57.51 F
New York, US
April 29, 2026
PreetNama
ਖਾਸ-ਖਬਰਾਂ/Important News

ਬਾਇਡਨ ਨੇ ਲਾਏ ਗੰਭੀਰ ਦੋਸ਼, ਅਮਰੀਕਾ ਦੀਆਂ ਸੰਸਦੀ ਤੇ ਸੂਬਾਈ ਚੋਣਾਂ ‘ਚ ਖਲਲ ਪਾ ਰਹੇ ਨੇ ਵਲਾਦੀਮੀਰ ਪੁਤਿਨ

 ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ‘ਤੇ ਗੰਭੀਰ ਦੋਸ਼ ਲਗਾਏ ਹਨ। ਬਾਇਡਨ ਨੇ ਕਿਹਾ ਹੈ ਕਿ ਪੁਤਿਨ ਭਰਮਾਊ ਜਾਣਕਾਰੀਆਂ ਫੈਲਾ ਕੇ 2022 ‘ਚ ਅਮਰੀਕੀ ਪ੍ਰਤੀਨਿਧੀ ਸਭਾ ਤੇ ਸੂਬਿਆਂ ਦੀਆਂ ਹੋਣ ਜਾ ਰਹੀਆਂ ਚੋਣਾਂ ‘ਚ ਖਲਲ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਪੁਤਿਨ ਹੀ ਅਸਲ ਸਮੱਸਿਆਵਾਂ ਦੀ ਜੜ ਹਨ। ਉਹ ਇਕ ਅਜਿਹੀ ਅਰਥਵਿਵਸਥਾ ਦੇ ਸਰਬਉੱਚ ਅਹੁਦੇ ‘ਤੇ ਬੈਠੇ ਹਨ, ਜਿਨ੍ਹਾਂ ਕੋਲ ਪਰਮਾਣੂ ਸ਼ਕਤੀ ਤੋਂ ਇਲਾਵਾ ਕੁਝ ਵੀ ਨਹੀਂ ਹੈ। ਪੁਤਿਨ ਜਾਣਦੇ ਹਨ ਕਿ ਉਹ ਗੰਭੀਰ ਸਮੱਸਿਆਵਾਂ ‘ਚ ਿਘਰੇ ਹੋਏ ਹਨ। ਇਹੀ ਹਾਲਾਤ ਉਨ੍ਹਾਂ ਨੂੰ ਹੋਰ ਖ਼ਤਰਨਾਕ ਬਣਾ ਰਹੀ ਹੈ।

 

ਬਾਇਡਨ ਨੇ ਹੁਣੇ ਜਿਹੇ ਰੈਨਸਮਵੇਅਰ ਦੇ ਹਮਲਿਆਂ ‘ਤੇ ਚਿੰਤਾ ਪ੍ਰਗਟਾਈ। ਇਨ੍ਹਾਂ ਹਮਲਿਆਂ ‘ਚ ਸਾਇਬਰ ਅਪਰਾਧੀਆਂ ਨੇ ਡਾਟਾ ਚੋਰੀ ਕੀਤੇ ਜਾਣ ਤੇ ਉਨ੍ਹਾਂ ਲਈ ਮੋਟੀ ਰਕਮ ਫਿਰੌਤੀ ‘ਚ ਮੰਗੀ।

 

ਬਾਇਡਨ ਨੇ ਇਹ ਗੱਲ ਆਫਿਸ ਆਫ ਅਮੈਰੀਕਨ ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ (ਓਡੀਐੱਨਆਈ) ਦੇ ਦਫ਼ਤਰ ‘ਚ ਰੈਗੂਲਰ ਬ੍ਰੀਫਿੰਗ ਦੌਰਾਨ ਕਹੀ। ਉਨ੍ਹਾਂ ਕਿਹਾ ਕਿ ਦੇਖੋ ਰੂਸ ਕਿਸ ਤਰ੍ਹਾਂ ਮੱਧਕਾਲੀ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਹ ਗ਼ਲਤ ਤੇ ਭਰਮਾਊ ਸੂਚਨਾਵਾਂ ਦਾ ਪ੍ਰਸਾਰਨ ਕਰ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਇਹ ਮਾਸਕੋ ਦਾ ਸਿੱਧੇ ਤੌਰ ‘ਤੇ ਸਾਡੀ ਖ਼ੁਦਮੁਖ਼ਤਿਆਰੀ ‘ਤੇ ਹਮਲਾ ਹੈ। ਉੱਤਰੀ ਵਰਜੀਨੀਆ ਦੇ ਓਡੀਐੱਨਆਈ ਦੇ ਹੈੱਡਕੁਆਰਟਰ ‘ਚ ਹੋਈ ਇਸ ਬੈਠਕ ‘ਚ ਯੂਐੱਸ ਇੰਟੈਲੀਜੈਂਸੀ ਕਮੇਟੀ ਦੇ 120 ਨੁਮਾਇੰਦੇ ਮੌਜੂਦ ਸਨ।

ਜ਼ਿਕਰਯੋਗ ਹੈ ਕਿ 2022 ‘ਚ ਪ੍ਰਤੀਨਿਧੀ ਸਭਾ ਦੀਆਂ ਸਾਰੀਆਂ 435 ਸੀਟਾਂ, ਸੈਨੇਟ ਦੀਆਂ ਖਾਲੀ ਹੋਣ ਵਾਲੀਆਂ 34 ਸੀਟਾਂ ਤੇ 36 ਸੂਬਿਆਂ ‘ਚ ਚੋਣਾਂ ਹੋ ਜਾਣ ਰਹੀਆਂ ਹਨ।

Related posts

ਕੋਰੋਨਾ ਨਾਲ ਅਮਰੀਕਾ ਦੇ ਬੁਰੇ ਹਾਲਾਤਾਂ ਲਈ ਟਰੰਪ ‘ਤੇ ਭੜਕੇ ਬਰਾਕ ਓਬਾਮਾ

On Punjab

ਅਜੈ ਕੁਮਾਰ ਭੱਲਾ ਨੇ ਮਨੀਪੁਰ ਦੇ ਰਾਜਪਾਲ ਵਜੋਂ ਹਲਫ਼ ਲਿਆ

On Punjab

ਅਮਰੀਕਾ ਜਾਣ ਦੀ ਉਡੀਕ ਖਤਮ, ਇਸ ਸਾਲ 10 ਲੱਖ ਤੋਂ ਵੱਧ ਭਾਰਤੀਆਂ ਨੂੰ ਮਿਲੇਗਾ ਵੀਜ਼ਾ

On Punjab