PreetNama
ਖਬਰਾਂ/News

ਸ਼ਰਾਬ ਪੀਣ ਵਾਲੇ ਸਾਵਧਾਨ! ਹੋਸ਼ ਉਡਾ ਦਏਗੀ ਨਵੀਂ ਖੋਜ

ਇੱਕ ਨਵੀਂ ਖੋਜ ਅਨੁਸਾਰ ਇੱਕ ਦਿਨ ਵਿੱਚ ਸ਼ਰਾਬ ਦਾ ਇੱਕ ਛੋਟਾ ਗਿਲਾਸ ਪੀਣ ਦਾ ਸਬੰਧ ਦਿਲ ਦੀਆਂ ਸਮੱਸਿਆਵਾਂ ਨਾਲ ਜੋੜਿਆ ਗਿਆ ਹੈ। ਖੋਜਕਾਰਾਂ ਨੇ 1 ਲੱਖ ਤੋਂ ਵੱਧ ਲੋਕਾਂ ਦੇ ਦਿਲ ਦੀ ਸਿਹਤ ਤੇ ਪੀਣ ਦੀਆਂ ਆਦਤਾਂ ਦਾ ਪ੍ਰੀਖਣ ਕੀਤਾ। ਖੋਜ ਵਿੱਚ ਸ਼ਾਮਲ ਲੋਕਾਂ ਦੀ ਉਮਰ 24 ਸਾਲ ਤੋਂ ਲੈ ਕੇ 97 ਸਾਲ ਸੀ। ਯੂਰਪੀਅਨ ਸੁਸਾਇਟੀ ਆਫ਼ ਕਾਰਡੀਓਲੌਜੀ ’ਚ ਪ੍ਰਕਾਸ਼ਿਤ ਖੋਜ ਵਿੰਚ ਸਵੀਡਨ, ਨਾਰਵੇ, ਫ਼ਿਨਲੈਂਡ, ਡੈਨਮਾਰਕ ਤੇ ਇਟਲੀ ਦੇ ਲੋਕਾਂ ਦਾ ਡਾਟਾ ਸੀ।

ਉਨ੍ਹਾਂ ਦੇ ਵਿਸ਼ਲੇਸ਼ਣ ਵਿੱਚ ਲੰਮੇ ਸਮੇਂ ਤੋਂ ਚੱਲੀ ਆ ਰਹੀ ਮਾਨਤਾ ਦੀ ਪੁਸ਼ਟੀ ਹੋਈ ਕਿ ਅਲਕੋਹਲ ਦੀ ਮਾਮੂਲੀ ਮਾਤਰਾ ਦਿਲ ਦੇ ਨਾਕਾਮ ਹੋਣ ਤੋਂ ਹਿਫ਼ਾਜ਼ਤ ਕਰਦੀ ਹੈ। ਭਾਵ ਈਥੇਨੌਲ ਦੀ 20 ਗ੍ਰਾਮ ਮਾਤਰਾ ਆਦਰਸ਼ ਹੈ ਪਰ ਇਹੋ ਮਾਤਰਾ ਉਸ ਸਥਿਤੀ ਲਈ ਸੱਚ ਸਿੱਧ ਨਹੀਂ ਹੋਈ, ਜਿਸ ਨੂੰ ਦਿਲ ਦੀ ਅਨਿਯਮਤ ਧੜਕਣ ਜਾਂ ‘ਹਾਰਟ ਏਰੀਥੀਮੀਆ’ ਕਿਹਾ ਜਾਂਦਾ ਹੈ।

ਖੋਜ ਦੇ ਨਤੀਜਿਆਂ ਤੋਂ ਪਤਾ ਲੱਗਾ ਹੈ ਕਿ ਇੱਕ ਦਿਨ ’ਚ ਇੱਕ ਛੋਟਾ ਡ੍ਰਿੰਕ ਪੀਣ ਦੇ ਲੰਮੇ ਸਮੇਂ ਤੱਕ ਮਾੜੇ ਨਤੀਜੇ ਭੁਗਤਣੇ ਪੈ ਸਕਦੇ ਹਨ। ਖੋਜਕਾਰਾਂ ਨੇ ਦੱਸਿਆ ਕਿ ਜਿਹੜੇ ਲੋਕਾਂ ਨੇ ਔਸਤਨ ਇੱਕ ਦਿਨ ਵਿੱਚ 12 ਗ੍ਰਾਮ ਈਥੇਨੌਲ ਪੀਤਾ ਭਾਵ ਬੀਅਰ ਜਾਂ ਸ਼ਰਾਬ ਦੇ ਇੱਕ ਛੋਟੇ ਗਿਲਾਸ ਦੇ ਬਰਾਬਰ ਪੀਣ ਦੀ ਗੱਲ ਆਖੀ, ਉਨ੍ਹਾਂ ਦੇ ਦਿਲ ਦੀ ਅਨਿਯਮਤ ਧੜਕਣ ਦਾ ਖ਼ਤਰਾ ਡ੍ਰਿੰਕ ਬਿਲਕੁਲ ਨਾ ਪੀਣ ਦੇ ਮੁਕਾਬਲੇ 14 ਸਾਲਾਂ ਅੰਦਰ 16 ਫ਼ੀਸਦੀ ਵਧ ਗਿਆ।

ਤੁਸੀਂ ਇੱਕ ਦਿਨ ਵਿੱਚ 12 ਗ੍ਰਾਮ ਈਥੇਨੌਲ ਦੀ ਵਰਤੋਂ ਨੂੰ 330 ਮਿਲੀਮੀਟਰ ਬੀਅਰ, 120 ਮਿਲੀਲਿਟਰ ਵਾਈਨ ਜਾਂ 40 ਮਿਲੀਲਿਟਰ ਸਪਿਰਿਟ ਦੇ ਬਰਾਬਰ ਸਮਝ ਸਕਦੇ ਹੋ। ਜਿਹੜੇ ਵਿਅਕਤੀਆਂ ਨੇ ਇੱਕ ਦਿਨ ’ਚ ਚਾਰ ਡ੍ਰਿੰਕਸ ਤੋਂ ਵੱਧ ਪੀਤੇ, ਉਨ੍ਹਾਂ ਦਾ ਖ਼ਤਰਾ 47 ਫ਼ੀਸਦੀ ਤੱਕ ਵਧ ਗਿਆ।

Related posts

ਸਿਲੰਡਰ ’ਚ ਧਮਾਕੇ ਮਗਰੋਂ ਮਹਾਂਕੁੰਭ ’ਚ ਅੱਗ ਲੱਗੀ

On Punjab

Canada to cover cost of contraception and diabetes drugs

On Punjab

ਆਈਪੀਐੱਲ: ਰਿਸ਼ਭ ਪੰਤ ਲਖਨਊ ਸੁਪਰ ਜਾਇੰਟਸ ਦਾ ਕਪਤਾਨ ਬਣਿਆ

On Punjab