PreetNama
ਸਮਾਜ/Social

ਯੂਰਪ ਦੇਸ਼ਾਂ ‘ਚੋਂ ਇਟਲੀ 48,8 ਡਿਗਰੀ ਸੈਲਸੀਅਸ ਦੇ ਨਾਲ ਰਿਹਾ ਸਭ ਤੋਂ ਵੱਧ ਗਰਮ, 15 ਸ਼ਹਿਰਾ ਨੂੰ ਰੈੱਡ ਹੀਟਵੇਵ ਚੇਤਾਵਨੀ

ਪਿਛਲੇ ਕਈ ਦਿਨਾਂ ਤੋਂ ਇਟਲੀ ਚ ਪੈ ਰਹੀ ਕਹਿਰ ਦੀ ਗਰਮੀ ਨੇ ਲੋਕਾਂ ਨੂੰ ਹਾਲੋ-ਬੇਹਾਲ ਕੀਤਾ ਹੋਇਆ ਹੈ, ੳੱਥੇ ਹੀ ਯੂਰਪ ਦਾ ਸਭ ਤੋ ਵੱਧ ਉੱਚ ਤਾਪਮਾਨ ਇਟਲੀ ਚ 48,8 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ ਜਿਸ ਕਾਰਨ ਇਟਲੀ ਦੇ 15 ਸ਼ਹਿਰਾ ਨੂੰ ਰੈੱਡ ਹੀਟਵੇਵ ਹੇਠ ਆਉਂਦੇ ਸ਼ੁੱਕਰਵਾਰ ਤਕ ਰੱਖਿਆ ਗਿਆ ਹੈ ਜਿਨ੍ਹਾਂ ਚ ਬਾਰੀ, ਬਲੋਨੀਆ, ਬੋਲਜਾਨੋ, ਬਰੇਸੀਆ, ਕਾਲੇਰੀ, ਕੰਪੋਬਾਸੋ, ਫਿਰੈਂਸੇ, ਫਰੋਸੀਨੋਨੇ, ਲਤੀਨਾ, ਪਲੇਰਮੋ, ਪੂਲੀਆ, ਰੀਏਤੀ, ਰੋਮ, ਤਰੀਸਤੇ ਤੇ ਵਤੈਰਬੋ ਮੁੱਖ ਹਨ, ਮੌਸਮ ਵਿਗਿਆਨੀ ਮੈਨੁਅਲ ਮਾਜ਼ੋਲੇਨੀ ਨੇ ਕਿਹਾ, “ਜੇ ਉਚਿਤ ਵਿਸ਼ਲੇਸ਼ਣ ਤੋਂ ਬਾਅਦ ਅੰਕੜੇ ਦੀ ਪੁਸ਼ਟੀ ਕੀਤੀ ਜਾਂਦੀ ਹੈ, ਇਹ ਯੂਰਪੀਅਨ ਮਹਾਂਦੀਪ ਚ ਹੁਣ ਤਕ ਦਾ ਸਭ ਤੋਂ ਉੱਚਾ ਤਾਪਮਾਨ ਹੈ ਜੋ ਕਿ ਇਟਲੀ ਦੇ ਸਹਿਰ ਸਿਸ਼ਲੀ ਚ 48,8 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ ਜਦ ਕਿ ਯੂਰਪੀਅਨ ਦੇਸ਼ ਯੂਨਾਨ(ਗ੍ਰੀਸ) ਦੀ ਰਾਜ਼ਧਾਨੀ ਏਥਨਜ਼ ਚ ਸੰਨ 10 ਜੁਲਾਈ 1977 ਵਿੱਚ 48 ਡਿਗਰੀ ਸੈਲਸੀਅਸ ਹੋਇਆ ਸੀ, ਲੋਕਾ ਵੱਲੋ ਕਹਿਰ ਦੀ ਗਰਮੀ ਤੋ ਰਾਹਤ ਪਾਉਣ ਲਈ ਕਈ ਤਰ੍ਹਾ ਦੇ ਪਾਪੜ ਵੇਲੇ ਜਾਂ ਰਹੇ ਹਨ ਤੇ ਗਰਮੀ ਦੇ ਕਹਿਰ ਤੋ ਬਚਣ ਲਈ ਲੋਕ ਸਮੁੰਦਰੀ ਕਿਨਾਰੇ, ਪਾਣੀ ਦੀਆ ਝੀਲਾਂ, ਪਹਾੜੀ ਝਰਨਿਆਂ ਤੇ ਜਾ ਕੇ ਰਾਹਤ ਮਹਿਸੂਸ ਕਰ ਰਹੇ ਹਨ ਉੱਥੇ ਹੀ ਇਟਲੀ ਦੇ ਸਿਹਤ ਮੰਤਰਾਲੇ ਨੇ ਗਰਮੀ ਦੇ ਕਹਿਰ ਤੋ ਆਮ ਲੋਕਾਂ ਦੀ ਸਿਹਤ ਲਈ ਖਤਰਾ ਹੀ ਨਹੀ ਦੱਸਿਆ ਸਗੋ ਬਜ਼ੁਰਗਾਂ ਤੇ ਕਮਜ਼ੋਰ ਲੋਕਾਂ ਨੂੰ ਘਰੋ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਤਾਂ ਜ਼ੋ ਇਸ ਗਰਮੀ ਦੇ ਮੌਸਮ ਤੋਂ ਬਚਿਆ ਜਾ ਸਕੇ।

Related posts

ਮਨੀਪੁਰ ਦੀਆਂ ਹੋਈਆਂ ਸਾਰੀਆਂ ਘਟਨਾਵਾਂ ‘ਤੇ ਨਜ਼ਰ, 6,000 ਕੇਸ ਕੀਤੇ ਗਏ ਦਰਜ: Government Sources

On Punjab

ਸ਼ਿਮਲਾ ‘ਚ ਲੱਗੇ ਭੂਚਾਲ ਦੇ ਝਟਕੇ

On Punjab

ਕਪੂਰਥਲਾ-ਜਲੰਧਰ ਰੋਡ ’ਤੇ ਮੰਡ ਨੇੜੇ ਹਾਦਸੇ ’ਚ ਤਿੰਨ ਦੀ ਮੌਤ

On Punjab