PreetNama
ਸਮਾਜ/Social

ਪਾਕਿਸਤਾਨ ‘ਚ ਭਿਆਨਕ ਗਰਮੀ ਦੌਰਾਨ ਲੋਕਾਂ ‘ਤੇ ਡਿੱਗੀ ਇਕ ਹੋਰ ਗਾਜ਼, 16 ਘੰਟੇ ਤਕ ਬਿਨਾਂ ਬਿਜਲੀ ਦੇ ਰਹਿਣ ਨੂੰ ਮਜਬੂਰ

ਦੁਨੀਆ ਦੇ ਬਾਕੀ ਦੇਸ਼ਾਂ ਵਾਂਗ ਪਾਕਿਸਤਾਨ ‘ਚ ਵੀ ਇਸ ਵੇਲੇ ਖ਼ਤਰਨਾਕ ਗਰਮੀ ਪੈ ਰਹੀ ਹੈ, ਪਰ ਅਜਿਹੀ ਹਾਲਤ ‘ਚ ਵੀ ਲੋਕਾਂ ਨੂੰ ਬਿਜਲੀ ਨਾ ਮਿਲਣ ਕਾਰਨ ਤਮਾਮ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਥੇ ਭਾਰੀ ਲੋਡ ਸ਼ੈਡਿੰਗ (Load Shedding) ਕਾਰਨ ਲੋਕ 16-16 ਘੰਟੇ ਬਿਨਾਂ ਬਿਜਲੀ ਦੇ ਰਹਿਣ ਨੂੰ ਮਜਬੂਰ ਹਨ। ਲਾਹੌਰ, ਮੁਲਤਾਨ ਤੇ ਗੁਜਰਾਂਵਾਲਾ ਸਮੇਤ ਲਹਿੰਦੇ ਪੰਜਾਬ ਦੇ ਕਈ ਸ਼ਹਿਰਾਂ ‘ਚ ਰਹਿਣ ਵਾਲੇ ਲੋਕ ਪਰੇਸ਼ਾਨ ਹੋ ਕੇ ਸੜਕਾਂ ‘ਤੇ ਨਿੱਤਰ ਆਏ ਤੇ ਸਰਕਾਰ ਖਿਲਾਫ਼ ਨਾਅਰੇ ਲਾਉਣ ਲੱਗੇ।

ਲੋਡ ਸ਼ੈਡਿੰਗ ਦਾ ਮਤਲਬ ਹੁੰਦਾ ਹੈ, ਬਿਜਲੀ ਕੰਪਨੀ ਵੱਲੋਂ ਜ਼ਰੂਰਤ ਦੇ ਹਿਸਾਬ ਨਾਲ ਬਿਜਲੀ ਦੀ ਸਪਲਾਈ ਨਾ ਕਰ ਸਕਣਾ। ਇਸ ਦੇ ਲਈ ਕੰਪਨੀਆਂ ਸੰਬੰਧਤ ਥਾਵਾਂ ‘ਤੇ ਫੀਡਰ ਨੂੰ ਰੋਟੇਟ ਕਰ ਕੇ ਚਲਾਉਂਦੀ ਹੈ ਜਿਸ ਨਾਲ ਸਾਰੀਆਂ ਥਾਵਾਂ ‘ਤੇ ਕੁਝ-ਕੁਝ ਘੰਟਿਆਂ ਲਈ ਬਿਜਲੀ ਸਪਲਾਈ ਕੀਤੀ ਜਾਂਦੀ ਹੈ। ਪਾਕਿਸਤਾਨ ‘ਚ ਵੀ ਕੁਝ ਇਹੀ ਹਾਲਾਤ ਬਣੇ ਹੋਏ ਹਨ। ਉੱਥੇ ਹੀ ਵੀ ਵਿਰੋਧ ਪ੍ਰਦਰਸ਼ਨ ਕਰਨ ਨਿਕਲੇ ਲੋਕਾਂ ਨੇ ਗੁਜਰਾਂਵਾਲਾ ਇਲੈਕਟ੍ਰਿਕ ਪਾਵਰ ਕੰਪਨੀ (GEPCO) ਤੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ।

 

 

ਸੂਬਾਈ ਰਾਜਧਾਨੀ ਲਾਹੌਰ ‘ਚ 24 ਘੰਟੇ ਤਕ ਲੋਕਾਂ ਨੂੰ ਬਿਨਾਂ ਬਿਜਲੀ ਦੇ ਰਹਿਣਾ ਪਿਆ। ਲਾਹੌਰ ਇਲੈਕਟ੍ਰਿਕ ਸਪਲਾਈ ਕੰਪਨੀ (LESCO) ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਿਜਲੀ ਉਤਪਾਦਨ ‘ਚ ਕਮੀ ਕਾਰਨ ਲੈਸਕੋ ਨੂੰ ਸਰਹੱਦਾਂ ਦੇ ਅੰਦਰ ਗ਼ੈਰ-ਨਿਰਧਾਰਤ ਲੋਡ-ਸ਼ੈਡਿੰਗ ਹੋ ਰਹੀ ਹੈ, ਜਦਕਿ ਗਰਿੱਡ ਸਟੇਸ਼ਨਾਂ ‘ਤੇ ਵਧਦੇ ਦਬਾਅ ਕਾਰਨ ਵਾਰ-ਵਾਰ ਫੀਡਰ ਟਰਿੱਪ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰ ਦਾ ਕਹਿਣਾ ਹੈ ਕਿ ਤਾਰਬੇਲਾ ਬੰਨ੍ਹ ‘ਚ ਪਾਣੀ ਦ ਗਾਟ, ਪਾਵਰ ਪਲਾਂਟ ‘ਚ ਗੈਸ ਤੇ ਤੇਲ ਦੀ ਘਾਟ ਕਾਰਨ ਵੀ ਬਿਜਲੀ ਉਤਪਾਦਨ ਪ੍ਰਭਾਵਿਤ ਹੋ ਰਿਹਾ ਹੈ।

Related posts

India protests intensify over doctor’s rape and murder

On Punjab

Russia-Ukraine War : ਜੰਗ ਜਾਰੀ ਰਹੀ ਤਾਂ ਵਧ ਜਾਵੇਗਾ ਪ੍ਰਮਾਣੂ ਹਮਲੇ ਦਾ ਖ਼ਤਰਾ

On Punjab

138 ਕਰੋੜ ਰੁਪਏ ‘ਚ ਵਿਕਿਆ ਇਹ ਸਿੱਕਾ! ਕੀ ਤੁਹਾਡੇ ਕੋਲ ਵੀ ਹੈ ਅਜਿਹਾ Coin?

On Punjab