PreetNama
ਖੇਡ-ਜਗਤ/Sports News

ਭਾਰਤੀ-ਅਮਰੀਕੀ ਵਿਦਿਆਰਥੀ ਨੂੰ ਈਕੋ ਫ੍ਰੈਂਡਲੀ ਫੋਮ ਬਣਾਉਣ ‘ਤੇ ਵੱਕਾਰੀ ਐਵਾਰਡ ਨਾਲ ਕੀਤਾ ਗਿਆ ਸਨਮਾਨਿਤ

 ਇਕ ਭਾਰਤੀ ਮੂਲ ਦੇ ਵਿਦਿਆਰਥੀ ਨੂੰ ਅਮਰੀਕਾ ‘ਚ ਵੱਕਾਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਵਿਦਿਆਰਥੀ ‘ਤੇ ਭੋਪਾਲ ਗੈਸ ਤ੍ਰਾਸਦੀ ਨੇ ਅਸਰ ਪਾਇਆ ਸੀ ਤੇ ਉਸ ਤੋਂ ਪ੍ਰਰੇਰਿਤ ਹੋ ਕੇ ਵਾਤਾਵਰਨ ਦੇ ਅਨੁਕੂਲ (ਈਕੋ ਫ੍ਰੈਂਡਲੀ) ਫੋਮ ਦਾ ਨਿਰਮਾਣ ਕੀਤਾ ਹੈ।

 

ਟੈਕਸਾਸ ਹਾਈ ਸਕੂਲ ‘ਚ ਪੜ੍ਹਨ ਵਾਲੇ ਸੋਹੀ ਸੰਜੇ ਪਟੇਲ ਨੂੰ 2021 ਦੀ ਰੀਜੇਨਰਾਨ ਇੰਟਰਨੈਸ਼ਨਲ ਸਾਇੰਸਜ਼ ਐਂਡ ਇੰਜੀਨੀਅਰਿੰਗ ਫੇਅਰ (ਆਈਐੱਸਈਐੱਫ) ‘ਚ ਪੈਟਿ੍ਕ ਹਰਡ ਸਸਟੇਨੇਬਿਲਿਟੀ ਐਵਾਰਡ ਦਾ ਜੇਤੂ ਐਲਾਨਿਆ ਗਿਆ ਹੈ। ਇਹ ਅਮਰੀਕਾ ਦੀ ਵਾਤਾਵਰਨ ਸੰਭਾਲ ਏਜੰਸੀ (ਈਪੀਏ) ਵੱਲੋਂ ਦਿੱਤਾ ਜਾਣ ਵਾਲਾ ਵੱਕਾਰੀ ਪੁਰਸਕਾਰ ਹੈ। ਸੋਹੀ ਭਾਰਤ ‘ਚ 1984 ‘ਚ ਹੋਏ ਭੋਪਾਲ ਤ੍ਰਾਸਦੀ ਤੋਂ ਪ੍ਰਭਾਵਿਤ ਸੀ।

ਇੱਥੇ ਮਿਥਾਈਲ ਆਸੋਸਾਈਨੇਟ (ਐੱਮਆਈਸੀ) ਗੈਸ ਦੇ ਰਿਸਾਅ ਨਾਲ ਭਿਆਨਕ ਘਟਨਾ ਹੋਈ ਸੀ। ਐੱਮਆਈਸੀ ਗੈਸ ਪਾਲੀਯੂਰੇਥੇਨ ਫੋਮ ਦੇ ਨਿਰਮਾਣ ‘ਚ ਮੁੱਖ ਰੂਪ ਨਾਲ ਕੱਚੇ ਮਾਲ ਦੇ ਰੂਪ ‘ਚ ਇਸਤੇਮਾਲ ਹੁੰਦੀ ਹੈ। ਇਸ ਫੋਮ ਨੂੰ ਇੰਸੂਲੇਸ਼ਨ ਕਰਨ ਤੋਂ ਲੈ ਕੇ ਫਰਨੀਚਰ ਦੇ ਕੁਸ਼ਨ ਤਕ ‘ਚ ਇਸਤੇਮਾਲ ਕੀਤਾ ਜਾਂਦਾ ਹੈ। ਇਸੇ ਫੋਮ ਨੂੰ ਸੋਹੀ ਨੇ ਈਕੋ ਫ੍ਰੈਂਡਲੀ ਬਣਾਇਆ ਹੈ।

Related posts

DC vs SRH, Qualifier 2: ਸਨਰਾਈਜ਼ਰਸ ਹੈਦਰਾਬਾਦ ਨੂੰ ਹਰਾ ਕੇ ਪਹਿਲੀ ਵਾਰ ਫਾਈਨਲ ਵਿੱਚ ਪਹੁੰਚੀ ਦਿੱਲੀ ਕੈਪੀਟਲਸ

On Punjab

ਏਸ਼ੀਅਨ ਕੁਆਲੀਫਾਇਰ: ਵਿਕਾਸ ਕ੍ਰਿਸ਼ਨ ਨੂੰ ਸਿਲਵਰ ਨਾਲ ਹੋਣਾ ਪਿਆ ਸੰਤੁਸ਼ਟ, ਇਸ ਕਾਰਨ ਛੱਡਿਆ ਫਾਈਨਲ…

On Punjab

ਪ੍ਰਧਾਨ ਮੰਤਰੀ ਨੇ ਓਲੰਪਿਕ ਤਿਆਰੀਆਂ ਦਾ ਲਿਆ ਜਾਇਜ਼ਾ, 100 ਖਿਡਾਰੀਆਂ ਨੇ 11 ਖੇਡਾਂ ਦੇ ਮੁਕਾਬਲਿਆਂ ‘ਚ ਟੋਕੀਓ ਓਲੰਪਿਕ ਲਈ ਕੀਤਾ ਕੁਆਲੀਫਾਈ

On Punjab