65.91 F
New York, US
June 28, 2025
PreetNama
ਸਮਾਜ/Social

UN ਦੀ ਰਿਪੋਰਟ ‘ਚ ਅਨਾਜ ਦੀ ਅਸੁਰੱਖਿਆ ਦੀ ਸਮੱਸਿਆ ਗੰਭੀਰ, ਦੁਨੀਆ ਦੀ 15 ਕਰੋੜ ਤੋਂ ਜ਼ਿਆਦਾ ਆਬਾਦੀ ਭੁੱਖਮਰੀ ਦੀ ਕਗਾਰ ‘ਤੇ

ਦੁਨੀਆ ‘ਚ 15 ਕਰੋੜ ਤੋਂ ਜ਼ਿਆਦਾ ਅਜਿਹੇ ਲੋਕ ਹਨ, ਜਿਨ੍ਹਾਂ ਨੂੰ ਦੋ ਜੂਨ ਦਾ ਖਾਣਾ ਵੀ ਮੁਸ਼ਕਲ ਨਾਲ ਨਸੀਬ ਹੋ ਰਿਹਾ ਹੈ। ਇਨ੍ਹਾਂ ‘ਚ ਇਕ ਲੱਖ 33 ਹਜ਼ਾਰ ਲੋਕ ਭੁੱਖ ਕਾਰਨ ਮੌਤ ਦੇ ਨੇੜੇ ਹਨ। ਸੰਯੁਕਤ ਰਾਸ਼ਟਰ ਦੀ 55 ਦੇਸ਼ਾਂ ‘ਤੇ 2020 ‘ਚ ਤਿਆਰ ਕੀਤੀ ਗਈ ਇਕ ਰਿਪੋਰਟ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ। ਸੰਯੁਕਤ ਰਾਸ਼ਟਰ ਨੇ ਕਿਹਾ ਕਿ ਇਸ ਸਾਲ ਵੀ ਹਾਲਾਤ ਠੀਕ ਨਹੀਂ ਹਨ ਤੇ ਪਹਿਲਾਂ ਤੋਂ ਵੀ ਜ਼ਿਆਦਾ ਗੰਭੀਰ ਹਨ।

ਰਿਪੋਰਟ ਨਾਲ ਦੂਨੀਆ ਦੇ ਖਰਾਬ ਹਾਲਾਤ ਦੀ ਵੀ ਜਾਣਕਾਰੀ ਹੁੰਦੀ ਹੈ। 2019 ਦੀ ਤੁਲਨਾ ‘ਚ 2020 ‘ਚ ਦੋ ਕਰੋੜ ਨਵੇਂ ਲੋਕ ਭੁੱਖਮਰੀ ਦੀ ਲਾਈਨ ‘ਚ ਸ਼ਾਮਲ ਹੋਏ ਹਨ। ਇਨ੍ਹਾਂ ‘ਚ ਦੋ ਤਿਹਾਈ ਲੋਕਾਂ ਦੀ ਗਿਣਤੀ 10 ਦੇਸ਼ਾਂ ‘ਚ ਹਨ। ਇਨ੍ਹਾਂ ‘ਚ ਕਾਂਗੋ, ਯਮਨ, ਅਫਗਾਨਿਸਤਾਨ, ਸੀਰੀਆ, ਸੁਡਾਨ, ਉੱਤਰੀ ਨਾਈਜੀਰੀਆ, ਇਥੋਪੀਆ, ਦੱਖਣੀ ਸੁਡਾਨ, ਜਿੰਬਾਵੇ ਤੇ ਹੈਤੀ ਹੈ। ਬੁਕਿਰਨਾ ਫਾਸੋ, ਦੱਖਣੀ ਸੁਡਾਨ ਤੇ ਯਮਨ ‘ਚ ਇਕ ਲੱਖ 33 ਹਜ਼ਾਰ ਉਹ ਲੋਕ ਹਨ, ਜੋ ਭੁੱਖ, ਕਮੀ ਤੇ ਮੌਤ ਵਿਚਕਾਰ ਜ਼ਿੰਦਗੀ ਨੂੰ ਢੋਹ ਰਹੇ ਹਨ।

 

 

307 ਪੇਜ਼ ਦੀ ਸੰਯੁਕਤ ਰਾਸ਼ਟਰ ਦੀ ਫੂਡ ਕ੍ਰਾਈਸਿਸ ਤੇ ਰਿਪੋਰਟ ਬਾਰੇ ਸੰਯੁਕਤ ਰਾਸ਼ਟਰ ਦੇ ਮਹਾ ਸਕੱਤਰ ਏਂਤੋਨਿਓ ਗੁਤਰੇਸ ਨੇ ਕਿਹਾ ਕਿ ਦੁਨੀਆ ‘ਚ ਵੱਡੀ ਗਿਣਤੀ ‘ਚ ਅਨਾਜ ਅਸੁਰੱਖਿਆ ‘ਚ ਜੀ ਰਹੇ ਲੋਕਾਂ ਦੀ ਹੈ। ਅਜਿਹੇ ਲੋਕਾਂ ਨੂੰ ਤਤਕਾਲ ਪੌਸ਼ਟਿਕ ਆਹਾਰ ਦੀ ਲੋੜ ਹੈ। WFP ਦੇ ਮੁੱਖ ਆਰਥਿਕ ਮਾਹਰ ਆਰਿਫ ਹੁਸੈਨ ਨੇ ਦੱਸਿਆ ਕਿ ਪਿਛਲੇ ਸਾਲ ਦੀ ਰਿਪੋਰਟ ਮੁਤਾਬਿਕ ਯੁੱਧ ਖੇਤਰ ਦੀ ਜਨਤਾ ‘ਚ ਭੁੱਖਮਰੀ ਦੀ ਸਥਿਤੀ ਨੂੰ ਦੇਖਦਿਆਂ ਅਜਿਹੇ ਸੰਘਰਸ਼ਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ।

Related posts

ਪਟਨਾ ਸਾਹਿਬ ਦੇ ਤਖ਼ਤ ਸ੍ਰੀ ਹਰਿਮੰਦਿਰ ‘ਚ ਪੰਜ ਕਰੋੜ ਦੇ ਆਸਣ ਨੇ ਮਚਾਇਆ ਹੰਗਾਮਾ, ਸੂਚਨਾ ਮਿਲਦੇ ਹੀ ਪਹੁੰਚੀ ਪੁਲਿਸ

On Punjab

ਜੰਮੂ-ਕਸ਼ਮੀਰ: ਬੀਐੱਸਐੱਫ ਦੇ ਡੀਜੀ ਵੱਲੋਂ ਸਰਹੱਦ ’ਤੇ ਸੁਰੱਖਿਆ ਸਥਿਤੀ ਦਾ ਜਾਇਜ਼ਾ

On Punjab

ਮੋਦੀ-ਸ਼ਾਹ ਜੋੜੀ ਨੇ ਚੋਣ ਕਮਿਸ਼ਨ ਦੀ ਆਜ਼ਾਦੀ ਨੂੰ ਲਾਇਆ ‘ਭਾਰੀ ਖੋਰਾ’: ਕਾਂਗਰਸ

On Punjab