ਭਾਰਤ ਦੇ ਸਾਬਕਾ ਮੁੱਕੇਬਾਜ਼ ਅਤੇ ਏਸ਼ਿਆਈ ਖੇਡਾਂ ਦੇ ਗੋਲਡ ਮੈਡਲ ਜੇਤੂ ਡਿੰਗਕੋ ਸਿੰਘ ਦਾ ਲੰਬੀ ਬਿਮਾਰੀ ਤੋਂ ਬਾਅਦ ਵੀਰਵਾਰ ਨੂੰ ਦੇਹਾਂਤ ਹੋ ਗਿਆ। ਉਹ 42 ਸਾਲ ਦੇ ਸਨ। ਭਾਰਤ ਦੇ ਹੁਣ ਤਕ ਦੇ ਸਭ ਤੋਂ ਬਿਹਤਰੀਨ ਮੁੱਕੇਬਾਜ਼ਾਂ ਵਿਚੋਂ ਇਕ ਮੰਨੇ ਜਾਣ ਵਾਲੇ ਡਿੰਗਕੋ ਨੇ 1998 ਵਿਚ ਬੈਂਕਾਕ ਏਸ਼ਿਆਈ ਖੇਡਾਂ ਵਿਚ ਗੋਲਡ ਮੈਡਲ ਜਿੱਤਿਆ ਸੀ। ਕੇਂਦਰ ਯੁਵਾ ਮਾਮਲੇ ਅਤੇ ਖੇਡ ਮੰਤਰੀ ਕਿਰਨ ਰਿਜਿਜੂ ਨੇ ਵੀ ਡਿੰਗਕੋ ਸਿੰਘ ਦੀ ਮੌਤ ’ਤੇ ਦੁੱਖ ਪ੍ਰਗਟਾਇਆ ਤੇ ਬਾਕਸਰ ਨੂੰ ਭਾਰਤ ਵਿਚ ਖੇਡ ਪ੍ਰਤੀ ਦੀਵਾਨਗੀ ਪੈਦਾ ਕਰਨ ਦਾ ਸਿਹਰਾ ਦਿੱਤਾ


