PreetNama
ਸਿਹਤ/Health

Global Coronavirus : ਦੁਨੀਆ ‘ਚ ਇਕ ਦਿਨ ‘ਚ ਦਸ ਹਜ਼ਾਰ ਪੀੜਤਾਂ ਦੀ ਮੌਤ

ਦੁਨੀਆ ‘ਚ ਕੋਰੋਨਾ ਮਹਾਮਾਰੀ ਦਾ ਕਹਿਰ ਰੁਕਦਾ ਨਹੀਂ ਦਿਖਾਈ ਦੇ ਰਿਹਾ। ਦੁਨੀਆ ‘ਚ ਬੀਤੇ ਇਕ ਦਿਨ ਦੌਰਾਨ ਦਸ ਹਜ਼ਾਰ ਤੋਂ ਵੱਧ ਪੀੜਤਾਂ ਦੀ ਮੌਤ ਹੋ ਗਈ। ਜਦਕਿ ਇਸ ਸਮੇਂ ਦੌਰਾਨ ਸੱਤ ਲੱਖ ਤੋਂ ਵੱਧ ਨਵੇਂ ਕੋਰੋਨਾ ਪਾਜ਼ੇਟਿਵ ਕੇਸ ਪਾਏ ਗਏ ਹਨ। ਕਈ ਦੇਸ਼ਾਂ ‘ਚ ਮਹਾਮਾਰੀ ਦੇ ਫਿਰ ਡੂੰਘੇ ਹੋਣ ਨਾਲ ਇਨਫੈਕਟਿਡ ਲੋਕਾਂ ਦੀ ਗਿਣਤੀ ‘ਚ ਵਾਧਾ ਦਰਜ ਕੀਤਾ ਜਾ ਰਿਹਾ ਹੈ।

ਜੌਨਸ ਹਾਪਕਿਨਸ ਯੂਨੀਵਰਸਿਟੀ ਦੇ ਡਾਟੇ ਮੁਤਾਬਕ, ਮੰਗਲਵਾਰ ਸਵੇਰੇ ਕੋਰੋਨਾ ਪੀੜਤਾਂ ਦਾ ਆਲਮੀ ਅੰਕੜਾ 14 ਕਰੋੜ 75 ਲੱਖ 33 ਹਜ਼ਾਰ ਤੋਂ ਵੱਧ ਹੋ ਗਿਆ। ਮਰਨ ਵਾਲਿਆਂ ਦੀ ਕੁਲ ਗਿਣਤੀ ਵਧ ਕੇ 31 ਲੱਖ 16 ਹਜ਼ਾਰ 582 ਹੋ ਗਈ। ਇਕ ਦਿਨ ਪਹਿਲਾਂ ਦੁਨੀਆ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 14 ਕਰੋੜ 68 ਲੱਖ 30 ਹਜ਼ਾਰ ਤੋਂ ਵੱਧ ਸੀ। ਜਦਕਿ ਮਰਨ ਵਾਲਿਆਂ ਦਾ ਅੰਕੜਾ 31 ਲੱਖ ਛੇ ਹਜ਼ਾਰ 384 ਸੀ। ਵਿਸ਼ਵ ‘ਚ ਕੋਰੋਨਾ ਮਹਾਮਾਰੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਅਮਰੀਕਾ ‘ਚ ਹੁਣ ਤਕ ਕੁਲ ਤਿੰਨ ਕਰੋੜ 28 ਲੱਖ 75 ਹਜਾਰ ਤੋਂ ਵੱਧ ਇਨਫੈਕਟਿਡ ਪਾਏ ਗਏ ਤੇ ਪੰਜ ਲੱਖ 86 ਹਜ਼ਾਰ ਤੋਂ ਵੱਧ ਦੀ ਮੌਤ ਹੋਈ ਹੈ। ਅਮਰੀਕਾ ਤੋਂ ਬਾਅਦ ਭਾਰਤ ਤੇ ਬ੍ਰਾਜ਼ੀਲ ਅਜਿਹੇ ਦੇਸ਼ ਹਨ, ਜਿੱਥੇ ਕੋਰੋਨਾ ਮਾਮਲਿਆਂ ਦਾ ਅੰਕੜਾ ਇਕ ਕਰੋੜ ਤੋਂ ਵੱਧ ਹੈ।ਈਰਾਨ ਦੇ ਸਿਹਤ ਮੰਤਰਾਲੇ ਨੇ ਦੱਸਿਆ ਕਿ ਦੇਸ਼ ‘ਚ ਸੋਮਵਾਰ ਨੂੰ 496 ਮਰੀਜ਼ਾਂ ਦੇ ਦਮ ਤੋੜ ਨਾਲ ਮਰਨ ਵਾਲਿਆਂ ਦੀ ਗਿਣਤੀ 70 ਹਜਾਰ ਦੇ ਪਾਰ ਪਹੁੰਚ ਗਈ ਹੈ। ਇਸ ਦੌਰਾਨ 21 ਹਜ਼ਾਰ ਤੋਂ ਵੱਧ ਨਵੇਂ ਕੇਸ ਮਿਲਣ ਨਾਲ ਕੋਰੋਨਾ ਪੀੜਤਾਂ ਦਾ ਕੁਲ ਅੰਕੜਾ 24 ਲੱਖ 17 ਹਜ਼ਾਰ ਤੋਂ ਵੱਧ ਹੋ ਗਿਆ ਹੈ।

ਇੱਥੇ ਰਿਹਾ ਇਹ ਹਾਲ

ਤੁਰਕੀ : ਦੇਸ਼ ‘ਚ ਵੀਰਵਾਰ ਤੋਂ 17 ਮਈ ਤਕ ਲਾਕਡਾਊਨ ਲਗਾਉਣ ਦਾ ਫ਼ੈਸਲਾ ਲਿਆ ਗਿਆ ਹੈ। 24 ਘੰਟਿਆਂ ‘ਚ 37 ਹਜ਼ਾਰ ਨਵੇਂ ਇਨਫੈਕਟਿਡ ਪਾਏ ਗਏ ਤੇ 353 ਦੀ ਮੌਤ ਹੋ ਹੈ।

ਥਾਈਲੈਂਡ : ਦੇਸ਼ ਭਰ ‘ਚ ਬੀਤੇ 24 ਘੰਟਿਆਂ ‘ਚ 2, 179 ਮਾਮਲੇ ਪਾਏ ਗਏ ਤੇ 15 ਪੀੜਤਾਂ ਦੀ ਮੌਤ ਹੋ ਗਈ। ਇਨਫੈਕਸ਼ਨ ਰੋਕਣ ਲਈ ਬੈਂਕਾਕ ‘ਚ ਸਖ਼ਤ ਪਾਬੰਦੀਆਂ ਲੱਗੀਆਂ ਹਨ।

ਸ੍ਰੀਲੰਕਾ : ਦੇਸ਼ ‘ਚ ਇਕ ਦਿਨ ‘ਚ 997 ਨਵੇਂ ਪਾਜ਼ੇਟਿਵ ਕੇਸ ਮਿਲਣ ਨਾਲ ਪੀੜਤਾਂ ਦੀ ਗਿਣਤੀ ਇਕ ਲੱਖ ਦੋ ਹਜ਼ਾਰ ਤੋਂ ਵੱਧ ਹੋ ਗਈ ਹੈ। ਕੁਲ 647 ਮੌਤਾਂ ਹੋਈਆਂ ਹਨ।

ਰੂਸ : 8, 053 ਨਵੇਂ ਇਨਫੈਕਟਿਡ ਮਿਲਣ ਨਾਲ ਪੀੜਤਾਂ ਦੀ ਗਿਣਤੀ 47 ਲੱਖ 79 ਹਜਾਰ ਹੋ ਗਈ ਹੈ। ਕੁਲ ਇਕ ਲੱਖ ਅੱਠ ਹਜ਼ਾਰ ਤੋਂ ਵੱਧ ਪੀੜਤਾਂ ਦੀ ਜਾਨ ਗਈ ਹੈ।

Related posts

Solar Eclipse 2022: ਸੂਰਜ ਗ੍ਰਹਿਣ ਦਾ ਤੁਹਾਡੀ ਸਿਹਤ ‘ਤੇ ਕੀ ਪੈ ਸਕਦਾ ਹੈ ਅਸਰ? ਜਾਣੋ

On Punjab

ਜੇਤਲੀ ਦੀ ਹਾਲਤ ਬੇਹੱਦ ਗੰਭੀਰ

On Punjab

Turmeric Benefits For Skin: ਇਨ੍ਹਾਂ ਤਰੀਕਿਆਂ ਨਾਲ ਕਰੋ ਹਲਦੀ ਦੀ ਵਰਤੋਂ, ਚਮਕਦਾਰ ਚਮੜੀ ਦੇ ਨਾਲ ਤੁਹਾਨੂੰ ਮਿਲਣਗੇ ਸ਼ਾਨਦਾਰ ਰਿਜ਼ਲਟ

On Punjab