PreetNama
ਫਿਲਮ-ਸੰਸਾਰ/Filmy

ਜ਼ਿੰਦਗੀ ਦੀ ਖੇਡ ਵਿਗਾੜ ਰਹੀਆਂ ਵੀਡੀਓ ਗੇਮਾਂ

ਦੁਨੀਆ ਭਰ ’ਚ ਵੀਡੀਓ ਗੇਮਰਜ਼ ਦੀ ਗਿਣਤੀ ਦਿਨੋ-ਦਿਨ ਵੱਧ ਰਹੀ ਹੈ। ਅੰਕੜੇ ਦਰਸਾਉਂਦੇ ਹਨ ਕਿ ਬਹੁਤ ਸਾਰੇ ਦੇਸ਼ਾਂ ਦੀ ਲਗਭਗ ਅੱਧੀ ਆਬਾਦੀ ਵੀਡੀਓ ਖੇਡਾਂ ਦੀ ਦੁਨੀਆ ’ਚ ਸਰਗਰਮ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਵੀਡੀਓ ਗੇਮਰ ਕਿਸ਼ੋਰ ਹਨ ਅਤੇ ਇਨ੍ਹਾਂ ਵਿੱਚੋਂ ਘੱਟੋ-ਘੱਟ 20 ਫ਼ੀਸਦੀ 18 ਸਾਲ ਤੋਂ ਘੱਟ ਉਮਰ ਦੇ ਬੱਚੇ ਹਨ। ਬੱਚੇ ਸਿਰਫ਼ ਟਾਈਮਪਾਸ ਤੇ ਮਨੋਰੰਜਨ ਲਈ ਵੀਡੀਓ ਗੇਮਾਂ ਖੇਡਣੀਆਂ ਸ਼ੁਰੂ ਕਰਦੇ ਹਨ ਪਰ ਜਦੋਂ ਉਹ ਇਕ ਵਾਰ ਇਸ ਸੰਸਾਰ ’ਚ ਦਾਖ਼ਲ ਹੋ ਜਾਂਦੇ ਹਨ ਤਾਂ ਇਸ ਦੇ ਆਦੀ ਹੋਣ ’ਚ ਦੇਰ ਨਹੀਂ ਲਗਦੀ। ਜੇ ਤੁਹਾਡੇ ਬੱਚੇ ਲੰਬੇ ਸਮੇਂ ਤਕ ਵੀਡੀਓ ਗੇਮ ਖੇਡਦੇ ਹਨ ਤਾਂ ਇਸ ਦਾ ਮਾੜਾ ਪ੍ਰਭਾਵ ਉਨ੍ਹਾਂ ਦੀ ਸਿਹਤ ’ਤੇ ਪੈ ਸਕਦਾ ਹੈ।

ਵੀਡੀਓ ਗੇਮਿੰਗ ਦਾ ਸਕਾਰਾਤਮਕ ਪੱਖ

ਵੀਡੀਓ ਗੇਮਿੰਗ ਦੇ ਨੁਕਸਾਨਦੇਹ ਪ੍ਰਭਾਵਾਂ ਬਾਰੇ ਗੱਲ ਕਰਨ ਤੋਂ ਪਹਿਲਾਂ ਗੇਮਾਂ ਖੇਡਣ ਦੇ ਕੁਝ ਲਾਭਾਂ ਬਾਰੇ ਗੱਲ ਕਰਦੇ ਹਾਂ। ਗੇਮਿੰਗ ਕੰਮ ਦੇ ਦਬਾਅ ਨੂੰ ਘਟਾਉਣ ਤੇ ਸਾਨੂੰ ਤਣਾਅ ਤੋਂ ਮੁਕਤ ਕਰਨ ਦਾ ਵਧੀਆ ਤਰੀਕਾ ਹੈ। ਇਸ ਨਾਲ ਅਸੀਂ ਆਪਣਾ ਮਨੋਰੰਜਨ ਕਰ ਸਕਦੇ ਹਾਂ ਅਤੇ ਸਾਡੇ ਲਈ ਦੂਜੇ ਲੋਕਾਂ ਨਾਲ ਜੁੜਨ ਦਾ ਵੀ ਇਕ ਚੰਗਾ ਜ਼ਰੀਆ ਹੈ। ਦਰਅਸਲ ਬਹੁਤ ਸਾਰੀਆਂ ਵੀਡੀਓ ਗੇਮਾਂ ’ਚ ਬਹੁਤ ਸਾਰੇ ਲੋਕਾਂ ਨੂੰ ਇਕ ਕਾਰਜ ਪੂਰਾ ਕਰਨ ਦੀ ਲੋੜ ਹੁੰਦੀ ਹੈ। ਇਸ ਕਾਰਨ ਕੁਝ ਲੋਕ ਇਕ-ਦੂਜੇ ਨੂੰ ਜਾਣਦੇ ਹਨ ਤੇ ਚੰਗੇ ਦੋਸਤ ਵੀ ਬਣ ਜਾਂਦੇ ਹਨ। ਇਸ ਨਾਲ ਤੁਸੀਂ ਆਪਣੀ ਇਕੱਲਤਾ ਨੂੰ ਦੂਰ ਕਰ ਸਕਦੇ ਹੋ ਤੇ ਇਨ੍ਹਾਂ ਖੇਡਾਂ ਰਾਹੀਂ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਵੀ ਜੁੜ ਸਕਦੇ ਹੋ।

ਨੁਕਸਾਨਦੇਹ ਪ੍ਰਭਾਵ

ਜੇ ਬੱਚਾ ਲੰਬੇ ਸਮੇਂ ਤਕ ਵੀਡੀਓ ਗੇਮ ਖੇਡਦਾ ਰਹਿੰਦਾ ਹੈ ਤਾਂ ਇਸ ਸਮੇਂ ਦੌਰਾਨ ਉਸ ਨੂੰ ਸਿਰਫ਼ ਬੈਠਿਆਂ ਰਹਿਣਾ ਪੈਂਦਾ ਹੈ ਤੇ ਲੰਮੇ ਸਮੇਂ ਤਕ ਬੈਠਣ ਤੋਂ ਬਾਅਦ ਉਸ ਦੀਆਂ ਮਾਸਪੇਸ਼ੀਆਂ ’ਚ ਸੋਜ਼ (ਅੰਦਰੂਨੀ ਸੋਜ਼ਿਸ਼) ਸ਼ੁਰੂ ਹੋ ਜਾਂਦੀ ਹੈ। ਜੇ ਇਹ ਸਥਿਤੀ ਲੰਬੇ ਸਮੇਂ ਤਕ ਰਹਿੰਦੀ ਹੈ ਤਾਂ ਉਸ ਦੇ ਸਰੀਰ ’ਚ ਬਹੁਤ ਜ਼ਿਆਦਾ ਕਮਜ਼ੋਰੀ ਹੋ ਸਕਦੀ ਹੈ। ਇਸ ਦਾ ਤੁਹਾਡੇ ਹੱਥਾਂ-ਬਾਹਾਂ ’ਤੇ ਡੂੰਘਾ ਪ੍ਰਭਾਵ ਪੈਂਦਾ ਹੈ।

ਜ਼ਿਆਦਾ ਵੀਡੀਓ ਗੇਮਾਂ ਨੀਂਦ ਦੀ ਕਮੀ, ਇਨਸੌਮਨੀਆ (9) ਤੇ ਸਰਕੇਡੀਅਨ ਲੈਅ ਵਿਕਾਰ (3 4) , ਉਦਾਸੀ, ਹਮਲਾਵਰਤਾ ਤੇ ਚਿੰਤਾ ਦਾ ਕਾਰਨ ਬਣ ਸਕਦੀਆਂ ਹਨ। ਇੰਨਾ ਹੀ ਨਹੀਂ, ਬਹੁਤ ਸਾਰੀਆਂ ਵੀਡੀਓ ਗੇਮਾਂ ਕਰਕੇ ਬੱਚਿਆਂ ’ਚ ਹਿੰਸਕ ਰੁਝਾਨ ਵੱਧ ਰਹੇ ਹਨ ਕਿਉਂਕਿ ਅੱਜ-ਕੱਲ੍ਹ ਇੰਟਰਨੈੱਟ ’ਤੇ ਬਹੁਤੀਆਂ ਵੀਡੀਓ ਗੇਮਾਂ ਹਿੰਸਕ ਹੀ ਹਨ।

ਡਬਲਿਊਐੱਚਓ ਗੇਮਾਂ ਖੇਡਣ ਨੂੰ ਮੰਨਦੈ ਬਿਮਾਰੀ

ਨੌਜਵਾਨਾਂ ’ਚ ਮੋਬਾਈਲ ਜਾਂ ਵੀਡੀਓ ਗੇਮਾਂ ਖੇਡਣ ਦੀ ਆਦਤ ਤੇਜ਼ੀ ਨਾਲ ਵੱਧ ਰਹੀ ਹੈ। ਕੈਂਡੀ ਕਰੱਸ਼, ਸਬਵੇ ਸਰਫਰ, ਟੈਂਪਲ ਰਨ ਆਦਿ ਉਹ ਖੇਡਾਂ ਹਨ, ਜੋ ਪਿਛਲੇ ਕਈ ਸਾਲਾਂ ਤੋਂ ਸੁਰਖੀਆਂ ਬਣ ਰਹੀਆਂ ਹਨ। ਬਲੂ ਵ੍ਹੇਲ ਵਰਗੀਆਂ ਕੁਝ ਅਜਿਹੀਆਂ ਖੇਡਾਂ ਵੀ ਬਾਜ਼ਾਰ ’ਚ ਆਈਆਂ ਸਨ, ਜਿਸ ਕਾਰਨ ਨੌਜਵਾਨਾਂ ’ਚ ਖ਼ੁਦਕੁਸ਼ੀਆਂ ਦੇ ਮਾਮਲੇ ਵੱਧ ਗਏ ਸਨ। ਹਾਲ ਹੀ ’ਚ ‘ਪਬਜੀ’ ਕਾਰਨ ਪ੍ਰਭਾਵਿਤ ਹੋਣ ਵਾਲੇ ਬੱਚਿਆਂ ਦੀ ਮਾਨਸਿਕ ਸਿਹਤ ਨਾਲ ਜੁੜੇ ਮਾਮਲੇ ਵੀ ਸਾਹਮਣੇ ਆਏ ਹਨ। ਇਸ ਸਭ ਦੇ ਮੱਦੇਨਜ਼ਰ ਸੰਯੁਕਤ ਰਾਸ਼ਟਰ ’ਚ ਸਥਿਤ ਵਿਸ਼ਵ ਸਿਹਤ ਸੰਗਠਨ ਨੇ ਵੀਡੀਓ ਗੇਮਾਂ ਦੀ ਲਤ ਨੂੰ ਇਕ ਬਿਮਾਰੀ ‘ਗੇਮਿੰਗ ਡਿਸਆਰਡਰ ਐਡੀਕਸ਼ਨ’ ਵਜੋਂ ਅਧਿਕਾਰਤ ਤੌਰ ’ਤੇ ਮਾਨਤਾ ਦਿੱਤੀ ਹੈ।

ਹੱਦ ’ਚ ਰਹਿ ਕੇ ਖੇਡੋ

ਜਿਵੇਂ ਅਸੀਂ ਜਾਣਦੇ ਹਾਂ ਕਿ ਵੀਡੀਓ ਗੇਮਾਂ ਦੇ ਫ਼ਾਇਦੇ ਤੇ ਨੁਕਸਾਨ ਵੀ ਹਨ, ਤਾਂ ਫਿਰ ਸਾਨੂੰ ਵੀਡੀਓ ਗੇਮਾਂ ਜਾਂ ਆਨਲਾਈਨ ਗੇਮਾਂ ਖੇਡਣੀਆਂ ਚਾਹੀਦੀਆਂ ਹਨ ਜਾਂ ਨਹੀਂ? ਉੱਤਰ ਹੈ: ਸੰਜਮ। ਸਾਨੂੰ ਇਕ ਹੱਦ ’ਚ ਰਹਿ ਕੇ ਵੀਡੀਓ ਗੇਮਾਂ ਖੇਡਣੀਆਂ ਚਾਹੀਦੀਆਂ ਹਨ। ਇਸ ਨੂੰ ਇਕ ਹੱਦ ਤਕ ਖੇਡੋ ਅਤੇ ਆਪਣੀ ਆਦਤ ਨਾ ਬਣਨ ਦਿਉ। ਤੁਸੀਂ ਆਪਣੇ ਵਿਹਲੇ ਸਮੇਂ ’ਚ ਵੀਡੀਓ ਗੇਮ ਖੇਡ ਸਕਦੇ ਹੋ, ਜਿਸ ਦਾ ਤੁਹਾਡੀ ਜ਼ਿੰਦਗੀ ਨੂੰ ਵੀ ਕੋਈ ਨੁਕਸਾਨ ਨਾ ਹੋਵੇ।

Related posts

ਫੇਮ ਆਸਿਮ ਰਿਆਜ਼ ਨੂੰ ਕਿਵੇਂ ਪਿਆ ਰੈਪ ਕਰਨ ਦਾ ਸ਼ੌਂਕ, ਇਸ ਅਮਰੀਕੀ ਰੈਪਰ ਨੂੰ ਕਰਦੇ ਸੀ ਫਾਲੋ

On Punjab

‘Looking forward’: Donald Trump says ‘friend’ Modi told him millions would welcome him in India

On Punjab

ਐਡ ਦੇ ਲਈ ਸ਼ਿਲਪਾ ਨੂੰ ਆਫਰ ਹੋਏ ਸਨ 10 ਕਰੋੜ , ਇਸ ਕਾਰਨ ਤੋਂ ਕਰ ਦਿੱਤਾ ਮਨ੍ਹਾਂ

On Punjab