PreetNama
ਸਮਾਜ/Social

ਪਾਕਿਸਤਾਨ : ਏਅਰਪੋਰਟ ’ਤੇ ਲੜਕੀ ਨੂੰ ਪਰੇਸ਼ਾਨ ਕਰਨ ਦੇ ਦੋਸ਼ ’ਚ ਅਧਿਕਾਰੀ ਮੁਅੱਤਲ, ਮੰਗ ਰਿਹਾ ਸੀ ਫੋਨ ਨੰਬਰ

ਕਰਾਚੀ, ਏਐੱਨਆਈ : Federal Investigation Agency (ਐੱਫਆਈਏ) ਨੇ ਕਰਾਚੀ ਦੇ Jinnah International Airport ’ਤੇ ਇਕ ਲੜਕੀ ਨੂੰ ਪਰੇਸ਼ਾਨ ਕਰਨ ਲਈ ਆਪਣੇ ਇਕ immigration officer ਨੂੰ ਮੁਅੱਤਲ ਕਰ ਦਿੱਤਾ ਹੈ। ਜੀਓ ਟੀਵੀ ਅਨੁਸਾਰ ਸੋਮਵਾਰ ਸ਼ਾਮ ਨੂੰ ਬਹਰੀਨ ਤੋਂ ਆਈ ਔਰਤ ਨੂੰ ਸੁਰੱਖਿਆ ਅਧਿਕਾਰੀ ਨੇ ਪਰੇਸ਼ਾਨ ਕੀਤਾ।

ਔਰਤ ਦਾ ਦੋਸ਼ ਹੈ ਕਿ ਐੱਫਆਈਏ ਅਧਿਕਾਰੀ ਨੇ ਉਸ ਤੋਂ ਉਸ ਦਾ ਨੰਬਰ ਤੇ ਮਿਠਾਈ ਮੰਗੀ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪਾਕਿਤਾਨੀ ਜਾਂਚ ਏਜੰਸੀ ਨੇ ਲੜਕੀ ਨੂੰ ਪਰੇਸ਼ਾਨ ਕਰਨ ਦੇ ਦੋਸ਼ ’ਚ ਅਧਿਕਾਰੀ ਨੂੰ ਸਸਪੈਂਡ ਕਰ ਦਿੱਤਾ ਹੈ।

ਘਟਨਾ ਦਾ ਵੀਡੀਓ ਉੱਥੇ ਮੌਜੂਦਾ ਲੋਕਾਂ ਨੇ ਰਿਕਾਰਡ ਕਰ ਲਿਆ ਸੀ ਤੇ ਅਧਿਕਾਰੀ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦੇ ਸਕਿਆ। ਉਸ ਨੇ ਆਪਣੇ ਬਚਾਅ ’ਚ ਕਿਹਾ ਹੈ ਕਿ ਉਹ ਲੜਕੀ ਤੋਂ ਨੰਬਰ ਲਿਸਟ ’ਚ ਲਿਖਣ ਲਈ ਮੰਗ ਰਿਹਾ ਸੀ ਤੇ ਮਿਠਾਈ ਦੇਣ ਦੀ ਗੱਲ ਉਸ ਨੇ ਮਜਾਕ ’ਚ ਕਹੀ ਸੀ। ਮਾਮਲੇ ਨੂੰ ਲੈ ਕੇ ਐੱਫਆਈਏ ਅਧਿਕਾਰੀ ਦੀ ਕਾਫੀ ਬਦਨਾਮੀ ਹੋ ਰਹੀ ਹੈ।

Related posts

ਹਰਿਆਣਾ ‘ਚ ਕੋਰੋਨਾ ਦਾ ਕਹਿਰ, ਮਰੀਜ਼ਾਂ ਦੀ ਗਿਣਤੀ 5,737 ਤੱਕ ਅੱਪੜੀ

On Punjab

ਸੀਤ ਲਹਿਰ ਦੀ ਲਪੇਟ ‘ਚ ਪੂਰਾ ਉੱਤਰ ਭਾਰਤ, ਕੁੱਲੂ-ਮਨਾਲੀ ਤੋਂ ਵੀ ਜ਼ਿਆਦਾ ਠੰਡੇ ਰਹੇ ਸੂਬੇ ਦੇ ਇਹ ਜ਼ਿਲ੍ਹੇ

On Punjab

ਅਮਰੀਕੀ ਸਰਕਾਰ ਚਲਾਉਣਗੇ 20 ਭਾਰਤੀ, ਜੋਅ ਬਾਇਡੇਨ ਨੇ ਦਿੱਤੇ ਅਹਿਮ ਅਹੁਦੇ

On Punjab