PreetNama
ਸਮਾਜ/Social

ਕਮਲਾ ਹੈਰਿਸ ਨੇ Thanks Giving ਮੌਕੇ ਸ਼ੇਅਰ ਕੀਤੀ ਆਪਣੀ ਮਨਪਸੰਦ ਡਿਸ਼, ਦੇਖਣ ‘ਚ ਲੱਗਦੀ ਲਾਜਵਾਬ

ਅਮਰੀਕਾ ਦੇ ਚੁਣੇ ਗਏ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਕਈ ਵਾਰ ਖਾਣੇ ਪ੍ਰਤੀ ਆਪਣਾ ਪਿਆਰ ਜ਼ਾਹਰ ਕੀਤਾ ਹੈ। ਥੈਂਕਸਗਿਵਿੰਗ ਦੇ ਮੌਕੇ ਉਨ੍ਹਾਂ ਆਪਣੇ ਮਨਪਸੰਦ ਖਾਣੇ ਦੀ ਤਸਵੀਰ ਅਤੇ ਵੀਡੀਓ ਆਪਣੇ ਪ੍ਰਸ਼ੰਸਕਾਂ ਨਾਲ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਹ ਤੇ ਉਨ੍ਹਾਂ ਦਾ ਪਰਿਵਾਰ ਥੈਂਕਸਗਿਵਿੰਗ ‘ਤੇ ਇਸ ਕੌਰਨਬਰੇਡ ਡਰੈਸਿੰਗ ਡਿਸ਼ ਨੂੰ ਖਾਣਾ ਪਸੰਦ ਕਰਦੇ ਹਨ।

ਕਮਲਾ ਨੇ ਦੱਸਿਆ ਕਿ ਹਰ ਮਾੜੇ ਸਮੇਂ ‘ਚ ਉਹ ਆਪਣਾ ਧਿਆਨ ਭਟਕਾਉਣ ਲਈ ਖਾਣਾ ਬਣਾਉਣਾ ਪਸੰਦ ਕਰਦੀ ਹੈ। ਉਨ੍ਹਾਂ ਸਟੈੱਪ ਟੂ ਸਟੈੱਪ ਕੌਰਨਬਰੇਡ ਡਰੈਸਿੰਗ ਦੀ ਰੈਸਿਪੀ ਆਪਣੇ ਸਮਰਥਕਾਂ ਨਾਲ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤੀ। ਉਨ੍ਹਾਂ ਰੈਸਿਪੀ ਸਾਂਝੀ ਕਰਦਿਆਂ ਕਿਹਾ ਕਿ ਉਹ ਇਸ ਸਾਲ ਥੈਂਕਸਗਿਵਿੰਗ ਦੇ ਮੌਕੇ ‘ਤੇ ਆਪਣੀ ਪਸੰਦੀਦਾ ਡਿਸ਼ ਦੀ ਰੈਸਿਪੀ ਸਾਂਝੀ ਕਰਨਾ ਚਾਹੁੰਦੀ ਹੈ।
ਕਮਲਾ ਹੈਰਿਸ ਨੇ ਕੌਰਨਬਰੇਡ ਡਰੈਸਿੰਗ ‘ਚ ਮਸਾਲੇ ਸਮੇਤ ਕਈ ਸਬਜ਼ੀਆਂ ਪਾਈਆਂ। ਲੋਕਾਂ ਨੇ ਕਮਲਾ ਹੈਰਿਸ ਦੀ ਇਸ ਪੋਸਟ ਨੂੰ ਪਸੰਦ ਕੀਤਾ ਹੈ। 2 ਲੱਖ ਤੋਂ ਵੱਧ ਲੋਕਾਂ ਨੇ ਲਾਇਕ ਤੇ ਕਮੈਂਟ ਕੀਤਾ। ਦਸ ਦਈਏ ਕਿ 26 ਨਵੰਬਰ ਥੈਂਕਸਗਿਵਿੰਗ ਡੇਅ ਹੈ। ਅਮਰੀਕਾ ਵਿੱਚ ਇਹ ਦਿਨ ਇੱਕ ਤਿਉਹਾਰ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਲੋਕ ਟਰਕੀ ਬਣਾ ਕੇ ਖਾਂਦੇ ਹਨ।

Related posts

ਐਲੋਨ ਮਸਕ ਸਾਲ ਦੇ ਅਖ਼ੀਰ ਤੱਕ ਭਾਰਤ ਆਉਣ ਦੇ ਚਾਹਵਾਨ

On Punjab

ਪਹਾੜਾਂ ਦੀ ਬਰਫਬਾਰੀ ਨੇ ਬਦਲਿਆ ਮੌਸਮ ਦਾ ਮਿਜਾਜ਼

On Punjab

Miss WORLD PUNJABAN 2023 ਦਾ ਗਰੈਂਡ ਫ਼ੀਨਾਲੇ 22 September 2023 ਨੂੰ Canada ਦੇ ਖ਼ੂਬਸੂਰਤ ਸ਼ਹਿਰ ਮਿਸੀਸਾਗਾ ਦੇ ਜੋਹਨ ਪਾਲ ਪੋਲਿਸ਼ ਕਲਚਰਲ ਸੈਂਟਰ ਵਿਖੇ ਹੋਵੇਗਾ

On Punjab