44.65 F
New York, US
April 26, 2026
PreetNama
ਖੇਡ-ਜਗਤ/Sports News

Olympian Sushil Kumar Case : ਓਲੰਪੀਅਨ ਸੁਸ਼ੀਲ ਕੁਮਾਰ ਨੂੰ ਠਹਿਰਾਇਆ ਮੁੱਖ ਦੋਸ਼ੀ, 150 ਗਵਾਹ ਵਧਾਉਣਗੇ ਮੁਸ਼ਕਲਾਂ

ਜੂਨੀਅਰ ਪਹਿਲਵਾਨ ਸਾਗਰ ਧਨਖੜ ਹੱਤਿਆਕਾਂਡ ’ਚ ਮੁੱਖ ਦੋਸ਼ੀ ਠਹਿਰਾਏ ਗਏ ਓਲੰਪੀਅਨ ਸੁਸ਼ੀਲ ਕੁਮਾਰ ਦੀਆਂ ਮੁਸ਼ਕਲਾਂ ਜਲਦ ਹੀ ਹੋਰ ਵਧਣ ਵਾਲੀਆਂ ਹਨ। ਤਾਜ਼ਾ ਜਾਣਕਾਰੀ ਅਨੁਸਾਰ ਦਿੱਲੀ ਪੁਲਿਸ ਕ੍ਰਾਈਮ ਬ੍ਰਾਂਚ ਨੇ ਜੂਨੀਅਰ ਪਹਿਲਵਾਨ ਸਾਗਰ ਧਨਖੜ ਕਤਲੇਆਮ ’ਚ ਕਥਿਤ-ਪੱਤਰ ਤਿਆਰ ਕਰ ਲਿਆ ਹੈ। ਸੂਤਰਾਂ ਨਾਲ ਮਿਲ ਰਹੀ ਜਾਣਕਾਰੀ ਅਨੁਸਾਰ ਸਾਗਰ ਧਨਖੜ ਦੀ ਹੱਤਿਆ ’ਚ ਓਲੰਪੀਅਨ ਸੁਸ਼ੀਲ ਕੁਮਾਰ ਨੂੰ ਮੁੱਖ ਦੋਸ਼ੀ ਠਹਿਰਾਇਆ ਗਿਆ ਹੈ। ਜਲਦ ਹੀ ਦਿੱਲੀ ਪੁਲਿਸ ਵੱਲੋ ਚਾਰਜਸ਼ੀਟ ਕੋਰਟ ’ਚ ਦਾਖਿਲ ਕੀਤੀ ਜਾਵਵੇਗੀ। ਸੁਸ਼ਲੀ ਕੁਮਾਰ ਦੇ ਨਾਲ ਉਹ ਸਾਰੇ 12 ਦੋਸ਼ੀ ਇਸ ’ਚ ਸ਼ਾਮਲ ਹੈ, ਜੋ ਗ੍ਰਿਫਤਾਰ ਹੋ ਚੁੱਕੇ ਹਨ ਤੇ ਜੇਲ੍ਹ ’ਚ ਬੰਦ ਹਨ। ਇਸ ਦੇ ਇਲਾਵਾ ਹੋਰ ਦੋਸ਼ੀ ਵੀ ਸ਼ਾਮਲ ਹਨ। ਦੱਸ ਦਈਏ ਕਿ ਸਾਗਰ ਹੱਤਿਆਕਾਂਡ ’ਚ ਕੁੱਲ 18 ਦੋਸ਼ੀਆਂ ਦੀ ਪਛਾਣ ਹੋਈ ਹੈ। ਇਨ੍ਹਾਂ ’ਚੋਂ 6 ਦੋਸ਼ੀ ਅਜੇ ਵੀ ਫ਼ਰਾਰ ਹਨ, ਜਿਨ੍ਹਾਂ ਦੀ ਤਲਾਸ਼ ਜਾਰੀ ਹੈ।

150 ਲੋਕ ਬਣਾਏ ਗਏ ਗਵਾਹ

 

 

ਦਿੱਲੀ ਪੁਲਿਸ ਅਨੁਸਾਰ ਇਸ ਹੱਤਿਆਕਾਂਡ ’ਚ ਬੇਸ਼ੱਕ ਸੁਸ਼ੀਲ ਕੁਮਾਰ ਹੀ ਮੁੱਖ ਦੋਸ਼ੀ ਹੈ। ਚਾਰ ਪੀੜਤਾਂ ਦੇ ਇਲਾਵਾ, ਛੱਤਰਸਾਲ ਸਟੇਡੀਅਮ ’ਚ ਸੁਰੱਖਿਆ ਗਾਰਡ, ਮਾਡਲ ਟਾਊਨ ’ਚ ਰਹਿ ਰਹੇ ਸਾਗਰ ਧਨਖੜ ਦੇ ਗੁਆਂਢੀਆਂ ਦੇ ਇਲਾਵਾ ਸ਼ਾਲੀਮਾਰ ਬਾਗ ਇਲਾਕੇ ’ਚ ਰਹਿ ਰਹੇ ਕੁਝ ਲੋਕਾਂ ਦੇ ਨਾਲ ਤਕਰੀਬਨ 150 ਲੋਕਾਂ ਨੂੰ ਗਵਾਹ ਬਣਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਦਿੱਲੀ ਪੁਲਿਸ ਨੂੰ ਅਜੇ ਤਕ ਦੋਸ਼ੀਆਂ ਦੇ ਮੋਬਾਈਲ ਫੋਨ ਦੀ ਫੋਰੈਂਸਿਕ ਰਿਪੋਰਟ ਨਹੀਂ ਮਿਲ ਸਕੀ। ਪੁਲਿਸ ਨੇ ਐੱਫਐੱਸਐੱਲ ਨੂੰ ਪੱਤਰ ਲਿਖ ਕੇ ਮੋਬਾਈਲ ਫੋਨ ਦੀ ਫੋਰੈਂਸਿਕ ਰਿਪੋਰਟ ਜਲਦ ਦੇਣ ਲਈ ਕਿਹਾ ਹੈ। ਇਸ ਦੇ ਨਾਲ ਹੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਗਰ ਧਨਖੜ ਹੱਤਿਆਕਾਂਡ ’ਚ ਅਜੇ ਮੋਬਾਈਲ ਆਦਿ ਦੀ ਕੋਈ ਰਿਪੋਰਟ ਨਹੀਂ ਮਿਲੀ ਹੈ। ਦਿੱਲੀ ਪੁਲਿਸ ਇਸ ਮਾਮਲੇ ’ਚ ਚਾਰਜਸ਼ੀ ਦਾਖਲ ਕਰੇਗੀ। ਇਸ ਦੀ ਵੀ ਤਿਆਰੀ ਜਾਰੀ ਹੈ।

ਇਹ ਹਨ ਦੋਸ਼ੀ

 

– ਖੁਰ ਨਰੇਲਾ ਨਿਵਾਸੀ ਪ੍ਰਵੀਣ ਡਬਾਸ

 

– ਪਿੰਡ ਦੇਹਕੋਰਾ ਝਜੱਰ ਨਿਵਾਸੀ ਪ੍ਰਵੀਣ ਉਰਫ਼ ਚੋਟੀ

 

– ਪਿੰਡ ਬਾਮਿਆ ਭਿਵਾਨੀ ਹਰਿਆਣਾ ਨਿਵਾਸੀ ਸੁਰਜੀਤ ਗਰੇਵਾਲ

 

– ਪਿੰਡ ਅਸੌਦਾ ਜ਼ਿਲ੍ਹਾ ਝੱਜਰ ਹਰਿਆਣਾ ਨਿਵਾਸੀ ਜੋਗਿੰਦਰ ਉਰਫ਼ ਕਾਲਾ

 

– ਪਿੰਡ ਨੰਗਲ ਠਕਰਾਨ ਨਿਵਾਸੀ ਰਾਹਲ ਢਾਂਡਾ

 

– ਅਸੌਂਧਾਕਰਨਾਲ ਹਰਿਆਣਾ ਨਿਵਾਸੀ ਅਨਿਲ ਧੀਮਾਰ

4-5 ਮਈ ਦੀ ਰਾਤ ਨੂੰ ਜੂਨੀਅਰ ਪਹਿਲਵਾਲ ਸਾਗਰ ਦੇ ਨਾਲ ਓਲੰਪੀਅਨ ਸੁਸ਼ੀਲ ਕੁਮਾਰ ਨੇ ਆਪਣੇ ਸਾਥੀਆਂ ਨਾਲ ਕੁੱਟ-ਮਾਰ ਕੀਤੀ ਸੀ। ਕੁੱਟਮਾਰ ’ਚ ਗੰਭੀਰ ਰੂਪ ਨਾਲ ਸਾਗਰ ਜ਼ਖ਼ਮੀ ਹੋ ਗਿਆ ਸੀ, ਬਾਅਦ ’ਚ ਉਸ ਨੇ ਦਮ ਤੋੜ ਦਿੱਤਾ ਸੀ। ਇਸ ’ਚ 18 ਲੋਕ ਦੋਸ਼ੀ ਹਨ. ਜਿਨ੍ਹਾਂ ’ਚੋਂ 12 ਗ੍ਰਿਫਤਾਰ ਹਨ।

Related posts

Ind vs SL: ਰਵਿੰਦਰ ਜਡੇਜਾ ਬਣੇ ਟੈਸਟ ‘ਚ ਨੰਬਰ ਇਕ ਆਲਰਾਊਂਡਰ, ਵੈਸਟਇੰਡੀਜ਼ ਦੇ ਇਸ ਖਿਡਾਰੀ ਨੂੰ ਛੱਡਿਆ ਪਿੱਛੇ

On Punjab

ਕ੍ਰਿਕੇਟ ਦੇ ਜਨੂੰਨ ‘ਚ ਭਾਰਤੀ ਨੇ ਇੰਗਲੈਂਡ ਤਕ ਕੀਤਾ ਰੋਡ ਟਰਿੱਪ, ਫਾਈਨਲ ‘ਚ ਜਿਤਵਾ ਕੇ ਪਰਤਣ ਦਾ ਸੁਫਨਾ

On Punjab

ਆਲ ਇੰਡੀਆ ਅਥਲੈਟਿਕਸ ਚੈਂਪੀਅਨਸ਼ਿਪ ‘ਚ ਹਿੱਸਾ ਲਵੇਗੀ ਪੰਜਾਬ ਦੀ ਟੀਮ

On Punjab