PreetNama
ਫਿਲਮ-ਸੰਸਾਰ/Filmy

ਤਾਨਾਜੀ ਬਣੇ ਅਜੈ ਦੇਵਗਨ ਦੀ ਲੁੱਕ ਆਈ ਸਾਹਮਣੇ

ਮੁੰਬਈ: ਬਾਲੀਵੁੱਡ ਐਕਟਰ ਅਜੈ ਦੇਵਗਨ ਇਨ੍ਹਾਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਤਾਨਾਜੀ-ਦ ਅਨਸੰਗ ਵਾਰੀਅਰ’ ਨੂੰ ਲੈ ਕੇ ਸੁਰਖੀਆਂ ‘ਚ ਹਨ। ਇਸ ਫ਼ਿਲਮ ‘ਚ ਉਹ ਮਰਾਠਾ ਦੇ ਸੇਨਾਪਤੀ ਸੂਬੇਦਾਰ ਤਾਨਾਜੀ ਮਾਲੁਸਰੇ ਦੀ ਭੂਮਿਕਾ ਨਿਭਾ ਰਹੇ ਹਨ। ਹੁਣ ਫ਼ਿਲਮ ਦਾ ਫਸਟ ਲੁੱਕ ਸਾਹਮਣੇ ਆ ਗਿਆ ਹੈ। ਜਿਸ ਨੂੰ ਡਾਇਰੈਕਟਰ ਓਮ ਰਾਉਤ ਨੇ ਟਵਿਟਰ ‘ਤੇ ਪੋਸਟ ਕਰ ਸ਼ੇਅਰ ਕੀਤਾ ਹੈ। ਪੋਸਟਰ ‘ਚ ਅਜੈ ਦੇਵਗਨ ਨੇ ਹੱਥ ‘ਚ ਤਲਵਾਰ ਫੜ੍ਹੀ ਹੈ। ਅਜਿਹਾ ਨਹੀਂ ਕਿ ਇਸ ਤੋਂ ਪਹਿਲਾਂ ਫ਼ਿਲਮ ਦਾ ਕੋਈ ਲੁੱਕ ਸਾਹਮਣੇ ਨਹੀਂ ਆਇਆ। ਇਸ ਤੋਂ ਪਹਿਲਾਂ ਜੋ ਪੋਸਟਰ ਸਾਹਮਣੇ ਆਇਆ ਸੀ ਉਹ ਅਜੈ ਦਾ ਲੁੱਕ ਨਹੀਂ ਸੀ।
ਅਜੈ ਦੀ ਫ਼ਿਲਮ ‘ਚ ਇੱਕ ਵਾਰ ਫੇਰ ਉਨ੍ਹਾਂ ਦੇ ਨਾਲ ਸੈਫ ਅਲੀ ਖ਼ਾਨ ਦੀ ਜੋੜੀ ਨਜ਼ਰ ਆਉਣ ਵਾਲੀ ਹੈ। ਜੋ ਆਪਣੇ ਹਿੱਸੇ ਦੀ ਸ਼ੂਟਿੰਗ ਸ਼ੁਰੂ ਕਰ ਚੁੱਕੇ ਹਨ। ਖ਼ਬਰਾਂ ਨੇ ਕਿ ਫ਼ਿਲਮ ‘ਚ ਕਾਜੋਲ ਲਕਸ਼ਮੀਬਾਈ ਦਾ ਰੋਲ ਪਲੇਅ ਕਰ ਰਹੀ ਹੈ ਅਤੇ ਫ਼ਿਲਮ ‘ਚ ਸੁਨੀਲ ਸ਼ੈੱਟੀ ਵੀ ਹਨ। ਪਰ ‘ਤਾਨਾਜੀ-ਦ ਅਨਸੰਗ ਵਾਰੀਅਰ’ ‘ਚ ਸ਼ਿਵਾਜੀ ਦਾ ਰੋਲ ਕੌਣ ਕਰ ਰਿਹਾ ਹੈ ਇਹ ਅਜੇ ਤੈਅ ਨਹੀਂ ਹੈ।

Related posts

ਰੀਆ ਦੀ ਵ੍ਹੱਟਸਐਪ ਚੈਟ ਵਾਇਰਲ, ਕਈ ਰਾਜ਼ਾਂ ਤੋਂ ਉੱਠਿਆ ਪਰਦਾ

On Punjab

Sushant Singh Rajput ਦੀ ਬਰਸੀ ‘ਤੇ ਅਰਜੁਨ ਬਿਜਲਾਨੀ ਨੂੰ ਆਈ ਯਾਦ, ਆਖਰੀ ਵਾਰ ਭੇਜਿਆ ਸੀ ਇਹ ਮੈਸੇਜ

On Punjab

ਸੁਸ਼ਮਿਤਾ ਦੀ ਭਾਬੀ ਦਾ ਪਹਿਲਾ ਕਰਵਾ ਚੌਥ, ਵੇਖੋ ਰੋਮਾਂਟਿਕ ਤਸਵੀਰਾਂ

On Punjab