PreetNama
ਸਿਹਤ/Health

ਕੋਰੋਨਾ ਖ਼ਿਲਾਫ਼ ਲੜਨ ’ਚ ਮਦਦਗਾਰ ਹੈ ਗਾਂ ਦਾ ਦੁੱਧ, ਜਾਣੋ ਸ਼ੋਧਕਰਤਾਵਾਂ ਨੇ ਹੋਰ ਕੀ ਕਿਹਾ

 ਸ਼ੋਧਕਰਤਾਵਾਂ ਨੇ ਹਾਲੀਆ ਅਧਿਐਨ ’ਚ ਪਾਇਆ ਹੈ ਕਿ ਗਾਂ ਦੇ ਦੁੱਧ ’ਚ ਇਕ ਅਜਿਹਾ ਪ੍ਰੋਟੀਨ ਹੁੰਦਾ ਹੈ, ਜਿਸ ’ਚ ਵਾਇਰਸ ਨੂੰ ਰੋਕਣ ਵਾਲੇ ਗੁਣ ਹੁੰਦੇ ਹਨ। ਇਹ ਪ੍ਰੋਟੀਨ ਕਿਸੇ ਵਿਅਕਤੀ ਦੇ ਸਰੀਰ ’ਚ ਕੋਰੋਨਾ ਇਨਫੈਕਸ਼ਨ ਨੂੰ ਫੈਲਣ ਤੋਂ ਰੋਕ ਸਕਦਾ ਹੈ। ਜ਼ਿਆਦਾਤਰ ਥਣਧਾਰੀਆਂ ਦੇ ਦੁੱਧ ’ਚ ਲੈਕਟੋਫੇਰਿਨ ਨਾਂ ਦੀ ਪ੍ਰੋਟੀਨ ਪਾਈ ਜਾਂਦੀ ਹੈ। ਅਮਰੀਕਾ ਸਥਿਤ ਯੂਨੀਵਰਸਿਟੀ ਆਫ ਮਿਸ਼ੀਗਨ ਦੇ ਸ਼ੋਧਕਰਤਾਵਾਂ ਨੇ ਅਧਿਐਨ ਦੌਰਾਨ ਪਾਇਆ ਕਿ ਗਾਂ ਦੇ ਦੁੱਧ ’ਚ ੁਬੋਵਾਈਨ ਲੈਕਟੋਫੇਰਿਨ ਨਾਂ ਦਾ ਪ੍ਰੋਟੀਨ ਪਾਇਆ ਜਾਂਦਾ ਹੈ, ਜੋ ਕਈ ਰੋਗਾਣੂਆਂ, ਵਾਇਰਸ ਤੇ ਹੋਰ ਰੋਗਜਨਕਾਂ ਨਾਲ ਲੜਨ ’ਚ ਸਮਰੱਥ ਹੈ। ਪ੍ਰਯੋਗ ਦੌਰਾਨ ਪਾਇਆ ਗਿਆ ਕਿ ਇਹ ਪ੍ਰੋਟੀਨ ਜਿੱਥੇ ਸਾਰਸ ਸੀਓਵੀ-2 ਵਾਇਰਸ ਨੂੰ ਕੋਸ਼ਿਕਾਵਾਂ ’ਚ ਪ੍ਰਵੇਸ਼ ਕਰਨ ਤੋਂ ਰੋਕਦਾ ਹੈ, ਉੱਥੇ ਕੋਸ਼ਿਕਾਵਾਂ ਨੂੰ ਵਾਇਰਸ ਖ਼ਿਲਾਫ਼ ਲੜਨ ’ਚ ਮਦਦ ਵੀ ਕਰਦਾ ਹੈ। ਯੂਨੀਵਰਸਿਟੀ ਆਫ ਮਿਸ਼ੀਗਨ ’ਚ ਅੰਦਰੂਨੀ ਮੈਡੀਕਲ ਵਿਭਾਗ ਦੇ ਮੁਖੀ ਜਾਂਚ ਅਧਿਕਾਰੀ ਜੋਨਾਥਨ ਸੈਕਸਟਨ ਨੇ ਕਿਹਾ, ‘ਮਨੁੱਖੀ ਕਲੀਨਿਕਲ ਟਰਾਇਲ ਦੌਰਾਨ ਬੋਵਾਈਨ ਲੈਕਟੋਫੇਰਿਨ ’ਚ ਐਂਟੀਵਾਇਰਲ ਸਰਗਰਮੀ ਦਿਖਾਈ ਦਿੱਤੀ। ਉਦਾਹਰਣ ਲਈ, ਬੋਵਾਈਨ ਲੈਕਟੋਫੇਰਿਨ ਵਾਲੀਆਂ ਦਵਾਈਆਂ ਵਾਇਰਲ ਇਨਫੈਕਸ਼ਨ ਦੀ ਗੰਭੀਰਤਾ ਨੂੰ ਘੱਟ ਕਰਨ ’ਚ ਸਮਰੱਥ ਹਨ। ਇਨ੍ਹਾਂ ’ਚ ਰੋਟਾਵਾਇਰਸ ਤੇ ਨੋਰੋਵਾਇਰਸ ਸ਼ਾਮਲ ਹਨ। ਬੋਵਾਈਨ ਲੈਕਟੋਫੇਰਿਨ ਦੇ ਵਿਆਪਕ ਐਂਟੀਵਾਇਰਲ ਪ੍ਰਭਾਵ, ਸੁਰੱਖਿਆ, ਘੱਟੋ ਘੱਟ ਮਾੜੇ ਪ੍ਰਭਾਵ ਤੇ ਕਾਰੋਬਾਰੀ ਉਪਲਬਧਤਾ ਨੂੰ ਦੇਖਦੇ ਹੋਏ ਕਈ ਸ਼ੋਧ ਪੱਤਰਾਂ ’ਚ ਸਾਰਸ ਸੀਓਵੀ-2 ਇਨਫੈਕਸ਼ਨ ਦੇ ਇਲਾਜ ਜਾਂ ਬਿਮਾਰੀ ਤੋਂ ਬਾਅਦ ਦੇਖਭਾਲ ’ਚ ਉਸ ਦੀ ਵਰਤੋਂ ਦੀ ਸਲਾਹ ਦਿੱਤੀ ਗਈ ਹੈ।’ ਅਧਿਐਨ ਨਤੀਜਾ ‘ਜਰਨਲ ਆਫ ਡੇਅਰੀ ਸਾਇੰਸ’ ਵਿਚ ਵਿਸਥਾਰ ਨਾਲ ਪ੍ਰਕਾਸ਼ਿਤ ਹੈ।

Related posts

Goat’s Milk: ਕੀ ਸੱਚਮੁਚ ਬੱਕਰੀ ਦਾ ਦੁੱਧ ਪੀਣ ਨਾਲ ਵੱਧਦੇ ਹਨ ਪਲੇਟਲੈੱਟਸ, ਜਾਣੋ ਕੀ ਹੈ ਸਚਾਈ

On Punjab

Covid 19 latest update : ਕੋਰੋਨਾ ਤੋਂ ਬਚਣ ਲਈ ਜ਼ਿਆਦਾ ਕਾਰਗਰ ਹੈ ਇਹ ਸਸਤਾ ਮਾਸਕ, ਰਿਸਰਚ ’ਚ ਹੋਇਆ ਵੱਡਾ ਖੁਲਾਸਾ

On Punjab

High Blood Sugar: ਹਾਈ ਬਲੱਡ ਸ਼ੂਗਰ ਘਟਾ ਸਕਦੀ ਹੈ ਅੱਖਾਂ ਦੀ ਰੌਸ਼ਨੀ, ਜਾਣੋ ਕੀ ਕਹਿੰਦੇ ਹਨ ਮਾਹਿਰ

On Punjab