PreetNama
ਰਾਜਨੀਤੀ/Politics

ਅਗਾਂਹਵਧੂ ਕਿਸਾਨ ਅਵਤਾਰ ਸਿੰਘ ਜੌਹਲ ਨੂੰ ਸ਼ਰਧਾਂਜਲੀਆਂ ਭੇਟ

ਅਗਾਂਹਵਧੂ ਕਿਸਾਨ ਅਵਤਾਰ ਸਿੰਘ ਜੌਹਲ ਦਾ ਬੀਤੇ ਦਿਨ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਸੀ, ਦੀ ਆਤਮਿਕ ਸ਼ਾਂਤੀ ਲਈ ਅਖੰਡ ਪਾਠ ਦੇ ਭੋਗ ਵੀਰਵਾਰ ਨੂੰ ਓਨਾਂ ਦੇ ਜੱਦੀ ਪਿੰਡ ਵਡਾਲਾ ਜੌਹਲ ਵਿਖੇ ਪਾਏ ਗਏ। ਇਸ ਮੌਕੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਭਾਈ ਬਲਬੀਰ ਸਿੰਘ ਦਮਦਮੀ ਟਕਸਾਲ ਵਾਲਿਆਂ ਵੱਲੋਂ ਸ੍ਰੀ ਗੁਰੂ ਗੰ੍ਥ ਸਾਹਿਬ ਜੀ ਦੀ ਬਾਣੀ ਦੀ ਕਥਾ ਵਿਚਾਰਾਂ ਕੀਤੀਆਂ ਗਈਆਂ। ਇਸ ਮੌਕੇ ਭਾਈ ਹਰਦੀਪ ਸਿੰਘ ਵਡਾਲਾ ਜੌਹਲ ਵੱਲੋਂ ਵੀ ਗੁਰਬਾਣੀ ਨਾਲ ਸੰਗਤਾਂ ਨੂੰ ਜੋੜਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਭਾਈ ਅਵਤਾਰ ਸਿੰਘ ਜੌਹਲ ਹੱਥੀਂ ਕਿਰਤ ਕਰਨ ਵਾਲੇ, ਮਿਹਨਤੀ ਇਨਸਾਨ ਤੇ ਗੁਰੂ ਘਰ ਦੇ ਸੇਵਕ ਸਨ ਤੇ ਉਹ ਹਮੇਸ਼ਾ ਲੋੜਵੰਦਾਂ ਦੀ ਮੱਦਦ ਕਰਨ ਨੂੰ ਤਰਜੀਹ ਦਿੰਦੇ ਰਹੇ। ਸੋਗ ਸਮਾਗਮ ‘ਚ ਅਮਰਜੀਤ ਕੌਰ, ਗਗਨਦੀਪ ਕੌਰ, ਰਾਜਦੀਪ ਕੌਰ, ਮਹਿਕਦੀਪ ਸਿੰਘ, ਜਸਵੰਤ ਸਿੰਘ ਭੰਗਾਲੀ , ਪੂਰਨ ਸਿੰਘ ਤਰਸਿੱਕਾ, ਸੁੱਚਾ ਸਿੰਘ, ਪਰਗਟ ਸਿੰਘ, ਚਮਕੌਰ ਸਿੰਘ, ਹਰਦੇਵ ਸਿੰਘ ਵਡਾਲਾ ਜੌਹਲ, ਜਸਵਿੰਦਰ ਸਿੰਘ ਅਠਵਾਲ, ਅਜੀਤ ਸਿੰਘ ਵਡਾਲਾ ਜੌਹਲ, ਬਿਕਰਮਜੀਤ ਸਿੰਘ, ਗੁਰਜੰਟ ਸਿੰਘ, ਨਵਦੀਪ ਸਿੰਘ, ਮਹਿਕਦੀਪ ਸਿੰਘ ਵਡਾਲਾ ਜੌਹਲ, ਬਲਦੇਵ ਸਿੰਘ , ਮਨਪ੍ਰਰੀਤ ਸਿੰਘ, ਸਰਪੰਚ ਪ੍ਰਭਸਰਨ ਸਿੰਘ ਸਿੱਧੂ ਰੋਸੇ, ਕਰਮਜੀਤ ਕੌਰ ਰੋਸੇ, ਗੁਰਮੀਤ ਕੌਰ, ਪਰਗਟ ਸਿੰਘ, ਦਲਬੀਰ ਕੌਰ, ਰਣਜੀਤ ਕੌਰ, ਰਮਨਦੀਪ ਕੌਰ, ਜਗੀਰ ਕੌਰ, ਪੂਰਨ ਸਿੰਘ, ਸਵਰਨ ਸਿੰਘ ,ਅਮਰੀਕ ਕੌਰ, ਜਸਵੰਤ ਸਿੰਘ ਆਦਿ ਹਾਜ਼ਰ ਸਨ।

Related posts

ਜੇਲ੍ਹ ਬੰਦ ਗੈਂਗਸਟਰ ਕਾਲਾ ਜਠੇੜੀ ਦੀ ਆਈਵੀਐੱਫ ਪ੍ਰਕਿਰਿਆ ਹੋਈ ਸੰਪੰਨ

On Punjab

ਸਿਖਰ ਵੱਲ ਸੰਘਰਸ਼: ਰੇਲ ਪਟੜੀਆਂ ‘ਤੇ ਟ੍ਰੈਕਟਰ ਲੈਕੇ ਡਟੇ ਕਿਸਾਨ

On Punjab

Swachh Bharat Mission urban 2.0 : ਸਵੱਛਤਾ ਦੇ ਨਾਮ ’ਤੇ ਪਹਿਲੀਆਂ ਸਰਕਾਰਾਂ ਕਰਦੀਆਂ ਰਹੀਆਂ ਮਜ਼ਾਕ, ਸਿਰਫ਼ ਨਾਂ ਲਈ ਬਜਟ ਹੁੰਦਾ ਸੀ ਅਲਾਟ : ਪੀਐੱਮ

On Punjab