PreetNama
ਰਾਜਨੀਤੀ/Politics

ਕਿਸਾਨਾਂ ਦੇ ਸਮਰਥਨ ‘ਚ ਸੋਨੀਆਂ ਗਾਂਧੀ ਦੇਣਗੇ ਇਹ ਕੁਰਬਾਨੀ! ਕਾਂਗਰਸ ਲੀਡਰ ਨੇ ਕੀਤਾ ਐਲਾਨ

ਨਵੀਂ ਦਿੱਲੀ: ਸੰਸਦ ‘ਚ ਸਤੰਬਰ ਮਹੀਨੇ ਪਾਸ ਕੀਤੇ ਖੇਤੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਆਪਣਾ ਅੰਦੋਲਨ ਹੋਰ ਤੇਜ਼ ਕਰਨ ਲਈ 8 ਦਸੰਬਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਹੈ। ਇਹ ਦੇਸ਼ਵਿਆਪੀ ਬੰਦ ਅੱਜ ਸਵੇਰ 11 ਵਜੇ ਤੋਂ ਬਾਅਦ ਦੁਪਹਿਰ ਤਿੰਨ ਵਜੇ ਤਕ ਰਹੇਗਾ। ਕਾਂਗਰਸ ਸਮੇਤ ਕਈ ਸਿਆਸੀ ਪਾਰਟੀਆਂ ਨੇ ਕਿਸਾਨਾਂ ਨੇ ਇਸ ਬੰਦ ਦਾ ਸਮਰਥਨ ਕੀਤਾ ਹੈ।

ਇਸ ਦੌਰਾਨ ਹੀ ਰਾਜਸਥਾਨ ਕਾਂਗਰਸ ਦੇ ਪ੍ਰਧਾਨ ਗੋਵਿੰਦ ਸਿੰਘ ਡੋਟਾਸਰਾ ਨੇ ਦੱਸਿਆ ਕਿ ਸੋਨੀਆ ਗਾਂਧੀ ਕਿਸਾਨਾਂ ਦੇ ਸਮਰਥਨ ‘ਚ ਇਸ ਸਾਲ ਆਪਣਾ ਜਨਮਦਿਨ ਨਹੀਂ ਮਨਾਉਣਗੇ। ਡੋਟਾਸਰਾ ਨੇ ਇਕ ਪ੍ਰੈਸ ਕਾਨਫਰੰਸ ‘ਚ ਇਸ ਦੀ ਜਾਣਕਾਰੀ ਦਿੱਤੀ ਹੈ। ਡੋਟਾਸਰਾ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖਿਲਾਫ ਕਾਂਗਰਸ ਦੇ ਕਾਰਕੁੰਨ ਕਿਸਾਨਾਂ ਦੇ ਨਾਲ ਖੜੇ ਹੋਕੇ ਮੋਢੇ ਨਾਲ ਮੋਡੇ ਜੋੜ ਕੇ ਡਟਣਗੇ।

ਕੇਂਦਰ ਤੇ ਹਮਲਾ ਬੋਲਦਿਆਂ ਡੋਟਾਸਰਾ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦੇ ਹੱਕਾਂ ਤੇ ਡਾਕਾ ਮਾਰਨ ਜਾ ਰਹੀ ਹੈ। ਮੰਗਲਵਾਰ ਭਾਰਤ ਬੰਦ ਤੋਂ ਬਾਅਦ ਮੋਦੀ ਸਰਕਾਰ ਦੇ ਸਰਦੀ ‘ਚ ਪਸੀਨੇ ਛੁੱਟ ਜਾਣਗੇ।

Related posts

ਕੇਜਰੀਵਾਲ ਦਾ ਕੋਰੋਨਾ ਟੈਸਟ ਨੈਗਟਿਵ, ਦਿੱਲੀ ‘ਚ 31 ਜੁਲਾਈ ਤੱਕ ਹਾਲਾਤ ਹੋਣਗੇ ਭਿਆਨਕ

On Punjab

ਭਾਜਪਾ ਉਮੀਦਵਾਰ ਤੇ ਫਿਲਮ ਸਟਾਰ ਸੰਨੀ ਦਿਓਲ ਇਸ ਅੰਦਾਜ਼ ‘ਚ ਪਹੁੰਚੇ ਕੋਰਟ ਕੰਪਲੈਕਸ

On Punjab

LIVE : ਯੂਪੀ- ਹਰਿਆਣਾ ਬਾਰਡਰ ‘ਤੇ ਨਵਜੋਤ ਸਿੱਧੂ ਸਣੇ ਕਈ ਵਿਧਾਇਕ ਹਿਰਾਸਤ ‘ਚ, ਸਿੱਧੂੁ ਬੋਲੇ-ਦੇਸ਼ ‘ਚ ਲੋਕਤੰਤਰ ਨਾਂ ਦੀ ਕੋਈ ਚੀਜ਼ ਨਹੀਂ

On Punjab