PreetNama
ਸਿਹਤ/Health

ਕੋਰੋਨਾ ਕਾਲ ’ਚ ਕਿੰਨੇ ਸੁਰੱਖਿਅਤ ਤੇ ਮਜ਼ਬੂਤ ਹਨ ਤੁਹਾਡੇ ਫੇਫੜੇ, ਘਰ ਬੈਠੇ ਇਸ ਤਰ੍ਹਾਂ ਕਰੋ ਚੈੱਕ

ਕੋਰੋਨਾ ਵਾਇਰਸ ਦੀ ਦੂਸਰੀ ਲਹਿਰ ਭਾਰਤ ’ਚ ਲੋਕਾਂ ਨੂੰ ਕਾਫੀ ਪ੍ਰਭਾਵਿਤ ਕਰ ਰਹੀ ਹੈ। ਜ਼ਿਆਦਾਤਰ ਲੋਕਾਂ ਦੀ ਜਾਨ ਫੇਫੜਿਆਂ ’ਚ ਵਾਇਰਸ ਫੈਲਣ ਕਾਰਨ ਹੋ ਰਹੀ ਹੈ। ਕੋਰੋਨਾ ਦਾ ਸਿੱਧਾ ਅਸਰ ਫੇਫੜਿਆਂ ’ਤੇ ਹੁੰਦਾ ਹੈ, ਜਿਸ ਨਾਲ ਮਰੀਜ਼ ਨੂੰ ਸਾਹ ਲੈਣ ’ਚ ਪਰੇਸ਼ਾਨੀ ਹੁੰਦੀ ਹੈ। ਡਾਕਟਰਾਂ ਦਾ ਮੰਨਣਾ ਹੈ ਕਿ ਕੋਰੋਨਾ ਦਾ ਨਵਾਂ ਮਿਊਟੈਂਟ ਕਾਫੀ ਭਿਆਨਕ ਹੈ। ਕੋਰੋਨਾ ਪਾਜ਼ੇਟਿਵ ਮਰੀਜ਼ਾਂ ’ਚ 5 ਤੋਂ 6 ਦਿਨਾਂ ਤੋਂ ਬਾਅਦ ਫੇਫੜਿਆਂ ’ਚ ਇਹ ਇੰਫੈਕਸ਼ਨ ਦਿਸਣੀ ਸ਼ੁਰੂ ਹੋ ਜਾਂਦੀ ਹੈ।

ਜਾਣਕਾਰੀ ਅਨੁਸਾਰ ਸਾਰਿਆਂ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਤੁਹਾਡੇ ਫੇਫੜੇ ਕਿੰਨੇ ਸੁਰੱਖਿਅਤ ਤੇ ਮਜ਼ਬੂਤ ਹਨ। ਆਮ ਤੌਰ ’ਤੇ ਫੇਫੜਿਆਂ ਦੀ ਸਥਿਤੀ ਜਾਣਨ ਲਈ ਐਕਸ-ਰੇਅ ਕਰਵਾਉਣਾ ਹੁੰਦਾ ਹੈ। ਪਰ ਅੱਜ ਤੁਸੀਂ ਜਾਣੋਗੇ ਕਿ ਕਿਵੇਂ ਅਸੀਂ ਘਰ ਬੈਠੇ ਹੀ ਆਪਣੇ ਫੇਫੜਿਆਂ ਦਾ ਟੈਸਟ ਕਰ ਸਕਦੇ ਹਾਂ।
ਦੇਸ਼ ਦੇ ਟਾਪ ਹਸਪਤਾਲਾਂ ’ਚੋਂ ਇਕ ਜਾਅਡਸ ਹਸਪਤਾਲ ਨੇ ਹਾਲ ਹੀ ’ਚ ਇਕ ਟੈਸਟਿੰਗ ਵੀਡੀਓ ਸ਼ੇਅਰ ਕੀਤੀ ਹੈ। ਐਨੀਮੇਟਿਡ ਵੀਡੀਓ ਰਾਹੀਂ ਹਸਪਤਾਲ ’ਚ ਫੇਫੜਿਆਂ ਨੂੰ ਟੈਸਟ ਕਰਨ ਦਾ ਆਸਾਨ ਤਰੀਕਾ ਦੱਸਿਆ ਹੈ।

 

ਆਓ ਜਾਣਦੇ ਹਾਂ ਕਿਵੇਂ ਕਰੀਏ ਫੇਫੜਿਆਂ ਦਾ ਟੈਸਟ
ਜਾਯਡਸ ਹਸਪਤਾਲ ਦੁਆਰਾ ਸ਼ੇਅਰ ਕੀਤੀ ਵੀਡੀਓ ’ਚ 0 ਤੋਂ 10 ਤਕ ਨੰਬਰ ਦਿੱਤੇ ਹਨ। ਜਿਸ ’ਚ 2 ਨੰਬਰ ਨੂੰ ਨਾਰਮਲ ਲੰਗਸ ਕਿਹਾ ਗਿਆ ਹੈ। 5 ਨੰਬਰ ਨੂੰ ਸਟਰਾਂਗ ਲੰਗਸ ਕਿਹਾ ਗਿਆ ਹੈ। ਉਥੇ ਹੀ 10 ਨੰਬਰ ਨੂੰ ਸੁਪਰ ਲੰਗਸ ਕਿਹਾ ਗਿਆ ਹੈ।
ਸਭ ਤੋਂ ਪਹਿਲਾਂ ਵੀਡੀਓ ਪਲੇਅ ਕਰੋ ਅਤੇ ਆਪਣਾ ਸਾਹ ਰੋਕ ਕੇ ਰੱਖੋ ਤੇ ਘੁੰਮਦੀ ਹੋਈ ਲਾਲ ਗੇਂਦ ਨੂੰ ਦੇਖੋ। ਲਾਲ ਗੇਂਦ ਕਿੰਨੀ ਵਾਰ ਘੁੰਮਦੀ ਹੈ, ਤੁਹਾਨੂੰ ਉਸੀ ਹਿਸਾਬ ਨਾਲ ਨੰਬਰ ਦਿੱਤੇ ਜਾਣਗੇ। ਭਾਵ ਜਦੋਂ ਤੁਸੀਂ ਸਾਹ ਰੋਕੋ ਤਾਂ ਵੀਡੀਓ ਪਲੇਅ ਕਰ ਦਿਓ ਅਤੇ ਜਦੋਂ ਸਾਹ ਛੱਡੋ ਤਾਂ ਤੁਸੀਂ ਪੁਆਇੰਟਸ ਨੋਟ ਕਰੋ। ਤੁਸੀਂ ਜਿੰਨੀ ਦੇਰ ਤਕ ਸਾਹ ਰੋਕ ਸਕੋਗੇ, ਤੁਹਾਡਾ ਫੇਫੜਾ ਓਨਾ ਮਜ਼ਬੂਤ ਹੋਵੇਗਾ।

Related posts

Night Shift ਕਰਨ ਵਾਲੇ ਇਸ ਤਰ੍ਹਾਂ ਕਰ ਸਕਦੇ ਹਨ ਆਪਣੀ ਨੀਂਦ ਪੂਰੀ

On Punjab

ਹਰਿਆਲੀ ‘ਚ ਰਹਿਣ ਨਾਲ ਤੇਜ਼ ਹੋ ਸਕਦੈ ਬੱਚਿਆਂ ਦਾ ਦਿਮਾਗ਼

On Punjab

Melatonin For Good Sleep: ਨੀਂਦ ਦੀਆਂ ਗੋਲੀਆਂ ਲੈਣ ਵਾਲੇ ਸਾਵਧਾਨ! ਥੋੜ੍ਹੀ ਜਿਹੀ ਅਣਗਹਿਲੀ ਪੈ ਸਕਦੀ ਜੀਵਨ ‘ਤੇ ਭਾਰੀ

On Punjab