PreetNama
ਸਿਹਤ/Health

ਦੇਰ ਨਾਲ ਸ਼ੁਰੂ ਕੀਤੀ ਗਈ ਨਿਯਮਤ ਕਸਰਤ ਵੀ ਉਮਰ ਦੇ ਅਸਰ ਨੂੰ ਕਰ ਸਕਦੀ ਹੈ ਹੌਲੀ

 ਅਮਰੀਕੀ ਵਿਗਿਆਨੀਆਂ ਦੀ ਇਕ ਖੋਜ ’ਚ ਪਤਾ ਲੱਗਾ ਹੈ ਕਿ ਜ਼ਿਆਦਾ ਉਮਰ ’ਚ ਸ਼ੁਰੂ ਕੀਤੀ ਗਈ ਨਿਯਮਤ ਕਸਰਤ ਵੀ ਉਮਰ ਦੇ ਅਸਰ ਨੂੰ ਹੌਲੀ ਕਰ ਸਕਦੀ ਹੈ। ਇਹ ਅਧਿਐਨ ‘ਏਜਿੰਗ ਸੈੱਲ’ ਨਾਂ ਦੀ ਮੈਗਜ਼ੀਨ ’ਚ ‘ਲੇਟ ਲਾਈਫ ਐਕਸਰਸਾਈਜ਼ ਸਿਟੀਗੇਟਸ ਸਕੈਲਟਨ ਮਸਲ ਏਪੀਜੇਨੇਟਿਕ ਏਜ’ ਟਾਈਟਲ ’ਤੇ ਪ੍ਰਕਾਸ਼ਿਤ ਹੋਇਆ ਹੈ। ਅਧਿਐਨ ’ਚ ਤਿੰਨ ਸੰਸਥਾਵਾਂ ਦੇ ਸੱਤ ਖੋਜਕਰਤਾਵਾਂ ਦੀ ਇਕ ਟੀਮ ਸ਼ਾਮਲ ਰਹੀ। ਇਸ ’ਚ ਯੂਐੱਸਏ ਦੇ ਸਿਹਤ ਵਿਭਾਗ (ਮਨੁੱਖੀ ਪ੍ਰਦਰਸ਼ਨ ਤੇ ਮਨੋਜੰਜਨ) ਦੇ ਸਹਾਇਕ ਪ੍ਰੋਫੈਸਰ ਕੇਵਿਨ ਮੁਰਾਚ ਵੀ ਸ਼ਾਮਲ ਰਹੇ। ਵਿਗਿਆਨੀਆਂ ਨੇ ਪ੍ਰਯੋਗ ਲਈ ਚੂਹੇ ਦਾ ਸਹਾਰਾ ਲਿਆ। ਆਮ ਤੌਰ ’ਤੇ ਚੂਹਿਆਂ ਦੀ ਉਮਰ 22 ਮਹੀਨੇ ਹੁੰਦੀ ਹੈ ਤੇ ਉਨ੍ਹਾਂ ਨੂੰ ਵਾਧੂ ਕਸਰਤ ਦੀ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਉਹ ਦਿਨ ’ਚ ਔਸਤਨ ਅੱਠ ਤੋਂ 12 ਕਿਲੋਮੀਟਰ ਦੀ ਦੌੜ ਲਗਾ ਲੈਂਦੇ ਹਨ। ਵਿਗਿਆਨੀਆਂ ਨੇ ਪ੍ਰਯੋਗ ਦੌਰਾਨ ਆਪਣੀ ਉਮਰ ਦੇ ਆਖ਼ਰੀ ਪੜਾਅ ’ਚੋਂ ਲੰਘ ਰਹੇ ਚੂਹਿਆਂ ਕੋਲੋਂ ਥੋੜ੍ਹੀ ਵਜ਼ਨਦਾਰ ਪਹੀਆਂ ਵਾਲੀ ਗੱਡੀ ਖਿਚਵਾਈ। ਲਗਪਗ ਦੋ ਮਹੀਨੇ ਬਾਅਦ ਵਿਗਿਆਨੀਆਂ ਨੇ ਪਾਇਆ ਕਿ ਬਰਾਬਰ ਉਮਰ ਵਾਲੇ ਆਮ ਚੂਹਿਆਂ ਦੇ ਮੁਕਾਬਲੇ ਪ੍ਰਯੋਗ ’ਚ ਸ਼ਾਮਲ ਕੀਤੇ ਗਏ ਚੂਹਿਆਂ ਦੀਆਂ ਮਾਸਪੇਸ਼ੀਆਂ ਜ਼ਿਆਦਾ ਸਰਗਰਮ ਤੇ ਮਜ਼ਬੂਤ ਸਨ। ਇਸ ਤੋਂ ਇਲਾਵਾ ਉਨ੍ਹਾਂ ਦੀ ਏਪੀਜੇਨੇਟਿਕ ਏਜ ਵੀ ਅੱਠ ਹਫ਼ਤੇ ਘੱਟ ਆਂਕੀ ਗਈ। ਏਪੀਜੇਨੇਟਿਕ ਏਜ ਜੈਵਿਕ ਉਮਰ ਤੈਅ ਕਰਨ ਦੀ ਨਵੀਂ ਤਕਨੀਕੀ ਹੈ। ਮੁਰਾਚ ਕਹਿੰਦੇ ਹਨ ਕਿ ਇਸ ਵਿਆਪਕ ਅਧਿਐਨ ’ਚ ਕਈ ਪਹਿਲੂਆਂ ’ਤੇ ਗੌਰ ਕੀਤਾ ਗਿਆ ਤੇ ਇਸ ਦੇ ਆਧਾਰ ’ਤੇ ਸਿੱਟਾ ਕੱਢਿਆ ਗਿਆ ਕਿ ਨਿਯਮਤ ਕਸਰਤ ਉਮਰ ਦੇ ਅਸਰ ਨੂੰ ਹੌਲੀ ਕਰ ਸਕਦੀ ਹੈ।

Related posts

Healthy Lifestyle : 30 ਸਾਲ ਦੀ ਉਮਰ ਤੋਂ ਬਾਅਦ ਇਨ੍ਹਾਂ 7 ਚੀਜ਼ਾਂ ਨੂੰ ਡਾਈਟ ’ਚ ਜ਼ਰੂਰ ਕਰੋ ਸ਼ਾਮਿਲ, ਬਿਮਾਰੀਆਂ ਤੋਂ ਹੋਵੇਗਾ ਬਚਾਅ

On Punjab

ਹੋਟਲ ‘ਚ ਸਰੀਰਕ ਸਬੰਧ ਦੌਰਾਨ ਪ੍ਰੇਮਿਕਾ ਦੀ ਮੌਤ, ਪੁਲਿਸ ਨੇ ਪ੍ਰੇਮੀ ਨੂੰ ਕੀਤਾ ਕਾਬੂ; ਗੂਗਲ ਹਿਸਟਰੀ ਤੋਂ ਖੁੱਲ੍ਹਿਆ ਵੱਡਾ ਰਾਜ਼ ਗੁਜਰਾਤ ‘ਚ ਸਰੀਰਕ ਸਬੰਧ ਬਣਾਉਣ ਦੌਰਾਨ ਲੜਕੀ ਦੀ ਮੌਤ ਨੇ ਹੜਕੰਪ ਮਚਾ ਦਿੱਤਾ ਹੈ। ਪੁਲਿਸ ਨੇ ਦੋਸ਼ੀ 26 ਸਾਲਾ ਪ੍ਰੇਮੀ ਨੂੰ ਗ੍ਰਿਫਤਾਰ ਕਰ ਲਿਆ ਹੈ। ਮਾਮਲਾ ਗੁਜਰਾਤ ਦੇ ਨਵਸਾਰੀ ਜ਼ਿਲ੍ਹੇ ਦਾ ਹੈ। ਇੱਥੇ 23 ਸਤੰਬਰ ਨੂੰ ਪ੍ਰੇਮੀ ਆਪਣੀ ਪ੍ਰੇਮਿਕਾ ਨੂੰ ਆਪਣੇ ਨਾਲ ਹੋਟਲ ਲੈ ਗਿਆ, ਜਿੱਥੇ ਜਿਨਸੀ ਸਬੰਧਾਂ ਦੌਰਾਨ ਲੜਕੀ ਦੀ ਜਾਨ ਚਲੀ ਗਈ। ਡਾਕਟਰਾਂ ਦੇ ਬੋਰਡ ਨੇ ਲਾਸ਼ ਦਾ ਪੋਸਟਮਾਰਟਮ ਕਰਵਾਇਆ ਹੈ, ਜਿਸ ਦੀ ਰਿਪੋਰਟ ਆ ਗਈ ਹੈ।

On Punjab

Salman Khan Death Threat : ‘ਸਲਮਾਨ ਖ਼ਾਨ ਨੂੰ ਬਚਾਉਣਾ ਹੈ ਤਾਂ…’ ਅਦਾਕਾਰ ਨੂੰ ਫਿਰ ਮਿਲੀ ਧਮਕੀ, ਮੰਗੀ 2 ਕਰੋੜ ਦੀ ਫਿਰੌਤੀ ਦਾਕਾਰ ਸਲਮਾਨ ਖਾਨ ਨੂੰ ਇਕ ਵਾਰ ਫਿਰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਧਮਕੀ ਦੇਣ ਵਾਲੇ ਅਦਾਕਾਰ ਨੇ 2 ਕਰੋੜ ਰੁਪਏ ਦੀ ਫਿਰੌਤੀ ਮੰਗੀ ਹੈ। ਧਮਕੀ ਦੇਣ ਵਾਲੇ ਵਿਅਕਤੀ ਨੇ ਮੁੰਬਈ ਪੁਲਿਸ ਨੂੰ ਮੈਸੇਜ ਭੇਜਿਆ ਹੈ। ਮੁੰਬਈ ਪੁਲਿਸ ਨੇ ਇਸ ਮਾਮਲੇ ‘ਤੇ ਸ਼ਿਕਾਇਤ ਦਰਜ ਕਰਵਾਈ ਹੈ। ਹਾਲਾਂਕਿ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਕਿ ਧਮਕੀ ਕਿਸ ਨੇ ਦਿੱਤੀ ਹੈ।

On Punjab