PreetNama
ਫਿਲਮ-ਸੰਸਾਰ/Filmy

Shilpa Shetty ਨੇ ਪੁਲਿਸ ਨੂੰ ਦੱਸਿਆ-ਕੰਮ ’ਚ ਵਿਅਸਤ ਸੀ, ਨਹੀਂ ਪਤਾ ਸੀ Raj Kundra ਕੀ ਕਰ ਰਹੇ ਹਨ

ਅਦਾਕਾਰਾ ਸ਼ਿਲਪਾ ਸ਼ੈੱਟੀ ਬੀਤੇ ਕੁਝ ਮਹੀਨਿਆਂ ਤੋਂ ਪਰੇਸ਼ਾਨ ਚੱਲ ਰਹੀ ਹੈ। ਉਨ੍ਹਾਂ ਦੇ ਪਤੀ ਰਾਜ ਕੁੰਦਰਾ ਪੋਨੋਗ੍ਰਾਫੀ ਕੇਸ ਦੇ ਕਾਰਨ ਜੇਲ੍ਹ ’ਚ ਬੰਦ ਹਨ। ਰਾਜ ’ਤੇ ਗੰਦੀਆਂ ਫਿਲਮਾਂ ਬਣਾਉਣ ਤੇ ਮੋਬਾਈਲ ਐਪ ’ਤੇ ਸਟ੍ਰੀਮਿੰਗ ਦਾ ਦੋਸ਼ ਹੈ। ਇਸ ਕੇਸ ’ਚ ਮੁੰਬਈ ਪੁਲਿਸ ਨੇ ਕਈ ਗਵਾਹਾਂ ਨੇ ਬਿਆਨ ਦਰਜ ਕੀਤੇ ਹਨ, ਸ਼ਿਲਪਾ ਨਾਲ ਵੀ ਇਸ ਮਾਮਲੇ ’ਚ ਘੰਟੇ ਪੁੱਛਗਿੱਛ ਹੋਈ ਹੈ। 1400 ਪੇਜ ਦੀ ਚਾਰਜਸ਼ੀਟ ਦੇ ਅਨੁਸਾਰ ਅਦਾਕਾਰ ਨੇ ਪੁਲਿਸ ਨੂੰ ਦੱਸਿਆ ਕਿ ਕੁੰਦਰਾ ਦੀ ਐਕਟਿਵੀਟੀ ਦੇ ਬਾਰੇ ’ਚ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਸੀ। ਉਹ ਆਪਣੇ ਕੰਮਾਂ ’ਚ ਵਿਅਸਤ ਸੀ।

ਐਪਸ ਦੀ ਜਾਣਕਾਰੀ ਨਹੀਂ ਸੀ

ਸ਼ਿਲਪਾ ਸ਼ੈੱਟੀ ਨੇ ਕਿਹਾ ਕਿ ਮੈਂ ਕੰਮ ’ਚ ਵਿੱਸਤ ਸੀ। ਮੈਨੂੰ ਨਹੀਂ ਪਤਾ ਸੀ ਕਿ ਰਾਜ ਕੁੰਦਰਾ ਕੀ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਐਪਸ ਹਾਟਸ਼ਾਟਸ ਤੋ ਬਾਲੀਵੁੱਡ ਦੇ ਬਾਰੇ ’ਚ ਵੀ ਜਾਣਕਾਰੀ ਨਹੀਂ ਸੀ। ਪੁਲਿਸ ਨੇ ਰਾਜ ਕੁੱਦਰਾ ’ਤੇ ਇਨ੍ਹਾਂ ਐਪਸ ’ਤੇ ਅਸ਼ਲੀਲ ਕੰਟੈਂਟ ਪ੍ਰਸਾਰਿਤ ਕਰਨ ਦਾ ਦੋਸ਼ ਲਗਾਇਆ ਹੈ। ਪਹਿਲਾਂ ਗੂਗਲ ਪਲੇਸਟੋਰ ਤੇ ਐਪਲ ਦੇ ਸਟੋਰ ਨੇ Hotshots ਨੂੰ ਹਟਾ ਦਿੱਤਾ ਸੀ। ਤਦ ਉਨ੍ਹਾਂ ਦੀ ਕੰਪਨੀ ਨੇ Bollyfame ਐਪ ਲਾਂਚ ਕੀਤੀ ਸੀ।

ਵਿਯਾਨ ਇੰਡਸਟਰੀ ਦੇ ਅਹਾਤੇ ਤੋਂ ਚਲਦਾ ਸੀ ਰੈਕੇਟ

ਚਾਰਜਸ਼ੀਟ ਅਨੁਸਾਰ ਬਿਜ਼ਨੈੱਸਮੈਨ ਰਾਜ ਕੁੰਦਰਾ ਵਿਯਾਨ ਇੰਡਸਟਰੀ ਲਿਮਟਿਡ ਦੇ ਅਹਾਤੇ ’ਚ ਰੈਕੇਟ ਚਲਦੇ ਸੀ। ਕੁੰਦਰਾ ਦੇ ਕੁਝ ਸਹਿਯੋਗੀਆਂ ਨੇ ਇਸ ਕੇਸ ’ਚ ਉਨ੍ਹਾਂ ਦੇ ਖਿਲਾਫ਼ ਗਵਾਹੀ ਦਿੱਤੀ ਹੈ। ਮੁੰਬਈ ਪੁਲਿਸ ਦਾ ਕਹਿਣਾ ਹੈ ਕਿ ਰਾਜ ਅਸ਼ਲੀਲ ਫਿਲਮ ਬਣਾਉਣ ’ਚ ਸਾਮਲ ਸੀ। ਉਨ੍ਹਾਂ ਨੇ ਖਿਲਾਫ ਕ੍ਰਾਈਮ ਬ੍ਰਾਂਚ ਨੇ ਵੀ ਮਜ਼ਬੂਤ ਸਬੂਤ ਹੋਣ ਦਾ ਦਾਅਵਾ ਕੀਤਾ ਹੈ।

Related posts

ਸੋਨਮ ਬਾਜਵਾ ਨੇ ਕਰਵਾਇਆ ਬੋਲਡ ਫੋਟੋਸ਼ੂਟ,ਤਸਵੀਰਾਂ ਆਈਆ ਸਾਹਮਣੇ

On Punjab

ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ਡਾਇਲੇਮਾ’ ਰਿਲੀਜ਼

On Punjab

Sidharth Shukla Death: ਸਿਧਾਰਥ ਸ਼ੁਕਲਾ ਦੇ ਪਰਿਵਾਰ ਨੇ ਸਾਜਿਸ਼ ਤੋਂ ਕੀਤਾ ਇਨਕਾਰ

On Punjab