PreetNama
ਸਮਾਜ/Social

ਟੀਐੱਲਪੀ ਖ਼ਿਲਾਫ਼ ਇਮਰਾਨ ਸਰਕਾਰ ਨੇ ਬਲ ਦੀ ਵਰਤੋਂ ਦਾ ਦਿੱਤਾ ਸੀ ਹੁਕਮ, ਫੌਜ ਕਾਰਨ ਫ਼ੈਸਲਾ ਬਦਲਿਆ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਤਾਂ ਅੱਤਵਾਦੀ ਸੰਗਠਨ ਤਹਿਰੀਕ-ਏ-ਲਬੈਕ ਪਾਕਿਸਤਾਨ (ਟੀਐੱਲਪੀ) ਖ਼ਿਲਾਫ਼ ਬਲ ਦੀ ਵਰਤੋਂ ਦਾ ਹੁਕਮ ਦਿੱਤਾ ਸੀ, ਪਰ ਪਾਕਿਸਤਾਨੀ ਫ਼ੌਜ ਨੇ ਅਜਿਹਾ ਨਾ ਕਰਨ ਦੀ ਸਲਾਹ ਦਿੱਤੀ ਸੀ। ਪਾਕਿਸਤਾਨ ਦੇ ਅੰਗਰੇਜ਼ੀ ਅਖ਼ਬਾਰ ਡਾਨ ’ਚ ਇਸ ਸਬੰਧੀ ਰਿਪੋਰਟ ਪ੍ਰਕਾਸ਼ਿਤ ਹੋਈ ਹੈ। ਸੂਤਰਾਂ ਦਾ ਕਹਿਣਾ ਹੈ ਕਿ ਤੇਜ਼ੀ ਨਾਲ ਬਦਲਦੇ ਘਟਨਾਚੱਕਰ ਦੌਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਟੀਐੱਲਪੀ ਦੇ ਮੁਜ਼ਾਹਰਾਕਾਰੀਆਂ ਖ਼ਿਲਾਫ਼ ਬਲ ਦੀ ਵਰਤੋਂ ਕਰਨ ਲਈ ਕਿਹਾ ਸੀ, ਪਰ ਪਾਕਿਸਤਾਨੀ ਫ਼ੌਜ ਦੀ ਰਾਇ ਇਸ ਤੋਂ ਇਕਦਮ ਵੱਖਰੀ ਸੀ ਇਸ ਲਈ ਇਸ ਦਾ ਪਾਲਣ ਨਹੀਂ ਹੋਇਆ।

ਜਿਵੇਂ ਹੀ ਪ੍ਰਧਾਨ ਮੰਤਰੀ ਨੇ ਇਹ ਹੁਕਮ ਜਾਰੀ ਕਰਦੇ ਹੋਏ ਸ਼ਾਸਨ ਨੂੰ ਇਸ ਲਈ ਅਧਿਕਾਰ ਦਿੱਤਾ, ਉਸੇ ਤਰ੍ਹਾਂ ਫ਼ੌਜ ਦੀ ਲੀਡਰਸ਼ਿਪ ਨੇ ਉਨ੍ਹਾਂ ਦੇ ਇਸ ਫ਼ੈਸਲੇ ਦੀ ਸਮੀਖਿਆ ਕਰ ਦਿੱਤੀ ਤੇ ਇਸ ਆਪ੍ਰੇਸ਼ਨ ਦੇ ਨਫ਼ਾ-ਨੁਕਸਾਨ ਨੂੰ ਦੇਖਿਆ। ਉਨ੍ਹਾਂ ਨੇ ਦੇਖਿਆ ਕਿ ਜੇਕਰ ਮੁਜ਼ਾਹਰਾਕਾਰੀ ਨਾ ਮੰਨੇ ਤਾਂ ਉਨ੍ਹਾਂ ਖ਼ਿਲਾਫ਼ ਸਭ ਤੋਂ ਵੱਡਾ ਕਦਮ ਚੁੱਕਦੇ ਹੋਏ ਗੋਲ਼ੀ ਚਲਾਉਣੀ ਪਈ ਤਾਂ ਉਸ ਦਾ ਕੀ ਅਸਰ ਹੋਵੇਗਾ। ਸੂਤਰਾਂ ਮੁਤਾਬਕ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਟੀਐੱਲਪੀ ਦੇ ਲੋਕਾਂ ਖ਼ਿਲਾਫ਼ ਕਾਰਵਾਈ ਦੇ ਹਰ ਪਹਿਲੂ ਨੂੰ ਦੇਖਿਆ ਤੇ ਕੋਈ ਵੀ ਕਾਰਵਾਈ ਨਾ ਕਰਨ ਦਾ ਫ਼ੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਇਹ ਚਰਚਾ 29 ਅਕਤੂਬਰ ਨੂੰ ਲਾਲ ਮਸਜਿਦ ਤੇ ਮਾਡਲ ਟਾਊਨ ਦੀ ਘਟਨਾ ਬਾਰੇ ਹੋਈ ਬੈਠਕ ’ਚ ਇਹ ਫ਼ੈਸਲਾ ਲਿਆ ਗਿਆ ਸੀ।

Related posts

ਰਾਹੁਲ ਗਾਂਧੀ ਨੂੰ ਸਿਰੋਪਾ: ਸ਼੍ਰੋਮਣੀ ਕਮੇਟੀ ਵੱਲੋਂ ਚਾਰ ਮੁਲਾਜ਼ਮਾਂ ਖਿਲਾਫ਼ ਕਾਰਵਾਈ

On Punjab

ਜੰਮੂ ਕਸ਼ਮੀਰ: ਬਾਂਦੀਪੋਰਾ ’ਚ ਫੌਜੀ ਵਾਹਨ ਖੱਡ ’ਚ ਡਿੱਗਿਆ; ਤਿੰਨ ਫੌਜੀ ਹਲਾਕ 2 ਜ਼ਖ਼ਮੀ

On Punjab

ਗੈਂਗਸਟਰ ਲੰਡਾ ਨੇ ਲਈ ਪਿੰਡ ਰਸੂਲਪੁਰ ਦੇ ਕੱਪੜਾ ਵਪਾਰੀ ਦੀ ਹੱਤਿਆ ਦੀ ਜ਼ਿੰਮੇਵਾਰੀ, FB ‘ਤੇ ਲਿਖਿਆ- ਕਿਸੇ ਨੂੰ ਨਹੀਂ ਛੱਡਾਂਗੇ

On Punjab