PreetNama
ਖਾਸ-ਖਬਰਾਂ/Important News

ਅਮਰੀਕਾ ‘ਚ ਕਈ ਥਾਵਾਂ ‘ਤੇ ਫਾਇਰਿੰਗ, ਵਾਸ਼ਿੰਗਟਨ ‘ਚ ਚਾਰ ਲੋਕਾਂ ਨੂੰ ਮਾਰੀ ਗੋਲ਼ੀ

ਅਮਰੀਕਾ ‘ਚ ਇਕ ਵਾਰ ਫਿਰ ਗੋਲ਼ੀਬਾਰੀ ਦੀਆਂ ਕਈ ਘਟਨਾਵਾਂ ਹੋਈਆਂ ਹਨ। ਵਾਸ਼ਿੰਗਟਨ ਦੇ ਨੈਸ਼ਨਲ ਸਟੇਡੀਅਮ ਦੇ ਬਾਹਰ ਚਾਰ ਲੋਕਾਂ ਨੂੰ ਗੋਲ਼ੀ ਮਾਰ ਦਿੱਤੀ ਗਈ। ਸੈਕਰਾਮੈਂਟਾਂ ‘ਚ ਦੋ ਲੋਕ ਮਾਰੇ ਗਏ ਹਨ। ਪੋਰਟਲੈਂਡ ‘ਚ ਗੋਲ਼ੀਬਾਰੀ ਦੀਆਂ ਘਟਨਾਵਾਂ ‘ਚ ਦੋ ਲੋਕਾਂ ਦੀ ਮੌਤ ਹੋ ਗਈ ਤੇ ਇਕ ਦਰਜਨ ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ ਹਨ। ਵਾਸ਼ਿੰਗਟਨ ‘ਚ ਗੋਲ਼ੀਬਾਰੀ ਦੀ ਘਟਨਾ ਬੇਸਬਾਲ ਮੈਚ ਦੌਰਾਨ ਸਟੇਡੀਅਮ ਦੇ ਬਾਹਰ ਹੋਈ। ਇੱਥੇ ਵਾਸ਼ਿੰਗਟਨ ਨੈਸ਼ਨਲਜ਼ ਤੇ ਸੈਨ ਡਿਓਗੋ ਪੈਡ੍ਰੇਸ ‘ਚ ਮੈਚ ਚਲ ਰਿਹਾ ਸੀ। ਗੋਲ਼ੀਆਂ ਚੱਲਣ ਦੀ ਲਗਾਤਾਰ ਆ ਰਹੀ ਆਵਾਜ਼ ਕਾਰਨ ਮੈਚ ਰੋਕ ਦਿੱਤਾ ਗਿਆ। ਪੁਲਿਸ ਮੁਤਾਬਕ ਗੋਲ਼ੀਬਾਰੀ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਇਸ ਘਟਨਾ ਨੂੰ ਲੈ ਕੇ ਅੱਗੇ ਕੋਈ ਖ਼ਤਰੇ ਦੀ ਗੱਲ ਨਹੀਂ ਹੈ। ਜਿੰਨ੍ਹਾਂ ਲੋਕਾਂ ਨੂੰ ਗੋਲ਼ੀ ਲੱਗੀ ਹੈ ਉਨ੍ਹਾਂ ‘ਚੋਂ ਦੋ ਲੋਕਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਘਟਨਾ ਦੇ ਸਬੰਧ ‘ਚ ਕੋਈ ਜਾਣਕਾਰੀ ਨਹੀਂ ਦਿੱਤੀ ਹੈ।

ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਕੈਲੀਫੋਰੀਆ ਦੀ ਰਾਜਧਾਨੀ ਸੈਕਰਾਮੈਂਟ ਦੇ ਪੁਰਾਣੇ ਇਲਾਕੇ ‘ਚ ਅਚਾਨਕ ਦੋ ਪੱਖਾਂ ‘ਚ ਲੜਾਈ ਹੋਣ ਤੋਂ ਬਾਅਦ ਗੋਲ਼ੀਬਾਰੀ ਸ਼ੁਰੂ ਹੋ ਗਈ। ਇਸ ‘ਚ ਦੋ ਲੋਕਾਂ ਦੀ ਮੌਤ ਹੋ ਗਈ ਸੀ। ਚਾਰ ਜ਼ਖ਼ਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਘਟਨਾ ਵਾਲੀ ਥਾਂ ‘ਤੇ ਪੁਲਿਸ ਨੂੰ ਕਈ ਹਥਿਆਰ ਵੀ ਮਿਲੇ ਹਨ। ਪੋਰਟਲੈਂਡ ‘ਚ ਦੋ ਲੋਕਾਂ ਦੀ ਮੌਤ ਤੇ ਇਕ ਦਰਜਨ ਤੋਂ ਜ਼ਿਆਦਾ ਜ਼ਖ਼ਮੀ ਹੋਏ ਹਨ।

Related posts

ਮਾਨੂੰਪੁਰ ਦਾ ਜਵਾਨ ਜੰਮੂ ਕਸ਼ਮੀਰ ’ਚ ਸ਼ਹੀਦ

On Punjab

IPL Auction Rules: ਕਿਹੜੀ ਟੀਮ ਦੇ ਪਰਸ ‘ਚ ਕਿੰਨਾ ਪੈਸਾ, ਜਾਣੋ ਖਿਡਾਰੀਆਂ ਦੀ ਨਿਲਾਮੀ ਹੋਣ ਤੋਂ ਪਹਿਲਾਂ ਸਾਰੇ ਨਿਯਮ

On Punjab

BBC : ਇਨਕਮ ਟੈਕਸ ਵਿਭਾਗ ਨੇ ਬੀਬੀਸੀ ਦੇ ਦਿੱਲੀ-ਮੁੰਬਈ ਦਫ਼ਤਰਾਂ ‘ਤੇ ਮਾਰੀ ਰੇਡ, ਦਫ਼ਤਰ ਸੀਲ ਕੀਤੇ

On Punjab