PreetNama
ਸਮਾਜ/Social

ਬ੍ਰਾਜ਼ੀਲ ‘ਚ ਰਾਸ਼ਟਰਪਤੀ ਖ਼ਿਲਾਫ਼ ਹਜ਼ਾਰਾਂ ਲੋਕ ਸੜਕਾਂ ‘ਤੇ ਆਏ, ਮਹਾਮਾਰੀ ‘ਚ ਸਹੀ ਤਰ੍ਹਾਂ ਪ੍ਰਬੰਧ ਨਾ ਕਰਨ ਦਾ ਦੋਸ਼

ਕੋਰੋਨਾ ਮਹਾਮਾਰੀ ਨਾਲ ਜੂਝ ਰਹੇ ਬ੍ਰਾਜ਼ੀਲ ਵਿਚ ਰਾਸ਼ਟਰਪਤੀ ਜੈਰ ਬੋਲਸੋਨਾਰੋ ਦਾ ਵਿਰੋਧ ਤੇਜ਼ ਹੁੰਦਾ ਜਾ ਰਿਹਾ ਹੈ। ਇੱਥੇ ਦੂਜੇ ਐਤਵਾਰ ਨੂੰ ਰਾਸ਼ਟਰਪਤੀ ‘ਤੇ ਮਹਾਦੋਸ਼ ਚਲਾਏ ਜਾਣ ਲਈ ਹਜ਼ਾਰਾਂ ਲੋਕਾਂ ਨੇ ਪ੍ਰਦਰਸ਼ਨ ਕੀਤਾ। ਜਨਤਾ ਦਾ ਦੋਸ਼ ਹੈ ਕਿ ਬੋਲਸੋਨਾਰੋ ਕੋਰੋਨਾ ਮਹਾਮਾਰੀ ਵਿਚ ਠੀਕ ਤਰ੍ਹਾਂ ਪ੍ਰਬੰਧ ਨਹੀਂ ਕਰ ਸਕੇ। ਬ੍ਰਾਜ਼ੀਲ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਦੋ ਲੱਖ 16 ਹਜ਼ਾਰ ਨੂੰ ਪਾਰ ਕਰ ਗਈ ਹੈ।

ਇਹ ਪ੍ਰਦਰਸ਼ਨ ਬ੍ਰਾਜ਼ੀਲ ਦੇ ਰਿਓ ਡੀ ਜਨੇਰੀਓ, ਸਾਓ ਪਾਓਲੋ ਦੇ ਨਾਲ ਇਕ ਦਰਜਨ ਤੋਂ ਜ਼ਿਆਦਾ ਸ਼ਹਿਰਾਂ ਵਿਚ ਕੀਤਾ ਗਿਆ। ਹਜ਼ਾਰਾਂ ਲੋਕ ਲਾਈਨ ਬਣਾ ਕੇ ਕਾਰ ਵਿਚ ਹਾਰਨ ਵਜਾਉਂਦੇ ਹੋਏ ਚੱਲ ਰਹੇ ਸਨ। ਸਾਰੇ ਪ੍ਰਦਰਸ਼ਨਕਾਰੀ ਹੱਥਾਂ ਵਿਚ ‘ਗੈੱਟ ਆਊਟ ਬੋਲਸੋਨਾਰੋ’ ਲਿਖੀਆਂ ਤਖ਼ਤੀਆਂ ਲੈ ਕੇ ਚੱਲ ਰਹੇ ਸਨ। ਐਤਵਾਰ ਦੇ ਪ੍ਰਦਰਸ਼ਨ ਦਾ ਐਲਾਨ ਕੰਜ਼ਰਵੇਟਿਵ ਪਾਰਟੀ ਵੱਲੋਂ ਕੀਤਾ ਗਿਆ ਸੀ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਅਸੀਂ ਆਪਣਾ ਵੋਟ ਦੇ ਕੇ ਬੋਲਸੋਨਾਰੋ ਨੂੰ ਰਾਸ਼ਟਰਪਤੀ ਬਣਾਇਆ। ਹੁਣ ਉਹ ਕੋਰੋਨਾ ਮਹਾਮਾਰੀ ਨਾਲ ਲੜਨ ਵਿਚ ਨਾਕਾਮ ਰਹੇ ਹਨ। ਕੋਰੋਨਾ ਦੀ ਪਹਿਲਾਂ ਤੋਂ ਚਿਤਾਵਨੀ ਮਿਲਣ ਦੇ ਬਾਅਦ ਵੀ ਸਿਹਤ ਵਿਭਾਗ ਦੇ ਪ੍ਰਬੰਧ ਠੀਕ ਨਹੀਂ ਰਹੇ। ਚਾਰ ਸਾਲਾਂ ਵਿਚ ਬੋਲਸੋਨਾਰੋ ਦਾ ਅਜੇ ਅੱਧਾ ਕਾਰਜਕਾਲ ਖ਼ਤਮ ਹੋਇਆ ਹੈ। ਮਹਾਮਾਰੀ ਨੂੰ ਲੈ ਕੇ ਉਨ੍ਹਾਂ ਦਾ ਵਿਰੋਧ ਤੇਜ਼ ਹੋ ਗਿਆ ਹੈ। ਬ੍ਰਾਜ਼ੀਲ ਲੰਬੇ ਸਮੇਂ ਤੋਂ ਲਾਕਡਾਊਨ ਵਰਗੀਆਂ ਸਥਿਤੀਆਂ ਤੋਂ ਲੰਘ ਰਿਹਾ ਹੈ।

Related posts

ਕਰਨ ਔਜਲਾ ਨੇ ਬ੍ਰਿਸਬੇਨ ‘ਚ ‘ਤੌਬਾ-ਤੌਬਾ’ ਗੀਤ ਗਾ ਕੇ ਪ੍ਰਸੰਸਕਾਂ ਤੋਂ ਲੁੱਟੀ ਵਾਹ-ਵਾਹ, ਰਚਿਆ ਇਤਿਹਾਸ ਕਰਨ ਔਜਲਾ ਦੇ ਆਸਟ੍ਰੇਲੀਆ-ਨਿਊਜ਼ੀਲੈਂਡ ‘ਇੰਟ ਵਾਜ਼ ਆਲ ਏ ਡਰੀਮ’ ਟੂਰ ਨੂੰ ਲੈ ਕੇ ਲਗਾਤਾਰ ਸੁਰਖੀਆ ਬਟੋਰ ਰਹੇ ਹਨ, ਹਾਲ ਹੀ ਵਿੱਚ ਗਾਇਕ ਦੇ ਮੈਲਬੌਰਨ, ਸਿਡਨੀ ਆਕਲੈਂਡ ਤੇ ਬ੍ਰਿਸਬੇਨ ਵਿਖੇ ਸ਼ੋਅਜ਼ ‘ਚ ਰਿਕਾਰਡ ਤੋੜ ਇਕੱਠ ਕਰਕੇ ਇਤਿਹਾਸ ਸਿਰਜ ਦਿੱਤਾ ਹੈ।

On Punjab

ਇਕ ਅਲਗ ‘ਸਿੱਖ ਰਾਸ਼ਟਰ’ ਬਣਾਉਣ ਚ ਜੁੱਟਿਆ ਖਾਲਿਸਤਾਨ, ਯੂਕੇ ਪੁਲਿਸ ਦੀ ਰੇਡ ‘ਚ ਹੋਏ ਵੱਡੇ ਖੁਲਾਸੇ

On Punjab

ਬੰਗਾਲ ਸਣੇ ਇਨ੍ਹਾਂ 8 ਰਾਜਾਂ ‘ਚ ਤਬਾਹੀ ਮਚਾ ਸਕਦੈ ਚੱਕਰਵਾਤੀ ਤੂਫ਼ਾਨ ਅਮਫਾਨ

On Punjab