ ਹੈ ਕਿ ਹਮਲੇ ਦੀ ਜਾਂਚ ਨਫ਼ਰਤੀ ਅਪਰਾਧ ਵਜੋਂ ਕੀਤੀ ਜਾਵੇਗੀ ਅਤੇ ਦੋਸੀ ਵਿਅਕਤੀ ਜਲਦੀ ਫੜਿਆ ਜਾਵੇਗਾ।

Related posts

ਔਰਤਾਂ ਖ਼ਿਲਾਫ਼ ਅਪਰਾਧਾਂ ਬਾਰੇ ਰਾਸ਼ਟਰਪਤੀ ਮੁਰਮੂ ਨੇ ਕਿਹਾ,‘ਹੁਣ ਬਹੁਤ ਹੋ ਗਿਆ’

On Punjab

ਬੇਰੂਤ ਵਿੱਚ ਇੱਕ ਹੋਰ ਵੱਡਾ ਹਾਦਸਾ, ਬੰਦਰਗਾਹ ‘ਚ ਲੱਗੀ ਭਿਆਨਕ ਅੱਗ

On Punjab

ਐਕਸ ਅਤੇ ਗ੍ਰੋਕ ਨੂੰ ਐੱਪਲ ਵੱਲੋਂ ਚੋਟੀ ਦੇ ਐਪਸ ਵਿੱਚ ਸ਼ਾਮਲ ਨਾ ਕਰਨ ’ਤੇ ਐਲੋਨ ਮਸਕ ਵੱਲੋਂ ਕੇਸ ਕਰਨ ਦੀ ਯੋਜਨਾ

On Punjab