PreetNama
ਖਾਸ-ਖਬਰਾਂ/Important News

ਕੈਲੀਫੋਰਨੀਆ ਦੇ ਜੰਗਲਾਂ ’ਚ ਲੱਗੀ ਅੱਗ, ਹਜ਼ਾਰਾਂ ਲੋਕ ਘਰ ਛੱਡਣ ਲਈ ਹੋਏ ਮਜ਼ਬੂਰ

ਅਮਰੀਕਾ ’ਚ ਕੈਲੀਫੋਰਨੀਆ ਦੇ ਜੰਗਲਾਂ ’ਚ ਇਕ ਵਾਰ ਫਿਰ ਤੋਂ ਅੱਗ ਲੱਗ ਗਈ ਹੈ। ਜੰਗਲ ਦੀ ਅੱਗ ਨੇ ਮੰਗਲਵਾਰ ਨੂੰ 10 ਪੱਛਮੀ ਸੂਬਿਆਂ ’ਚ ਘਰਾਂ ਨੂੰ ਸਾਡ਼ ਦਿੱਤਾ ਤੇ ਹਜ਼ਾਰਾਂ ਲੋਕਾਂ ਨੂੰ ਘਰ ਖਾਲੀ ਕਰਨ ਲਈ ਮਜ਼ਬੂਰ ਕਰ ਦਿੱਤਾ। ਅੱਗ ਨਾਲ ਕੈਲੀਫੋਰਨੀਆ ਦੀ ਬਿਜਲੀ ਸਪਲਾਈ ’ਚ ਵੀ ਦਿੱਕਤ ਹੋਈ। ਅੱਗ ਉਦੋਂ ਭੜਕੀ ਜਦੋਂ ਪੱਛਮੀ ਸੂਬਿਆਂ ’ਚ ਤਾਪਮਾਨ ਵਧ ਗਿਆ। ਵਿਗਿਆਨੀਆਂ ਦਾ ਕਹਿਣਾ ਹੈ ਕਿ ਇਕ ਜਲਵਾਯੂ ਪਰਿਵਰਤਨ ਅੱਗ ਨੂੰ ਹੋਰ ਵੀ ਖਤਰਨਾਕ ਬਣਾਉਂਦਾ ਜਾ ਰਿਹਾ ਹੈ।

ਰਾਸ਼ਟਰੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਕਈ ਖੇਤਰਾਂ ’ਚ ਗਰਮੀ ਦੀ ਲਹਿਰ ਦੌਰਾਨ ਜ਼ਿਆਦਾ ਗਰਮੀ ਦੀ ਚਿਤਾਵਨੀ ਮੰਗਲਵਾਰ ਤਕ ਸਮਾਪਤ ਹੋਣ ਦੀ ਉਮੀਦ ਸੀ। ਹਾਲਾਂਕਿ ਗਰਮੀ ਕੈਲੀਫੋਰਨੀਆ ਦੇ ਕੁਝ ਖੇਤਰਾਂ ’ਚ ਮੰਗਲਵਾਰ ਦੀ ਰਾਤ ਤਕ ਰਹੀ। ਸਰਕਾਰ ਦੁਆਰਾ ਦੂਰ ਉੱਤਰੀ ਖੇਤਰਾਂ ’ਚ 3,000 ਤੋਂ ਵੱਧ ਲੋਕਾਂ ਨੂੰ ਘਰ ਛੱਡਣ ਦਾ ਹੁਕਮ ਦਿੱਤਾ ਹੈ।

Related posts

ਸਰਪੰਚ ਦੀ ਚਿੱਟਾ ਪੀਣ ਸਮੇਂ ਦੀ ਵਾਇਰਲ ਵੀਡੀਓ ਨੇ ਸਿਆਸੀ ਚਰਚਾ ਛੇੜੀ

On Punjab

ਅਮਰੀਕਾ ‘ਚ ਡਿਊਟੀ ‘ਤੇ ਜਾਨ ਗਵਾਉਣ ਵਾਲੇ ਸੰਦੀਪ ਸਿੰਘ ਧਾਲੀਵਾਲ ਨੂੰ ਵੱਡਾ ਸਨਮਾਨ

On Punjab

ਸਪੇਨ ਦੇ ਨਰਸਿੰਗ ਹੋਮ ਵਿੱਚ ਅੱਗ ਲੱਗਣ ਨਾਲ 6 ਦੀ ਮੌਤ

On Punjab