PreetNama
ਸਮਾਜ/Social

ਪਾਕਿਸਤਾਨੀ ਪੱਤਰਕਾਰਾਂ ਨੇ PDM ਕਾਨੂੰਨ ਨੂੰ ਕੀਤਾ ਖਾਰਜ, ਦੱਸਿਆ ਮੌਲਿਕ ਅਧਿਕਾਰਾਂ ਦੇ ਖਿਲਾਫ਼

ਪਾਕਿਸਾਤਾਨੀ ਪੱਤਰਕਾਰਾਂ ਨੇ ਸ਼ੁੱਕਰਵਾਰ ਨੂੰ ਪ੍ਰਸਤਾਵਿਤ ਕਾਨੂੰਨ ਪਾਕਿਸਤਾਨ ਮੀਡੀਆ ਡਿਵੈੱਲਪਮੈਂਟ ਅਥਾਰਟੀ ਨੂੰ ਖਾਰਜ ਕਰ ਦਿੱਤਾ ਹੈ। ਉਨ੍ਹਾਂ ਨੇ ਇਸ ਸੰਵਿਧਾਨ ਦੁਆਰਾ ਪ੍ਰਦਾਨ ਕੀਤੇ ਗਏ ਮੌਲਿਕ ਅਧਿਕਾਰਾਂ ਖਿਲਾਫ਼ ਦੱਸਿਆ ਹੈ। ਦ ਨਿਊਜ਼ ਇੰਟਰਨੈਸ਼ਨਲ ਦੀ ਰਿਪੋਰਟ ਅਨੁਸਾਰ ਵੱਖ-ਵੱਖ ਸਮਾਚਾਰ ਸੰਗਠਨਾਂ ਨਾਲ ਜੁੜੇ ਪੱਤਰਕਾਰਾਂ, ਪੇਸ਼ਾਵਰ ਪ੍ਰੈੱਸ ਕਲਬ ਤੇ ਖੈਬਰ ਯੂਨੀਅਨ ਆਫ਼ ਜਰਨੀਲਿਸਟ੍ਰਸ ਦੇ ਮੈਂਬਰਾਂ ਨੇ ਇਕ ਦਿਵਸ ਸੈਮੀਨਰ ਦੇ ਬਾਅਦ ਇਕ ਸਰਬਸੰਮਤੀ ਨਾਲ ਮਤਾ ਪਾਸ ਕੀਤਾ।

ਵੱਖ-ਵੱਖ ਸਮਾਚਾਰ ਸੰਗਠਨਾਂ ਤੇ ਪ੍ਰੈੱਸ ਯੂਨੀਅਨਾਂ ਨਾਲ ਜੁੜੇ ਪੱਤਰਕਾਰਾਂ ਨੇ ਪੀਐੱਮਡੀਏ ਕਾਨੂੰਨ ਨੂੰ ਦੇਸ਼ ਦੇ ਸੰਵਿਧਾਨ ਦੀ ਧਾਰਾ 19 ਦੇ ਖਿਲਾਫ਼ ਕਰਾਰ ਦਿੱਤਾ, ਜੋ ਲੋਕਾਂ ਨੂੰ ਭਾਸ਼ਾ ਤੇ ਪ੍ਰਗਟਾਵੇ ਦੀ ਆਜ਼ਾਦੀ ਦਾ ਅਧਿਕਾਰ ਦਿੰਦਾ ਹੈ। ਗਰੁੱਪ ਨੇ ਇਹ ਵੀ ਦੱਸਿਆ ਕਿ ਪ੍ਰਸਤਾਵਿਤ ਕਾਨੂੰਨ ਨਾ ਸਿਰਫ਼ ਪੱਤਰਕਾਰਾਂ ਤੇ ਮੀਡੀਆ ਸੰਗਠਨਾਂ ਨੂੰ ਪ੍ਰੈੱਸ ਦੀ ਸੁਤੰਤਰਤਾ ਤੋਂ ਵਾਂਝਾ ਕਰ ਦੇਵੇਗਾ, ਬਲਕਿ ਨਾਗਰਿਕ ਸਮਾਜ, ਵਿਦਿਆਰਥੀਆਂ, ਵਕੀਲਾਂ, ਅਧਿਆਪਕਾਂ, ਕਾਨੂੰਨ ਨਿਰਮਾਤਾਵਾਂ, ਟ੍ਰੈਡ ਯੂਨੀਅਨਾਂ, ਰਾਜਨੀਤਿਕ, ਧਾਰਮਿਕ ਪ੍ਰੋਗਰਾਮ ਤੇ ਦੇਸ਼ ਦੀ 22 ਕਰੋੜ ਜਨਤਾ ਨੂੰ ਵੀ ਆਪਣੇ ਮੂਲ ਅਧਿਕਾਰਾਂ ਤੋਂ ਵਾਂਝਾ ਕਰੇਗਾ।

Related posts

ਹੁਣ ‘ਵਾਮਕੋ’ ਨੇ ਮਚਾਈ ਤਬਾਹੀ, 11 ਕਰੋੜਾਂ ਘਰਾਂ ਨੂੰ ਨੁਕਸਾਨ

On Punjab

Russia-Ukraine War : ਰੂਸ ਨੇ ਯੂਕਰੇਨ ‘ਚ ਫਿਰ ਕੀਤਾ ਮਿਜ਼ਾਈਲ ਹਮਲਾ, ਬਿਜਲੀ ਸਪਲਾਈ ਹੋਈ ਪ੍ਰਭਾਵਿਤ

On Punjab

ਹਰਮੀਤ ਪਠਾਣਮਾਜਰਾ ਨੂੰ ਫੜਨ ਲਈ ਐੱਸ ਜੀ ਟੀ ਐੱਫ ਤਾਇਨਾਤ

On Punjab