PreetNama
ਰਾਜਨੀਤੀ/Politics

Jammu Kashmir ਨੂੰ ਲੈ ਕੇ ਪੀਐੱਮ ਨਿਵਾਸ ’ਚ ਵੱਡੀ ਬੈਠਕ, ਗ੍ਰਹਿ ਮੰਤਰੀ, ਰੱਖਿਆ ਮੰਤਰੀ, ਅਜੀਤ ਡੋਭਾਲ ਮੌਜੂਦ

ਜੰਮੂ-ਕਸ਼ਮੀਰ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 24 ਜੂਨ ਨੂੰ ਬੁਲਾਈ ਗਈ ਬੈਠਕ ’ਚ ਹਿੱਸਾ ਲੈਣ ਲਈ ਪੀਡੀਪੀ ਮੁਖੀ ਮਹਿਬੂਬਾ ਮੁਫਤੀ ਦਿੱਲੀ ਨਹੀਂ ਜਾਵੇਗੀ। ਐਤਵਾਰ ਨੂੰ ਪੀਡੀਪੀ ਆਗੂਆਂ ਦੀ ਬੁਲਾਈ ਗਈ ਬੈਠਕ ’ਚ ਮਹਿਬੂਬਾ ਮੁਫਤੀ ਨੇ ਇਹ ਫ਼ੈਸਲਾ ਲਿਆ। ਇਹ ਵੀ ਤੈਅ ਕੀਤਾ ਕਿ ਬੈਠਕ ’ਚ ਹਿੱਸਿਆ ਲੈਣ ਲਈ ਪੀਪੁਲਜ਼ ਅਲਾਇੰਸ ਫਾਰ ਗੁਪਕਾਰ ਡਿਕਲੇਰੇਸ਼ਨ (ਪੀਏਜੀਡੀ) ਵੱਲੋਂ ਨੈਸ਼ਨਲ ਕਾਨਫਰੰਸ ਦੇ ਮੁਖੀ ਫਾਰੂਖ ਅਬਦੁੱਲਾ ਦਿੱਲੀ ਜਾਣਗੇ। ਇਸ ਦੌਰਾਨ, ਖ਼ਬਰ ਹੈ ਕਿ ਪੀਐੱਮ ਮੋਦੀ ਦੇ ਨਿਵਾਸ ’ਚ ਇਕ ਵੱਡੀ ਬੈਠਕ ਹੋ ਰਹੀ ਹੈ, ਜਿਸ ’ਚ ਗ੍ਰਹਿ ਮੰਤਰੀ ਤੇ ਰੱਖਿਆ ਮੰਤਰੀ ਦੇ ਨਾਲ ਹੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਸ਼ਾਮਲ ਹਨ।

ਅਟਕਲਾਂ ਦਾ ਦੌਰ ਜਾਰੀ ਹੈ ਕਿ ਆਖਰ ਪੀਐੱਮ ਮੋਦੀ ਦੀ ਬੁਲਾਈ ਗਈ ਇਸ ਅਹਿਮ ਬੈਠਕ ਦਾ ਉਦੇਸ਼ ਕੀ ਹੈ? ਕੋਈ ਕਹਿ ਰਿਹਾ ਹੈ ਕਿ ਪੀਐੱਮ ਮੋਦੀ ਕੋਈ ਵੱਡਾ ਫ਼ੈਸਲਾ ਲੈਣ ਜਾ ਰਹੇ ਹਨ, ਉੱਥੇ ਹੀ ਕੋਈ ਕਹਿ ਰਿਹਾ ਹੈ ਕਿ ਸਰਕਾਰ ਜੰਮੂ-ਕਸ਼ਮੀਰ ’ਚ ਵਿਧਾਨਸਭਾ ਚੋਣਾਂ ਕਰਵਾਉਣ ਦੀ ਤਿਆਰੀ ’ਚ ਹੈ। ਇਸ ਦੌਰਾਨ ਪਾਕਿਸਤਾਨ ਦੀ ਚਿੰਤਾ ਵੀ ਵਧ ਗਈ ਹੈ।

Related posts

ਪੈਰਿਸ ਫੈਸ਼ਨ ਵੀਕ ’ਚ ਨਜ਼ਰ ਆਈ ਦੀਪਿਕਾ ਪਾਦੂਕੋਨ

On Punjab

ਆਵਾਰਾ ਕੁੱਤੇ: ਸੁਪਰੀਮ ਕੋਰਟ ਵੱਲੋਂ ਹੁਕਮਾਂ ’ਚ ਸੋਧ; ਨਸਬੰਦੀ ਮਗਰੋਂ ਛੱਡਣ ਦੇ ਹੁਕਮ

On Punjab

ਕੋਰੋਨਾ ਵਾਇਰਸ: ਅਮਿਤ ਸ਼ਾਹ ਦੇ ਭਰੋਸੇ ਤੋਂ ਬਾਅਦ IMA ਨੇ ਵਾਪਿਸ ਲਿਆ ਵਿਰੋਧ ਪ੍ਰਦਰਸ਼ਨ

On Punjab