PreetNama
ਖਾਸ-ਖਬਰਾਂ/Important News

ਟੋਲ ਪਲਾਜ਼ਾ ‘ਤੇ FASTag ਰਾਹੀਂ ਜਨਤਾ ਦੀ ਜੇਬ੍ਹ ‘ਤੇ ਡਾਕਾ, 24 ਘੰਟਿਆਂ ‘ਚ ਅਪ-ਡਾਊਨ ‘ਤੇ ਹਰ ਵਾਰ ਕੱਟੇ ਜਾਣਗੇ ਪੈਸੇ

ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ (National Highway Authority of India- NHAI) ਟੋਲ ਪਲਾਜ਼ਾ ‘ਤੇ ਲੋਕਾਂ ਦੀਆਂ ਜੇਬ੍ਹਾਂ ‘ਤੇ ਡਾਟਾ ਮਾਰਨ ਦਾ ਪੂਰਾ ਬੰਦੋਬਸਤ ਕਰ ਦਿੱਤਾ ਹੈ। ਟੋਲ ਪਲਾਜ਼ਾ ਰਾਹੀਂ ਤੁਹਾਡੀ ਗੱਡੀ ਦਿਨ ਵਿਚ ਜਿੰਨੀ ਵਾਰ ਵੀ ਲੰਘੇਗੀ, ਓਨੀ ਵਾਰ ਤੁਹਾਡੇ ਖਾਤੇ ‘ਚੋਂ ਪੈਸੇ ਕੱਟੇ ਜਾਣਗੇ। ਪਹਿਲੀ ਵਾਰ ਟੋਲ ਪਲਾਜ਼ਾ ਪਾਰ ਕਰਦੇ ਹੋਏ ਪੂਰਾ ਟੋਲ ਟੈਕਸ ਕੱਟੇਗਾ, ਜਦਕਿ ਵਾਪਸੀ ਵੇਲੇ ਅੱਧਾ ਹੀ ਟੋਲ ਟੈਕਸ ਕੱਟੇਗਾ। ਜੇਕਰ ਉਸੇ ਦਿਨ ਮੁੜ ਟੋਲ ਕ੍ਰਾਸ ਕਰਦੇ ਹੋ ਤਾਂ ਤੁਹਾਡੇ ਖਾਤੇ ‘ਚੋਂ ਪੂਰਾ ਟੋਲ ਟੈਕਸ ਕੱਟੇਗਾ, ਜਦਕਿ ਪਹਿਲਾਂ ਅਪ-ਡਾਊਨ ਦੀ ਪਰਚੀ ‘ਤੇ 24 ਘੰਟੇ ਲਈ ਟੋਲ ਮੁਫ਼ਤ ਹੋ ਜਾਂਦਾ ਸੀ। ਫਾਸਟੈਗ (FASTag) ਲੱਗਣ ਤੋਂ ਬਾਅਦ ਅਪ-ਡਾਊਨ ਦਾ ਸਿਸਟਮ ਖਞਤਮ ਹੋ ਗਿਾ ਤੇ ਹੁਣ ਹਰ ਵਾਰ ਟੋਲ ਪਾਰ ਕਰਨ ‘ਚ ਪੈਸੇ ਕੱਟਦੇ ਰਹਿਣਗੇ।

ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ ਟੋਲ ਪਲਾਜ਼ਾ ‘ਤੇ ਹੁਣ ਫਾਸਟੈਗ ਲਾਜ਼ਮੀ ਕਰ ਦਿੱਤਾ ਹੈ। ਬਿਨਾਂ ਫਾਸਟੈਗ ਵਾਲੀਆਂ ਗੱਡੀਆਂ ਲਈ ਇਕ ਲੇਨ ਅਲੱਗ ਤੋਂ ਹੈ ਪਰ ਉਨ੍ਹਾਂ ਤੋਂ ਜੁਰਮਾਨੇ ਦੇ ਤੌਰ ‘ਤੇ ਦੁੱਗਣਾ ਟੈਕਸ ਵਸੂਲਿਆ ਜਾਣਾ ਹੈ। ਫਾਸਟੈਗ ਲਾਜ਼ਮੀ ਹੋਣ ਕਾਰਨ ਟੋਲ ਪਲਾਜ਼ਾ ‘ਤੇ ਅਪ-ਡਾਊਨ ਟੋਲ ਵਸੂਲੀ ਦਾ ਸਿਸਟਮ ਬੰਦ ਹੋ ਗਿਆ ਹੈ। ਅਪ-ਡਾਊਨ ਪਰਚੀ ਬੰਦ ਹੋਣ ਕਾਰਨ ਉਨ੍ਹਾਂ ਲੋਕਾਂ ਦੀ ਜੇਬ੍ਹ ‘ਤੇ ਵਾਧੂ ਬੋਝ ਪਵੇਗਾ ਜੋ ਿਦਨ ਵੇਲੇ ਤਿੰਨ ਤੋਂ ਚਾਰ ਵਾਰ ਟੋਲ ਪਲਾਜ਼ਾ ਕ੍ਰਾਸ ਕਰਦੇ ਹਨ। ਲੁਧਿਆਣਾ ਲਾਡੋਵਾਲ ਟੋਲ ਪਲਾਜ਼ਾ ਕਿਸਾਨਾਂ ਦੇ ਵਿਰੋਧ ਕਾਰਨ ਸ਼ੁਰੂ ਨਹੀਂ ਹੋਇਆ, ਪਰ ਇੱਥੋਂ ਵੀ ਹੁਣ 24 ਘੰਟੇ ਦੀ ਪਰਚੀ ਵਾਲਾ ਸਿਸਟਮ ਬੰਦ ਹੋ ਗਿਆ ਹੈ। ਇਸ ਟੋਲ ਪਲਾਜ਼ਾ ਨੂੰ ਪਾਰ ਕਰਨ ਵਿਚ ਲੋਕਾਂ ਨੂੰ ਹਰ ਵਾਰ ਆਪਣੇ ਅਕਾਊਂਟ ‘ਚੋਂ ਪੈਸੇ ਕਟਵਾਉਣੇ ਪੈਣਗੇ।

ਕਿਸਾਨ 24 ਘੰਟੇ ਦੀ ਪਰਚੀ ਬੰਦ ਕਰਨ ਦਾ ਕਰ ਰਹੇ ਵਿਰੋਧ

24 ਘੰਟੇ ਪਰਚੀ ਬੰਦ ਕਰਨ ਦਾ ਵਿਰੋਧ ਕਿਸਾਨ ਆਗੂ ਵੀ ਕਰ ਰਹੇ ਹਨ। ਟੋਲ ਪਲਾਜ਼ਾ ਦੇ ਆਲੇ-ਦੁਆਲੇ ਦੇ ਪਿੰਡਾਂ ‘ਚ ਰਹਿੰਦੇ ਕਿਸਾਨਾਂ ਨੇ ਵੀ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਦੇ ਅਧਿਕਾਰੀਆਂ ਅੱਗੇ ਆਪਣਾ ਵਿਰੋਧ ਪ੍ਰਗਟਾਇਆ ਹੈ। ਟੋਲ ਪਲਾਜ਼ਾ ਬੰਦ ਕਰਵਾਉਣ ਵਾਲੇ ਕਿਸਾਨਾਂ ਨੇ ਇਹ ਸ਼ਰਤ ਵੀ ਰੱਖੀ ਹੈ ਕਿ ਜਦੋਂ ਤਕ 24 ਘੰਟੇ ਵਾਲੀ ਪਰਚੀ ਚਾਲੂ ਨਹੀਂ ਕੀਤੀ ਜਾਂਦੀ, ਉਦੋਂ ਤਕ ਟੋਲ ਪਲਾਜ਼ਾ ਨਹੀਂ ਖੋਲ੍ਹਣ ਦਿੱਤਾ ਜਾਵੇਗਾ। ਕਿਸਾਨ ਆਗੂ ਸੰਤੋਖ ਸਿੰਘ ਦਾ ਕਹਿਣਾ ਹੈ ਕਿ ਆਮ ਲੋਕਾਂ ਨੂੰ ਪਤਾ ਨਹੀਂ ਕਿ ਹੁਣ ਉਨ੍ਹਾਂ ਨੂੰ ਹਰ ਵਾਰ ਟੋਲ ਦੇਣਾ ਪਵੇਗਾ।

Related posts

ਬਰਾਕ ਓਬਾਮਾ ਦੀ ਪਤਨੀ ਮਿਸ਼ੇਲ ਓਬਾਮਾ ਦਾ ਦਾਅਵਾ: ਟਰੰਪ ਦੇਸ਼ ਲਈ ‘ਗਲਤ’ ਰਾਸ਼ਟਰਪਤੀ

On Punjab

ਕਰੋੜਾਂ ਦੀਆਂ ਧੋਖਾਧੜੀਆਂ ਸਬੰਧੀ ਪਰਲਜ਼ ਦੇ ਸੰਚਾਲਕ ਸਣੇ ਦੋ ਜਣੇ ਯੂਪੀ EOW ਵੱਲੋਂ ਗ੍ਰਿਫ਼ਤਾਰ

On Punjab

HC: No provision for interim bail under CrPC, UAPA

On Punjab