PreetNama
ਖੇਡ-ਜਗਤ/Sports News

ਸਾਬਕਾ ਭਾਰਤੀ ਆਲਰਾਊਂਡਰ ਜਡੇਜਾ ਦਾ ਕੋਰੋਨਾ ਨਾਲ ਦੇਹਾਂਤ, ਕ੍ਰਿਕਟ ਜਗਤ ‘ਚ ਸੋਗ ਦੀ ਲਹਿਰ

ਖੇਡ ਸੰਸਾਰ ‘ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਸਾਬਕਾ ਭਾਰਤੀ ਆਲਰਾਊਂਡਰ ਰਾਜੇਂਦਰ ਸਿੰਘ ਜਡੇਜਾ ਦਾ ਕੋਰੋਨਾ ਨਾਲ ਦੇਹਾਂਤ ਹੋ ਗਿਆ ਹੈ। ਸੂਤਰਾਂ ਅਨੁਸਾਰ ਜਡੇਜਾ 66 ਸਾਲ ਦੇ ਸੀ। ਖੇਡ ਸੰਸਾਰ ਵਿਚ ਜਡੇਜਾ ਦੇ ਦੇਹਾਂਤ ਨਾਲ ਸਭ ਨੂੰ ਬਹੁਤ ਦੁੱਖ ਹੋਇਆ। ਕੋਵਿਡ ਵਿਰੁੱਧ ਲੜਾਈ ਲੜਦੇ ਹੋਏ ਐਤਵਾਰ ਦੇ ਦਿਨ ਉਨ੍ਹਾਂ ਦਾ ਦੇਹਾਂਤ ਹੋ ਗਿਆ। ਜਡੇਜਾ ਖੱਬੇ ਹੱਥ ਦੇ ਸ਼ਾਨਦਾਰ ਖਿਡਾਰੀ ਹੋਣ ਤੋਂ ਇਲਾਵਾ ਵਧੀਆ ਬੱਲੇਬਾਜ਼ ਵੀ ਸਨ। ਉਨ੍ਹਾਂ 50 ਪਹਿਲੀ ਸ਼੍ਰੇਣੀ ਤੇ 11 ਲਿਸਟ ਏ ਮੈਚਾਂ ਵਿਚ ਕਰੀਬ 134 ਤੇ 14 ਵਿਕਟਾਂ ਲਈਆਂ। ਉਨ੍ਹਾਂ ਨੇ ਇਨ੍ਹਾਂ ਦੋਵਾਂ ਫਾਰਮੈਟ ਵਿਚ ਕਰੀਬ 1536 ਤੇ 104 ਦੌੜਾਂ ਵੀ ਬਣਾਈਆਂ।

Related posts

Big Green Egg Open 2022 : ਭਾਰਤੀ ਮਹਿਲਾ ਗੋਲਫਰ ਵਾਣੀ ਕਪੂਰ ਰਹੀ ਤੀਜੇ ਸਥਾਨ ‘ਤੇ

On Punjab

ਆਸਟਰੇਲੀਆ ਨੇ ਆਖਰੀ ਟੀ-20 ਮੁਕਾਬਲੇ ‘ਚ ਭਾਰਤ ਨੂੰ ਹਰਾਇਆ, ਟੀਮ ਇੰਡੀਆ ਨੇ 2-1 ਨਾਲ ਜਿੱਤੀ ਸੀਰੀਜ਼

On Punjab

ਵਿਗਿਆਨੀ ਨੇ ਸਚਿਨ ਤੇਂਦੁਲਕਰ ਦੇ ਨਾਂ ‘ਤੇ ਰੱਖਿਆ ਮੱਕੜੀ ਦੀ ਪ੍ਰਜਾਤੀ ਦਾ ਨਾਮ

On Punjab