PreetNama
ਸਿਹਤ/Health

ਕਲੌਂਜੀ ਤੇ ਰੀਠਾ ਤੇਲ ਕਰੇਗਾ ਝਡਦੇ ਵਾਲਾਂ ਦੀ ਸਮੱਸਿਆ ਦਾ ਖ਼ਾਤਮਾ

ਐਕਸਪਰਟ ਵੀ ਦਿਨ ‘ਚ 50-100 ਵਾਲਾਂ ਦਾ ਟੁੱਟਣਾ ਨਾਰਮਲ ਮੰਨਦੇ ਹਨ ਪਰ ਜੇਕਰ ਇਸ ਤੋਂ ਜ਼ਿਆਦਾ ਵਾਲ ਟੁੱਟ ਰਹੇ ਹਨ ਤਾਂ ਇਹ ਪਰੇਸ਼ਾਨ ਕਰਨ ਵਾਲੀ ਗੱਲ ਹੈ। ਅਜਿਹੇ ‘ਚ ਅੱਜ ਅਸੀਂ ਇਕ ਅਜਿਹੇ ਤੇਲ ਬਾਰੇ ਦੱਸਦੇ ਹਾਂ ਜੋ ਝਡ਼ਦੇ ਵਾਲਾਂ ਦੀਆਂ ਸਮੱਸਿਆ ਨੂੰ ਕਾਫੀ ਹਦ ਤਕ ਦੂਰ ਕਰ ਸਕਦਾ ਹੈ। ਜਿਸ ਨੂੰ ਤੁਸੀਂ ਆਸਾਨੀ ਨਾਲ ਘਰ ‘ਚ ਹੀ ਤਿਆਰ ਕਰ ਸਕਦੇ ਹੋ। ਤਾਂ ਆਓ ਜਾਣਦੇ ਹਾਂ ਇਸ ਬਾਰੇ ਵਿਸਥਾਰ ‘ਚ।

ਕਿਸ ਤਰ੍ਹਾਂ ਨਾਲ ਫਾਇਦੇਮੰਦ ਹੈ ਰੀਠਾ ਤੇ ਕਲੌਂਜੀ

ਰੀਠਾ ਵਾਲਾ ਨੂੰ ਨੌਰਿਸ਼ ਕਰਦਾ ਹੈ ਜਿਸ ਨਾਲ ਵਾਲ ਮਜ਼ਬੂਤ ਹੁੰਦੇ ਹਨ ਤੇ ਤੇਜ਼ੀ ਨਾਲ ਵਧਦੇ ਹਨ। ਰੀਠਾ ‘ਚ ਮੌਜੂਦ ਆਇਰਨ ਵਾਲਾਂ ਨੂੰ ਸੰਘਣਾ ਬਣਾਉਂਦਾ ਹੈ ਤੇ ਐਂਟੀ-ਇੰਪਲੇਮੈਟਰੀ ਤੱਤਾਂ ਦੀ ਮੌਜੂਦਗੀ ਸਕੈਪਲ ਨਾਲ ਜੁਡ਼ੀਆਂ ਸਮੱਸਿਆ ਜਿਵੇਂ-ਖੁਜਲੀ, ਦਾਣੇ ਵਗੈਰਾ ਦੂਰ ਕਰਦੀ ਹੈ।

ਕਲੌਂਜੀ ਦਾ ਕੰਮ ਹੇਅਰ ਫਾਲਿਕਲਸ ਭਾਵ ਰੋਮ ਛ੍ਰਿਦਾਂ ਨੂੰ ਪੋਸ਼ਣ ਦੇਣਾ ਹੈ ਜਿਸ ਨਾਲ ਉਹ ਮਜ਼ਬੂਤ ਹੁੰਦੇ ਹਨ ਤੇ ਹੇਅਰ ਫਾਲ ਦੀ ਸਮੱਸਿਆ ਦੂਰ ਹੁੰਦੀ ਹੈ। ਕਲੌਂਜੀ ‘ਚ ਐਂਟੀ ਫੰਗਲ ਤੇ ਐਂਟੀਆਕਸੀਡੈਂਟਸ ਤੱਤ ਹੁੰਦੇ ਹਨ ਜੋ ਸਕੈਲਪ ਇੰਫੈਕਸ਼ਨ ਦੂਰ ਕਰਨ ‘ਚ ਕਾਰਗਰ ਹੁੰਦੇ ਹਨ।

ਕਿਵੇਂ ਤਿਆਰ ਕਰੀਏ ਇਹ ਤੇਲ

1 ਚਮਚ ਰੀਠਾ ਦੇ ਬੀਜ

1 ਚਮਚ ਕਲੌਂਜੀ

100 ਮਿਲੀ ਨਾਰੀਅਲ ਤੇਲ

ਕੱਚ ਦੀ ਬੋਤਲ

ਇਸ ਤਰ੍ਹਾਂ ਇਸ ਤੇਲ ਨੂੰ ਕਰੋ ਤਿਆਰ

ਰੀਠਾ ਤੇ ਕਲੌਂਜੀ ਦੇ ਬੀਜ਼ਾਂ ਨੂੰ ਵੱਖ-ਵੱਖ ਪੀਸ ਲਵੋ ਬਿਲਕੁੱਲ

ਹੁਣ ਇਸ ਪਾਊਡਰ ਨੂੰ ਕਿਸੇ ਕੱਚ ਕੰਟੇਨਰ ‘ਚ ਪਾ ਲਵੋ।

ਨਾਰੀਅਲ ਤੇਲ ਨੂੰ 5 ਮਿੰਟ ਤਕ ਗਰਮ ਕਰੋ।

ਹੁਣ ਇਸ ਤੇਲ ‘ਚ ਕਲੌਂਜੀ ਤੇ ਰੀਠਾ ਪਾਊਡਰ ਨੂੰ ਮਿਕਸ ਕਰੋ ਤੇ ਢੱਕ ਕੇ ਛੱਡ ਦਿਓ।

ਤੇਲ ਤਿਆਰ ਕਰਨ ਲਈ ਇਕ ਪੈਨ ਲਵੋ ਤੇ ਉਸ ‘ਚ ਪਾਣੀ ਪਾਓ। ਪਾਣੀ ਨੂੰ ਹਲਕੇ ਸੇਕ ‘ਚ 5 ਮਿੰਟ ਤਕ ਉਬਲਣ ਦਿਓ। 5 ਮਿੰਟ ਤੋਂ ਬਾਅਦ ਕੱਚ ਦੇ ਕੰਟੇਨਰ ਨੂੰ ਪੈਨ ਦੇ ਉਪਰ ਸਮੱਗਰੀ ਨਾਲ ਰੱਖੋ ਤੇ ਗੈਸ ਬੰਦ ਕਰ ਦਿਓ। ਤੇਲ ਨੂੰ ਉਦੋਂ ਤਕ ਪਕਣ ਦਿਓ ਜਦੋਂ ਤਕ ਕਿ ਪਾਣੀ ਠੰਢਾ ਨਾ ਹੋ ਜਾਵੇ ਜਾਂ ਵਾਪਸ ਕਮਰੇ ਦੇ ਤਾਪਮਾਨ ‘ਤੇ ਨਾ ਆ ਜਾਵੇ।

ਹੁਣ ਇਹ ਤੇਲ ਤਿਆਰ ਹੈ ਇਸਤੇਮਾਲ ਲਈ

 

ਕਿਵੇਂ ਲਾਈਏ

ਚਮਚ ਜਾਂ ਉਂਗਲੀਆਂ ਨਾਲ ਤੇਲ ਨੂੰ ਸਕੈਲਪ ‘ਤੇ ਲਾਓ ਤੇ ਹਲਕੇ ਹੱਥਾਂ ਨਾਲ ਸਕੈਲਪ ਦੀ ਮਸਾਜ ਕਰੋ।

15-20 ਮਿੰਟ ਤਕ ਇਸ ਤੇਲ ਨੂੰ ਲਾ ਕੇ ਰੱਖੋ ਤੇ ਸ਼ੈਂਪੂ ਕਰ ਲਵੋ।

ਹੇਅਰ ਫਾਲ ਰੋਕਂ ਲਈ ਹਫ਼ਤੇ ‘ਚ ਦੋ ਵਾਰ ਇਸ ਦਾ ਇਸਤੇਮਾਲ ਕਰੋ।

Related posts

Watermelon Benefits: ਤਰਬੂਜ ਯੂਰਿਨ ‘ਚ ਜਲਨ ਤੋਂ ਲੈ ਕੇ ਸਿਰ ਦਰਦ ਦੂਰ ਕਰਨ ‘ਚ ਹੈ ਫਾਇਦੇਮੰਦ

On Punjab

Vitamin D Deficieny & Obesity : ਵਿਟਾਮਿਨ-ਡੀ ਦੀ ਘਾਟ ਵਧਾ ਸਕਦੀ ਹੈ ਮੋਟਾਪਾ, ਜਾਣੋ ਕੀ ਕਹਿੰਦੀ ਹੈ ਰਿਸਰਚ

On Punjab

ਇਨ੍ਹਾਂ ਕਾਰਨਾਂ ਕਰਕੇ ਆਉਂਦੀ ਹੈ ਨਸਾਂ ‘ਚ ਸੋਜ ਦੀ ਸਮੱਸਿਆ …

On Punjab