PreetNama
ਸਮਾਜ/Social

Coronavirus: ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਦਿੱਤੀ ਭੂਟਾਨ ਤੇ ਸ਼੍ਰੀਲੰਕਾ ਦੀ ਯਾਤਰਾ ਟਾਲਣ ਦੀ ਸਲਾਹ

ਅਮਰੀਕਾ ਆਪਣੇ ਨਾਗਰਿਕਾਂ ਨੂੰ ਭੂਟਾਨ ਤੇ ਸ਼੍ਰੀਲੰਕਾ ਦੀ ਯਾਤਰਾ ਟਾਲਣ ਦੀ ਸਲਾਹ ਦੇ ਰਿਹਾ ਹੈ। ਕੋਰੋਨਾ ਮਹਾਮਾਰੀ ਨੂੰ ਦੇਖਦੇ ਹੋਏ ਅਮਰੀਕਾ ਆਪਣੇ ਨਾਗਰਿਕਾਂ ਨੂੰ ਭੂਟਾਨ ਦੀ ਯਾਤਰਾ ਨੂੰ ਟਾਲਣ ਦੀ ਸਲਾਹ ਦੇ ਰਿਹਾ ਹੈ, ਉੱਥੇ ਹੀ ਸ਼੍ਰੀਲੰਕਾ ’ਚ ਅੱਤਵਾਦ ਦੇ ਕਾਰਨ ਨਾਗਰਿਕਾਂ ਨੂੰ ਯਾਤਰਾ ’ਤੇ ਮੁੜ-ਵਿਚਾਰ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ।

ਅਮਰੀਕੀ ਵਿਦੇਸ਼ ਵਿਭਾਗ ਨੇ ਇਕ ਬਿਆਨ ’ਚ ਕਿਹਾ ਕਿ ਕੋਰੋਨਾ ਦੇ ਕਾਰਨ ਭੂਟਾਨ ਦੀ ਯਾਤਰਾ ਨਾ ਕਰੋ। ਰੋਗ ਨਿਯੰਤਰਣ ਤੇ ਰੋਕਥਾਮ ਕੇਂਦਰ (ਸੀਡੀਸੀ) ਨੇ ਭੂਟਾਨ ਦੇ ਲਈ ਯਾਤਰਾ ਸਿਹਤ ਨੋਟਿਸ ਜਾਰੀ ਨਹੀਂ ਕੀਤਾ ਹੈ, ਜੋ ਭੂਟਾਨ ’ਚ ਕੋਵਿਡ-19 ਦੇ ਅਣਜਾਣ ਪੱਧਰ ਦਾ ਸੰਕੇਤ ਦਿੱਤਾ ਹੈ। ਵਿਦੇਸ਼ ਵਿਭਾਗ ਨੇ ਅੱਗੇ ਕਿਹਾ ਕਿ ਜੇ ਤੁਸੀਂ ਐੱਫਡੀਏ ਦੁਆਰਾ ਪ੍ਰਮਾਣਿਤ ਟੀਕਾ ਲਗਾਇਆ ਹੈ ਤਾਂ ਤੁਹਾਨੂੰ ਕੋਰੋਨਾ ਹੋਣ ਦਾ ਖ਼ਤਰਾ ਘੱਟ ਹੋ ਸਕਦਾ ਹੈ। ਅੰਤਰਰਾਸ਼ਟਰੀ ਯਾਤਰਾ ਦੀ ਯੋਜਨਾ ਬਣਾਉਣ ਤੋਂ ਪਹਿਲਾਂ ਤੁਹਾਨੂੰ ਟੀਕਾ ਲਗਵਾਉਣਾ ਚਾਹੀਦਾ ਹੈ।

ਅਮਰੀਕੀ ਵਿਦੇਸ਼ ਵਿਭਾਗ ਨੇ ਆਪਣੇ ਨਾਗਰਿਕਾਂ ਨੂੰ ਕੋਰੋਨਾ ਦੇ ਕਾਰਨ ਸ਼੍ਰੀਲੰਕਾ ਦੀ ਯਾਤਰਾ ’ਤੇ ਮੁੜਵਿਚਾਰ ਕਰਨ ਦੀ ਵੀ ਅਪੀਲ ਕੀਤੀ ਤੇ ਸ਼੍ਰੀਲੰਕਾ ’ਚ ਅੱਤਵਾਦ ਨੂੰ ਲੈ ਕੇ ਸਾਵਧਾਨੀ ਵਰਤਣ ਦੀ ਗੱਲ ਕਹੀ। ਸੀਡੀਸੀ ਨੇ ਕੋਰੋਨਾ ਦੇ ਕਾਰਨ ਸ਼੍ਰੀਲੰਕਾ ਲਈ ਤੀਜੇ ਦਰਜੇ ਦਾ ਸਿਹਤ ਨੋਟਿਸ ਜਾਰੀ ਕੀਤਾ ਹੈ, ਜੋ ਸ਼੍ਰੀਲੰਕਾ ’ਚ ਕੋਰੋਨਾ ਦੇ ਉੱਚ ਪੱਧਰ ਨੂੰ ਦਰਸਾਉਂਦਾ ਹੈ।

Related posts

ਸ਼ੇਅਰ ਮਾਰਕੀਟ: ਸੈਂਸੈਕਸ 200 ਅੰਕ ਹੇਠਾਂ ਖਿਸਕਿਆ

On Punjab

ਕੀ ਭਾਜਪਾ ਤੇ ਅਕਾਲੀ ਦਲ ‘ਚ ਮੁੜ ਹੋਵੇਗਾ ਗਠਜੋੜ? ਮੰਤਰੀ ਹਰਦੀਪ ਪੁਰੀ ਨੇ ਕਹੀ ਵੱਡੀ ਗੱਲ

On Punjab

ਪਾਕਿਸਤਾਨ ‘ਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ 5000 ਤੋਂ ਪਾਰ, ਵਿਸ਼ਵ ਬੈਂਕ ਨੇ ਕਿਹਾ

On Punjab