PreetNama
ਸਿਹਤ/Health

Eat mushrooms : ਤੰਦਰੁਸਤ ਰਹਿਣ ਲਈ ਖਾਓ ਖੁੰਬਾਂ

ਐੱਫਏਓ ਖੁੰਬਾਂ ਨੂੰ ਭਾਰਤ ਵਰਗੇ ਅਨਾਜ ਅਧਾਰਤ ਵਿਕਾਸਸ਼ੀਲ ਦੇਸ਼ਾਂ ਲਈ ਇਕ ਪ੍ਰੋਟੀਨ ਭਰਪੂਰ ਉਚਿਤ ਭੋਜਨ ਮੰਨਦਾ ਹੈ। ਇਹ ਇਕ ਘੱਟ ਕੈਲੋਰੀ (20-25 ਕਿਲੋ ਕੈਲੋਰੀ/100 ਗ੍ਰਾਮ) ਭੋਜਨ ਹੋਣ ਕਰਕੇ ਮੋਟਾਪੇ ਵਾਲੇ ਵਿਅਕਤੀਆਂ ਲਈ ਅਨੁਕੂਲ ਮੰਨਿਆ ਜਾਂਦਾ ਹੈ। ਵਸਾ (ਫੈਟ) ਤੇ ਕੋਲੈਸਟਰੋਲ ਦੀ ਮਾਤਰਾ ਘੱਟ ਹੋਣ ਕਰਕੇ ਇਸ ਨੂੰ ਦਿਲ ਦੇ ਮਰੀਜ਼ਾਂ ਲਈ ਲਾਹੇਵੰਦ ਮੰਨਿਆ ਜਾਂਦਾ ਹੈ। ਚੰਗੀ ਪ੍ਰੋਟੀਨ, ਘੱਟ ਕੈਲੋਰੀ, ਸ਼ੱਕਰ ਤੇ ਸਟਾਰਚ ਦੀ ਮਾਤਰਾ ਘੱਟ ਹੋਣ ਕਾਰਨ ਇਹ ਸ਼ੂਗਰ ਰੋਗੀਆਂ ਲਈ ਵੀ ਉਚਿਤ ਹੈ।
ਕੈਂਸਰ ਨਾਲ ਲੜਨ ਦੇ ਸਮਰੱਥ
ਖੁੰਬਾਂ ਸਰੀਰ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਵਧਾਉਣ ਦੇ ਨਾਲ-ਨਾਲ ਕੈਂਸਰ ਦੇ ਸੰਭਾਵਿਤ ਰੂਪ ਨਾਲ ਲੜਨ ਦੇ ਵੀ ਸਮਰੱਥ ਹਨ। ਇਸ ਤੋਂ ਇਲਾਵਾ ਇਹ ਐਂਟੀਆਕਸੀਡੈਂਟ, ਜਿਵੇਂ ਪੌਲੀਫਿਨੌਲ ਤੇ ਸੈਲੇਨੀਅਮ ਦਾ ਵੀ ਚੰਗਾ ਸਰੋਤ ਹਨ। ਇਸੇ ਤਰ੍ਹਾਂ ਐਰਗੋਸਟੀਰੋਲ, ਜਿਸ ਨੂੰ ਮਾਸਟਰ ਐਂਟੀਆਕਸੀਡੈਂਟ ਕਿਹਾ ਜਾਣ ਲੱਗਿਆ ਹੈ, ਉਹ ਵੀ ਖੁੰਬਾਂ ’ਚ ਚੰਗੀ ਮਾਤਰਾ ਵਿਚ ਮੌਜੂਦ ਹੁੰਦਾ ਹੈ, ਜੋ ਮਨੱੁਖੀ ਸਰੀਰ ਅੰਦਰ ਵਿਟਾਮਿਨ-ਡੀ ਵਿਚ ਤਬਦੀਲ ਹੋ ਜਾਂਦਾ ਹੈ। ਇਸ ਵਿਚ ਮੌਜੂਦ ਪੋਟਾਸ਼ੀਅਮ ਤੇ ਸੋਡੀਅਮ ਦਾ ਠੀਕ ਅਨੁਪਾਤ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਫ਼ਾਇਦੇਮੰਦ ਬਣਾਉਂਦਾ ਹੈ। ਇਹ ਸ਼ਾਕਾਹਾਰੀ ਇਨਸਾਨਾਂ ਲਈ ਪ੍ਰੋਟੀਨ ਤੇ ਵਿਟਾਮਿਨ-ਡੀ ਦਾ ਉੱਤਮ ਸੋਰਤ ਹੈ, ਜਿਹੜਾ ਐਰਗੋਸਟੀਰੋਲ ਦੇ ਰੂਪ ਵਿਚ ਪਾਇਆ ਜਾਂਦਾ ਹੈ। ਖੁੰਬਾਂ ’ਚ ਇਕ ਅੰਦਰੂਨੀ ਸ਼ਕਤੀ ਹੈ, ਜੋ ਸੂਰਜ ਦੀਆਂ ਕਿਰਨਾਂ ਦੁਆਰਾ ਐਰਗੋਸਟੀਰੋਲ ਨੂੰ ਵਿਟਾਮਿਨ-ਡੀ ਦੇ ਕਿਰਿਆਸ਼ੀਲ ਪਾਚਕ ਰੂਪ ਵਿਚ ਬਦਲਦੀ ਹੈ। ਖੁੰਬਾਂ ਇੱਕੋ ਇਕ ਸ਼ਾਕਹਾਰੀ ਭੋਜਨ ਹੈ, ਜਿਸ ਵਿਚ ਵਿਟਾਮਿਨ-ਡੀ ਹੁੰਦਾ ਹੈ ਤੇ ਇਸ ਦੇ ਕਈ ਹੈਰਾਨੀਜਨਕ ਫ਼ਾਇਦੇ ਹਨ।
ਪੌਸ਼ਟਿਕ ਤੱਤਾਂ ਦਾ ਉੱਤਮ ਸਰੋਤ
ਖੰੁਬਾਂ ਪੌਸ਼ਟਿਕ ਤੱਤਾਂ ਦਾ ਉੱਤਮ ਸਰੋਤ ਹਨ। ਖੰੁਬਾਂ ’ਚ ਥਾਇਆਮੀਨ, ਰਾਇਬੋਫਲੇਵਿਨ, ਨਿਆਸੀਨ, ਵਿਟਾਮਿਨ-ਡੀ, ਈ ਤੇ ਵਿਟਾਮਿਨ-ਕੇ ਤੋਂ ਇਲਾਵਾ ਫਾਸਫੋਲਿਪੀਡਜ਼, ਗਲਾਈਕੋਲੀਪੀਡਜ਼ ਤੇ ਗਲਾਈਕੋਜਨ, ਮੈਨੀਟੋਲ, ਸੋਰਬੀਟੋਲ ਵਰਗੇ ਖਣਿਜ ਵੀ ਪਾਏ ਜਾਂਦੇ ਹਨ। ਖੰੁਭਾਂ ਵਿਚ ਕਾਰਬੋਜ਼ ਦੀ ਮਾਤਰਾ (50 ਫ਼ੀਸਦੀ), ਪ੍ਰੋਟੀਨ (20-25 ਫ਼ੀਸਦੀ) ਅਤੇ ਵਸਾ (0.5-3.5 ਫ਼ੀਸਦੀ) ਪਾਈ ਜਾਂਦੀ ਹੈ। ਚਾਹੇ ਸਰਦੀਆਂ ਦੇ ਮੌਸਮ ਵਿਚ ਖੁੰਬਾਂ ਦਾ ਭਰਪੂਰ ਉਤਪਾਦਨ ਹੁੰਦਾ ਹੈ ਪਰ ਨਮੀ ਦੀ ਮਾਤਰਾ ਵਧੇਰੇ ਹੋਣ ਕਾਰਨ (85-95 ਫ਼ੀਸਦੀ) ਇਹ ਜਲਦੀ ਖ਼ਰਾਬ ਹੋ ਜਾਂਦੀਆਂ ਹਨ। ਖੁੰਬਾਂ ਨੂੰ ਸਿਹਤ ਸਬੰਧੀ ਲਾਭ ਕਰਕੇ ਜਾਣਿਆ ਜਾਂਦਾ ਹੈ ਤੇ ਇਸ ਦੀ ਦਵਾਈ ਵਜੋਂ ਵੀ ਵਰਤੋਂ ਕੀਤੀ ਗਈ ਹੈ। ਇਸ ਲਈ ਚੰਗੀ ਸਿਹਤ ਲਈ ਖੁੰਬਾਂ ਨੂੰ ਭੋਜਨ ਪਦਾਰਥਾਂ ’ਚ ਸ਼ਾਮਿਲ ਕਰਨਾ ਚਾਹੀਦਾ ਹੈ।

Related posts

Gastric Problems : ਪੇਟ ‘ਚ ਗੈਸ ਤੋਂ ਪਰੇਸ਼ਾਨ ਰਹਿੰਦੇ ਹੋ ਤਾਂ ਇਨ੍ਹਾਂ 4 ਫੂਡਜ਼ ਨੂੰ ਕਰੋ ਡਾਈਟ ‘ਚ ਸ਼ਾਮਲ

On Punjab

Monkeypox Guidelines: ਭਾਰਤ ‘ਚ ਮੰਕੀਪੌਕਸ ਨੂੰ ਲੈ ਸਿਹਤ ਮੰਤਰਾਲੇ ਨੇ ਜਾਰੀ ਕੀਤੀਆਂ ਗਈਡਲਾਈਨਜ਼; ਤੁਸੀਂ ਵੀ ਪੜ੍ਹੋ

On Punjab

ਤੁਸੀ ਇੰਝ ਬਣਾ ਸਕਦੇ ਹੋ ਘਰ ਵਿੱਚ ਹੀ ਬਿਊਟੀ ਪ੍ਰੋਡਕਟ

On Punjab