PreetNama
ਖਾਸ-ਖਬਰਾਂ/Important News

ਅਮਰੀਕਾ ਦੀ ਟੈਕਸਾਸ ਚਰਚ ’ਚ ਗੋਲੀਬਾਰੀ, ਇਕ ਦੀ ਮੌਤ

ਅਮਰੀਕਾ ਦੇ ਪੂਰਬੀ ਟੈਕਸਾਸ ਸ਼ਹਿਰ ’ਚ ਇਕ ਚਰਚ ’ਚ ਐਤਵਾਰ ਸਵੇਰੇ ਹੋਈ ਗੋਲੀਬਾਰੀ ’ਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਇਕ ਵਿਅਕਤੀ ਜ਼ਖ਼ਮੀ ਹੋ ਗਿਆ। ਸ਼ੇਰਿਫ਼ ਦਫ਼ਤਰ ਨੇ ਇਹ ਜਾਣਕਾਰੀ ਦਿੱਤੀ ਹੈ। ਸਮਿੱਥ ਕਾਊਂਟੀ ਸ਼ੇਰਿਫ਼ ਦਫ਼ਤਰ ’ਚ ਸਾਰਜੇਟ ਲੈਰੀ ਕ੍ਰਿਸ਼ਚੀਅਨ ਨੇ ਕਿਹਾ ਕਿ ਵਿਨੋਨਾ ਕੋਲ ਸਟਾਰਵਿਲੇ ਮੇਥੋਡਿਸਟ ਚਰਚ ’ਚ ਇਹ ਘਟਨਾ ਹੋਈ ਹੈ। ਉਥੋਂ ਭੱਜਦੇ ਹੋਏ ਇਕ ਸ਼ੱਕੀ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ।
ਚਰਚ ਤੋਂ ਸਵੇਰੇ 9.20 ਵਜੇ ਫੋਨ ਰਾਹੀਂ ਪੁਲਿਸ ਨੂੰ ਘਟਨਾ ਬਾਰੇ ਦੱਸਿਆ ਗਿਆ। ਕ੍ਰਿਸ਼ਚੀਅਨ ਨੇ ਇਸਨੂੰ ਨਫ਼ਰਤ ਦੇ ਚੱਲਦਿਆਂ ਗੋਲੀਬਾਰੀ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਗੋਲੀਬਾਰੀ ਸਮੇਂ ਚਰਚ ’ਚ ਪ੍ਰਾਰਥਨਾ ਸਭਾ ਨਹੀਂ ਚੱਲ ਰਹੀ ਸੀ। ਉਨ੍ਹਾਂ ਨੇ ਕਿਹਾ ਮਾਮਲੇ ਦੀ ਜਾਂਚ ਚੱਲ ਰਹੀ ਹੈ। ਟੈਕਸਾਸ ਦੇ ਗਵਰਨਰ ਨੇ ਘਟਨਾ ’ਤੇ ਦੁੱਖ ਪ੍ਰਗਟਾਇਆ ਹੈ। ਚਰਚ ਦੇ ਲੋਕਾਂ ਨਾਲ ਸੰਪਰਕ ਨਹੀਂ ਹੋ ਸਕਿਆ।

Related posts

ਮਨਜੂਰ ਅਹਿਮਦ ਪਸ਼ਤੀਨ ਦੀ ਗ੍ਰਿਫਤਾਰੀ ਦੇ ਵਿਰੋਧ ‘ਚ ਲੰਡਨ ਵਿਖੇ ਪਸ਼ਤੀਨਾਂ ਦਾ ਵਿਰੋਧ ਪ੍ਰਦਰਸ਼ਨ

On Punjab

ਚੀਨ ਦੀ ਖਤਰਨਾਕ ਖੇਡ! ਭਾਰਤ ਵਿਰੁੱਧ ਪਾਕਿ ਤੇ ਨੇਪਾਲ ਵਾਲੇ ਪਾਸਿਓਂ ਮੋਰਚਾ ਖੋਲ੍ਹਣ ਦੀ ਚੇਤਾਵਨੀ

On Punjab

IPL ਸਨਰਾਈਜ਼ਰਜ਼ ਹੈਦਰਾਬਾਦ ਨੇ ਚੇਨਈ ਸੁਪਰ ਕਿੰਗਜ਼ ਨੂੰ 5 ਵਿਕਟਾਂ ਨਾਲ ਹਰਾਇਆ

On Punjab